ਰਾਸ਼ਟਰੀ ਐਸ ਸੀ ਕਮਿਸ਼ਨ ਵੱਲੋਂ ਪੰਜਾਬ ਦੇ ਡੀ ਜੀ ਪੀ ਅਤੇ ਚੀਫ ਸਕੱਤਰ ਨੂੰ ਨੋਟਿਸ ਭੇਜ ਕਾਰਵਾਈ ਦੇ ਹੁਕਮ
ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ ਸੰਗਰੂਰ। ਗਗਨ ਦੀਪ ਕੌਰ ਮਾਨ ਉਰਫ ਅਨਮੋਲ ਗਗਨ ਮਾਨ ਵੱਲੋਂ ਨਿੱਜੀ ਚੈਨਲ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਭਾਰਤ ਦੇ ਸੰਵਿਧਾਨ ਪ੍ਰਤੀ ਬੋਲੇ ਗਏ ਅਪਸ਼ਬਦਾਂ ਕਰਕੇ ਪੰਜਾਬ ਭਰ ਵਿੱਚ ਜਿਥੇ ਜਗ੍ਹਾ ਜਗ੍ਹਾ ਉਸਦੇ ਪੁਤਲੇ ਫੂਕੇ ਗਏ ਤੇ ਧਰਨਾ ਪ੍ਰਦਰਸ਼ਨ ਕੀਤੇ ਗਏ ਓਥੇ ਹੀ ਸੰਗਰੂਰ ਭਾਜਪਾ ਦੇ ਜਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ ਅਤੇ ਐਸ ਸੀ ਮੋਰਚਾ ਦੇ ਜਿਲ੍ਹਾ ਪ੍ਰਧਾਨ ਸੁਰਜੀਤ ਸਿੱਧੂ ਵੱਲੋਂ ਨੈਸ਼ਨਲ ਐਸ ਸੀ ਕਮਿਸ਼ਨ ਨੂੰ ਦਿੱਤੀ ਲਿਖਤੀ ਸ਼ਕਾਇਤ ਉਪਰ ਕਮਿਸ਼ਨ ਵੱਲੋਂ ਪੰਜਾਬ ਦੇ ਡੀ ਜੀ ਪੀ ਅਤੇ ਚੀਫ ਸਕੱਤਰ ਨੂੰ ਨੋਟਿਸ ਭੇਜ 15 ਦਿਨਾਂ ਦੇ ਅੰਦਰ ਬਣਦੀ ਕਾਰਵਾਈ ਕਰਕੇ ਜਵਾਬ ਤਲਬ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪ੍ਰਧਾਨ ਦਿਓਲ ਅਤੇ ਐਸ ਸੀ ਮੋਰਚੇ ਦੇ ਜਿਲਾ ਪ੍ਰਧਾਨ ਸਿੱਧੂ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਨਿਰਮਾਤਾ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਨੇ ਸਾਨੂੰ ਜੋ ਹੱਕ ਦਿਤੇ, ਉਹਨਾਂ ਅਧਿਕਾਰਾਂ ਕਰਕੇ ਹੀ ਅੱਜ ਸਮਾਜ ਵਿੱਚ ਹਰ ਇੱਕ ਵਰਗ ਬਰਾਬਰਤਾ ਦੀ ਜਿੰਦਗੀ ਜੀਅ ਰਿਹਾ ਹੈ ਪਰ ਕੁਝ ਸ਼ਰਾਰਤੀ ਲੋਕ ਜੋ ਆਪਣੀ ਰਾਜਨੀਤੀ ਚਮਕਾਉਣ ਲਈ ਅਜਿਹੀਆਂ ਹਰਕਤਾਂ ਕਰ ਰਹੇ ਹਨ ਉਹ ਕਦੇ ਵੀ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਉਹਨਾਂ ਮੰਗ ਕੀਤੀ ਕਿ ਅਨਮੋਲ ਗਗਨ ਮਾਨ ਉਪਰ ਦੇਸ਼ ਦ੍ਰੋਹ ਦਾ ਪਰਚਾ ਦਰਜ ਕਰਕੇ ਸਲਾਖਾਂ ਦੇ ਪਿੱਛੇ ਕਰਨਾ ਚਾਹੀਦਾ ਹੈ ਤਾਂ ਜੋ ਕਰੋੜਾਂ ਭਾਰਤ ਵਾਸੀਆਂ ਅਤੇ ਦਲਿਤ ਭਾਈਚਾਰੇ ਦੇ ਦਿਲਾਂ ਨੂੰ ਪਹੁੰਚੀ ਡੂੰਘੀ ਠੇਸ ਉਪਰ ਮਲ੍ਹਮ ਲਗਾਇਆ ਜਾ ਸਕੇ ਤੇ ਆਉਣ ਆਲੇ ਸਮੇ ਵਿਚ ਕੋਈ ਅਜੇਹੀ ਹਰਕਤ ਕਰਨ ਬਾਰੇ ਸੋਚ ਵੀ ਨਾ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।