‘ਆਪ’ ਵੱਲੋਂ ਪੰਜਾਬ ‘ਚ ਹਲਕਾ ਇੰਚਾਰਜ ਕੀਤੇ ਨਿਯੁਕਤ, ਸੂਚੀ ਜਾਰੀ ਕੀਤੀ

(ਸੱਚ ਕਹੂੰ ਨਿਊਜ਼) ਚੰਡੀਗੜ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ ਨੇ 14 ਹਲਕਾ ਇੰਚਾਰਜਾਂ ਦੀ ਸੂਚੀ ਜਾਰੀ ਕੀਤੀ ਹੈ। ਬੁੱਧਰਾਮ ਨੇ ਕਿਹਾ ਕਿ ਇਸ ਹਿਸਾਬ ਨਾਲ ਪਾਰਟੀ ਹਾਈਕਮਾਂਡ ਜ਼ਮੀਨੀ ਪੱਧਰ ‘ਤੇ ਰਿਪੋਰਟਾਂ ਮਿਲਣ ਤੋਂ ਬਾਅਦ ਹੀ ਆਪਣੇ ਵਰਕਰਾਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪ ਰਹੀ ਹੈ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ‘ਤੇ ਵਰਕਰਾਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਂਦਾ ਹੈ। ਜਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਬਲਾਕ ਪ੍ਰਧਾਨ ਵੀ ਨਿਯੁਕਤ ਕੀਤੇ ਸਨ।

Aam Aadmi Party

ਇਨਾਂ ਨੂੰ ਮਿਲੀ ਜਿੰਮੀਵਾਰੀ

ਸੁਜਾਨਪੁਰ ਤੋਂ ਅਮਿਤ ਸਿੰਘ ਮਾਂਟੋ, ਪਠਾਨਕੋਟ ਤੋਂ ਵਿਭੂਤੀ ਸ਼ਰਮਾ, ਗੁਰਦਾਸਪੁਰ ਤੋਂ ਰਮਨ ਬਹਿਲ, ਦੀਨਾਨਗਰ ਤੋਂ ਸ਼ਮਸ਼ੇਰ ਸਿੰਘ, ਕਾਦੀਆਂ ਤੋਂ ਜਗਰੂਪ ਸਿੰਘ ਸੇਖਵਾਂ, ਫਤਿਹਗੜ੍ਹ ਚੂੜੀਆਂ ਤੋਂ ਬਲਬੀਰ ਸਿੰਘ ਪੰਨੂ, ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ, ਰਾਜਾਸਾਂਸੀ ਤੋਂ ਬਲਦੇਵ ਸਿੰਘ, ਭੁਲੱਥ ਤੋਂ ਹਰਸਿਮਰਨ ਸਿੰਘ ਘੁੰਮਣ, ਸੁਲਤਾਨਪੁਰ ਲੋਧੀ ਤੋਂ ਸੱਜਣ ਸਿੰਘ ਚੀਮਾ, ਜਲੰਧਰ ਉੱਤਰੀ ਤੋਂ ਦਿਨੇਸ਼ ਢੱਲ, ਚੱਬੇਬਾਲ ਤੋਂ ਹਰਮਿੰਦਰ ਸਿੰਘ ਸੰਧੂ, ਬੰਗਾ ਤੋਂ ਕੁਲਜੀਤ ਸਿੰਘ ਸਰਹਾਲ ਅਤੇ ਅਬੋਹਰ ਤੋਂ ਅਰੁਣ ਨਾਰੰਗ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।

LEAVE A REPLY

Please enter your comment!
Please enter your name here