ਆਪ ਆਗੂ ਹਰਕ੍ਰਿਸ਼ਨ ਵਾਲੀਆ ਅਕਾਲੀ ਦਲ ‘ਚ ਸ਼ਾਮਲ

AAP, Leader, HarKrishan, Walia, Joins, AkaliDal

ਜਲੰਧਰ (ਸੱਚ ਕਹੂੰ ਨਿਊਜ਼)। ਸ਼ਾਹਕੋਟ ਜ਼ਿਮਨੀ ਚੋਣ ਤੋਂ ਪਹਿਲਾਂ ਅੱਜ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਦੋ ਆਪ ਆਗੂ ਹਰਕ੍ਰਿਸ਼ਨ ਸਿੰਘ ਵਾਲੀਆ ਜੋ ਕੈਂਟ ਵਿਧਾਨ ਸਭਾ ਹਲਕਾ ਤੋਂ ਚੋਣ ਲੜ ਚੁੱਕੇ ਹਨ ਤੇ ਨਕੋਦਰ ਤੋਂ ‘ਆਪ’ ਦੇ ਸੀਨੀਅਰ ਆਗੂ ਕਰਨਲ ਸੀ. ਡੀ. ਕੰਬੋਜ ਅਕਾਲੀ ਦਲ ‘ਚ ਸ਼ਾਮਲ ਹੋ ਗਏ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਸਵੇਰੇ ਵਾਲੀਆ ਦੇ ਜਲੰਧਰ ਕੁੰਜ ਸਥਿਤ ਘਰ ਪਹੁੰਚੇ ਤੇ ਹਰਕ੍ਰਿਸ਼ਨ ਵਾਲੀਆ ਨੂੰ ਅਕਾਲੀ ਦਲ ‘ਚ ਸ਼ਾਮਲ ਕੀਤਾ।

ਇਸ ਮੌਕੇ ਵਾਲੀਆ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਨਾਲ ਇੱਕ ਸੋਚ ਤਹਿਤ ਜੁੜੇ ਸਨ, ਜੋ ਦੇਸ਼ ਨੂੰ ਨਵੀਂ ਦਿਸ਼ਾ ਤੇ ਬਦਲਾਅ ਵੱਲ ਲਿਜਾਣ ਵਾਲੀ ਸੀ ਪਰ ਜਦੋਂ ਹੁਣ ਉਨ੍ਹਾਂ ਨੇ ਦੇਖਿਆ ਕਿ ਪਾਰਟੀ ਹਾਈਕਮਾਨ ਨੂੰ ਲੈ ਕੇ ਵੱਡੀ ਲੀਡਰਸ਼ਿਪ ਖੁਦ ਹੀ ਭ੍ਰਿਸ਼ਟਾਚਾਰ ‘ਚ ਡੁੱਬ ਗਈ ਤਾਂ ਉਨ੍ਹਾਂ ਨੇ ਪਾਰਟੀ ਨੂੰ ਅਲਵਿਦਾ ਕਹਿਣ ਦਾ ਮਨ ਬਣਾ ਲਿਆ। ਉਨ੍ਹਾਂ ਕਿਹਾ ਕਿ ਆਪ ‘ਚ ਰਾਜ ਸਭਾ ਦੀਆਂ ਸੀਟਾਂ ਪੈਸੇ ਲੈ ਕੇ ਵੇਚੀਆਂ ਗਈਆਂ ਹਨ। ਇਸ ਮੌਕੇ ਸੁਖਬੀਰ ਬਾਦਲ ਨੇ ਆਪ ‘ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਜ਼ਿਆਦਾ ਦੇਰ ਨਹੀਂ ਟਿਕੇਗੀ ਤੇ ਹੁਣ ਇਸ ਪਾਰਟੀ ਦਾ ਸਫਾਇਆ ਤੈਅ ਹੈ। ਇਸ ਮੌਕੇ ਸੁਖਬੀਰ ਬਾਦਲ ਸਮੇਤ ਕਈ ਹੋਰ ਆਗੂ ਮੌਜ਼ੂਦ ਸਨ।

LEAVE A REPLY

Please enter your comment!
Please enter your name here