ਸਾਡੇ ਨਾਲ ਸ਼ਾਮਲ

Follow us

19.2 C
Chandigarh
Friday, February 27, 2026
More
    Home Breaking News ਆਮ ਆਦਮੀ ਪਾਰਟੀ...

    ਆਮ ਆਦਮੀ ਪਾਰਟੀ ਨੇ ਜਾਰੀ ਕੀਤੀ ਪੰਜਵੀਂ ਸੂਚੀ, 15 ਉਮੀਦਵਾਰ ਐਲਾਨੇ 

    app

    ਆਪ ਹੁਣ ਤੱਕ ਆਪਣੇ 88 ਉਮੀਦਵਾਰਾਂ ਦਾ ਕਰ ਦਿੱਤਾ ਹੈ ਐਲਾਨ 

    (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ 5ਵੀਂ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਆਪ ਨੇ 15 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਆਮ ਆਦਮੀ ਪਾਰਟੀ ਹੁਣ ਤੱਕ ਆਪਣੇ 88 ਉਮੀਦਵਾਰਾਂ ਐਲਾਨ ਕਰ ਦਿੱਤਾ ਹੈ।

    ਇਸ ਤੋਂ ਪਹਿਲਾਂ ਪਾਰਟੀ ਨੇ ਪਹਿਲੀ ਸੂਚੀ ’ਚ 10, ਦੂਜੀ ਸੂਚੀ ’ਚ 40, ਤੀਜੀ ਸੂਚੀ ’ਚ 18, ਚੌਥੀ ਸੂਚੀ ’ਚ 15 ਤੇ ਹੁਣ ਪੰਜਵੀਂ ਸੂਚੀ ’ਚ 15 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੁਣ ਤੱਕ ਪਾਰਟੀ ਵੱਲੋਂ ਕੁੱਲ 88 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ।

    ਖਾਸ ਗੱਲ ਇਹ ਵੀ ਰਹੀ ਹੈ ਕਿ ਆਮ ਆਦਮੀ ਪਾਰਟੀ ਨੇ ਸੋਮਵਾਰ ਨੂੰ ਮੋਹਾਲੀ ਤੋਂ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਸੀ ਤੇ ਮੰਗਲਵਾਰ ਨੂੰ ਉਨ੍ਹਾਂ ਨੂੰ ਮੋਹਾਲੀ ਤੋਂ ਟਿਕਟ ਦਿੱਤੀ ਗਈ। ਇਸ ਤੋਂ ਇਲਾਵਾ ਭਾਜਪਾ ਆਗੂ ਸ਼ੀਤਲ ਅੰਗੁਰਾਲ ਨੂੰ ਵੀ ਸੋਮਵਾਰ ਨੂੰ ਹੀ ਪਾਰਟੀ ‘ਚ ਸ਼ਾਮਲ ਕੀਤਾ ਸੀ ਤੇ ਉਨ੍ਹਾਂ ਨੂੰ ਜਲੰਧਰ ਪੱਛਮੀ ਤੋਂ ਟਿਕਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬਠਿੰਡਾ ਸ਼ਹਿਰੀ ਸੀਟ ਤੋਂ ਜਗਰੂਪ ਗਿੱਲ ਨੂੰ ਟਿਕਟ ਦਿੱਤੀ ਗਈ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here