ਕਿਹਾ, ਚੰਨੀ ਅਤੇ ਸੁਖਬੀਰ ਸਿੰਘ ਬਾਦਲ ਵਿਚਾਲੇ ‘ਖੂਫੀਆਂ ਮੀਟਿੰਗ’ ਹੋਈ, ਮਜੀਠੀਆ ਨੂੰ ਇੱਕ ਦਿਨ ਲਈ ਗ੍ਰਿਫ਼ਤਾਰ ਕੀਤਾ ਜਾਵੇਗਾ
(ਸੱਚ ਕਹੂੰ ਨਿਊਜ਼), ਚੰਡੀਗੜ੍ਹ। ਆਮ ਆਦਮੀ ਪਾਰਟੀ (ਆਪ) ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ ਨੇ ਪ੍ਰੈਸ ਕਾਨਫਰੰਸ ਕਰਕੇ ਚੰਨੀ ਸਰਕਾਰ ਨੂੰ ਘੇਰਿਆ। ਉਨਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਚਾਲੇ ‘ਖੂਫੀਆਂ ਮੀਟਿੰਗ’ ਹੋਈ ਹੈ। ਜਿਸ ਵਿੱਚ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਇਹ ਗ੍ਰਿਫ਼ਤਾਰੀ ਸਿਰਫ਼ ਇੱਕ ਦਿਨ ਲਈ ਹੋਵੇਗੀ। ਮਜੀਠੀਆ ਨੂੰ ਅਗਲੇ ਦਿਨ ਜ਼ਮਾਨਤ ਮਿਲ ਜਾਵੇਗੀ। ਇਹ ਸਭ ਪੰਜਾਬ ਚੋਣਾਂ ਵਿੱਚ ਸਿਆਸੀ ਲਾਹਾ ਲੈਣ ਲਈ ਕੀਤਾ ਜਾ ਰਿਹਾ ਹੈ।
ਰਾਘਵ ਚੱਢਾ ਨੇ ਕਿਹਾ ਕਿ ਬਾਦਲਾਂ ਤੇ ਚੰਨੀ ਵਿਚਾਲੇ ਡੀਲ ਹੋ ਚੁੱਕੀ ਹੈ। ਇਹ ਝੂਠਾ ਡਰਾਮਾ ਰਚਿਆ ਜਾ ਰਿਹਾ ਹੈ। ਇਸ ਰਾਹੀਂ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਵਿੱਚ ਧੂੜ ਸੁੱਟੀ ਜਾਵੇਗੀ ਕਿ ਅਸੀਂ ਕਾਰਵਾਈ ਕੀਤੀ ਹੈ। ਚੰਨੀ ਸਰਕਾਰ ਇਸ ਦਾ ਪੂਰਾ ਝੂਠਾ ਕੇਸ ਬਣਾਵੇਗੀ। ਚੱਢਾ ਨੇ ਦਾਅਵਾ ਕੀਤਾ ਕਿ ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਸਾਨੂੰ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀ ਨੇ ਕਿਹਾ ਕਿ ਇਹ ਕੰਮ ਇਕ ਸਮਝੌਤੇ ਤਹਿਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਹ ਸਾਰੀ ਸੂਚਨਾ ਪੰਜਾਬ ਪੁਲਿਸ ਦੇ ਬਹੁਤ ਵੱਡੇ ਅਫ਼ਸਰ ਵੱਲੋਂ ਉਨਾਂ ਨੂੰ ਦਿੱਤੀ ਗਈ ਹੈ। ਉਨ੍ਹਾਂ ਨੇ ਮੀਡੀਆ ਨੂੰ ਮੁੱਖ ਮੰਤਰੀ ਚੰਨੀ ਅਤੇ ਸੁਖਬੀਰ ਬਾਦਲ ਤੋਂ ਇਹ ਗੱਲ ਪੁੱਛਣ ਲਈ ਕਿਹਾ ਕਿ ਇਹ ਮੀਟਿੰਗ ਕਦੋਂ ਅਤੇ ਕਿੱਥੇ ਹੋਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ