Punjab Municipal Elections: ਨਗਰ ਕੌਂਸਲ ਚੋਣਾਂ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਾਨਦਾਰ ਜਿੱਤਾਂ ਦਰਜ ਕਰਨਗੇ : ਵਿਧਾਇਕ ਗੈਰੀ ਬੜਿੰਗ

Punjab Municipal Elections
ਅਮਲੋਹ :ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਾਲ ਹਨ ਲੋਕ ਸਭਾ ਇੰਚਾਰਜ ਨਵਜੋਤ ਸਿੰਘ ਜਰਗ,ਚੇਅਰਮੈਨ ਅਜੇ ਸਿੰਘ ਲਿਬੜਾ, ਐਡਵੋਕੇਟ ਮਨੀ ਬੜਿੰਗ ਅਤੇ ਸੀਨੀਅਰ ਲੀਡਰਸ਼ਿਪ। ਤਸਵੀਰ: ਅਨਿਲ ਲੁਟਾਵਾ

ਕਿਹਾ, ਵਿਕਾਸ ਦੇ ਨਾਂਅ ’ਤੇ ਲੜੀਆਂ ਜਾ ਰਹੀਆਂ ਹਨ ਨਗਰ ਕੌਂਸਲ ਅਮਲੋਹ ਦੀਆਂ ਚੋਣਾਂ

Punjab Municipal Elections: (ਅਨਿਲ ਲੁਟਾਵਾ) ਅਮਲੋਹ। ਆਮ ਆਦਮੀ ਪਾਰਟੀ ਵੱਲੋਂ ਨਗਰ ਕੌਂਸਲ ਅਮਲੋਹ ਦੀਆਂ ਚੋਣਾਂ ਵਿਕਾਸ ਦੇ ਮੁੱਦੇ ’ਤੇ ਲੜੀਆਂ ਜਾ ਰਹੀਆਂ ਹਨ ਅਤੇ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਾਨਦਾਰ ਜਿੱਤਾਂ ਦਰਜ ਕਰਨਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਅੱਜ ਨਗਰ ਕੌਂਸਲ ਚੋਣਾਂ ਅਮਲੋਹ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫ਼ਸਰ ਮਨਜੀਤ ਸਿੰਘ ਰਾਜਲਾ ਕੋਲ ਜਮ੍ਹਾਂ ਕਰਵਾਉਣ ਲਈ ਕਾਫਲੇ ਸਮੇਤ ਰਵਾਨਾ ਹੋਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਇਹ ਵੀ ਪੜ੍ਹੋ: School Timings Changed: ਕੜਾਕੇ ਦੀ ਠੰਢ ਕਾਰਨ ਬਦਲਿਆ ਸਕੂਲਾਂ ਦਾ ਸਮਾਂ

ਵਿਧਾਇਕ ਬੜਿੰਗ ਨੇ ਅੱਗੇ ਕਿਹਾ ਕਿ ਆਪ ਸਰਕਾਰ ਵੱਲੋਂ ਅਮਲੋਹ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦਾ ਬਿਨਾਂ ਪੱਖਪਾਤ ਵਿਕਾਸ ਕਰਵਾਇਆ ਗਿਆ ਹੈ ਜਿਸ ਸਦਕਾ ਅਮਲੋਹ ਸ਼ਹਿਰ ਦੀ ਨੁਹਾਰ ਬਦਲੀ ਹੈ। ਉਹਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਗਈਆਂ ਵੱਖ ਵੱਖ ਭਲਾਈ ਸਕੀਮਾਂ ਦਾ ਲਾਭ ਵੀ ਹਰ ਲਾਭਪਾਤਰੀ ਤੱਕ ਪੁੱਜਦਾ ਕੀਤਾ ਗਿਆ ਹੈ। ਉਹਨਾਂ ਅਮਲੋਹ ਸ਼ਹਿਰ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਪਾਕੇ ਜਿੱਤਾਂ ਦਰਜ ਕਰਵਾਉਣ ਤਾਂ ਕਿ ਅਮਲੋਹ ਸ਼ਹਿਰ ਦਾ ਹੋਰ ਵਿਕਾਸ ਹੋ ਸਕੇ। ਉਹਨਾਂ ਅੱਗੇ ਕਿਹਾ ਕਿ ਜਿਸ ਤਰ੍ਹਾਂ ਲੰਘੀਆਂ ਜ਼ਿਮਨੀ ਚੋਣਾਂ ਅਤੇ ਪੰਚਾਇਤੀ ਚੋਣਾਂ ਵਿੱਚ ਆਪ ਪਾਰਟੀ ਦੀ ਸ਼ਾਨਦਾਰ ਜਿੱਤ ਦਰਜ਼ ਹੋਈ ਹੈ ਉਥੇ ਹੀ ਨਗਰ ਕੌਂਸਲ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਸ਼ਾਨਦਾਰ ਜਿੱਤ ਦਰਜ਼ ਕਰੇਗੀ।

ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੀ ਅਗਵਾਈ ਵਿੱਚ ਆਪ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ

ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਜੇ ਸਿੰਘ ਲਿਬੜਾ, ਲੋਕ ਸਭਾ ਇੰਚਾਰਜ ਨਵਜੋਤ ਸਿੰਘ ਜਰਗ, ਐਡਵੋਕੇਟ ਮਨਿੰਦਰ ਸਿੰਘ ਮਨੀ ਬੜਿੰਗ, ਨਗਰ ਕੌਂਸਲ ਮੰਡੀ ਗੌਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ, ਬਲਾਕ ਪ੍ਰਧਾਨ ਸਿਕੰਦਰ ਸਿੰਘ ਗੋਗੀ, ਸੀਨੀਅਰ ਆਗੂ ਦਰਸ਼ਨ ਸਿੰਘ ਚੀਮਾ, ਸ਼ਿੰਗਾਰਾ ਸਿੰਘ ਸਲਾਣਾ, ਚੇਅਰਪਰਸਨ ਬੀਬੀ ਸੁਖਵਿੰਦਰ ਕੌਰ ਗਹਿਲੋਤ, ਸੀਨੀਅਰ ਆਗੂ ਵਿੱਕੀ ਮਿੱਤਲ, ਇਕਬਾਲ ਸਿੰਘ ਰਾਏ ਅੰਨੀਆਂ, ਪ੍ਰਧਾਨ ਕਿਸ਼ੋਰ ਚੰਦ, ਯਾਦਵਿੰਦਰ ਸਿੰਘ ਲੱਕੀ ਭਲਵਾਨ, ਹਰਿੰਦਰਜੀਤ ਸਿੰਘ ਮਾਲੋਵਾਲ, ਬਲਾਕ ਪ੍ਰਧਾਨ ਮਨਿੰਦਰ ਸਿੰਘ ਭੱਟੋਂ, ਜਤਿੰਦਰ ਸਿੰਘ ਰਾਮਗੜ੍ਹੀਆ, ਯਾਦਵਿੰਦਰ ਸਿੰਘ ਮਾਨਗੜ੍ਹ,

ਸਨੀ ਮਾਹੀ, ਅਤੁੱਲ ਲੁਟਾਵਾ, ਤਰਨਦੀਪ ਸਿੰਘ ਬਦੇਸ਼ਾ, ਸਰਪੰਚ ਜਿੰਮੀ ਲਾਡਪੁਰ, ਹਰਪ੍ਰੀਤ ਸਿੰਘ ਕੋਟਲੀ ਸਰਪੰਚ, ਸਰਪੰਚ ਹਰਦੀਪ ਸਿੰਘ ਮਛਰਾਏ, ਕੁਲਜੀਤ ਸਿੰਘ ਨਰਾਇਣਗੜ੍ਹ, ਸਰਪੰਚ ਲਖਵੀਰ ਸਿੰਘ ਲੱਖਾ ਦੀਵਾ, ਲਵੀ ਅਮਲੋਹ, ਭਾਗ ਸਿੰਘ, ਦਰਸ਼ਨ ਸਿੰਘ ਭੱਦਲਥੂਹਾ, ਕੁਲਦੀਪ ਸਿੰਘ ਦੀਪਾ, ਰਣਧੀਰ ਸਿੰਘ ਨਰਾਇਣਗੜ੍ਹ, ਰਾਮ ਬਾਵਾ,ਦਫਤਰ ਇੰਚਾਰਜ ਲਤਾ ਠਾਕੁਰ ਅਤੇ ਵੱਡੀ ਗਿਣਤੀ ਆਗੂ ਅਤੇ ਵਰਕਰ ਮੌਜੂਦ ਸਨ। Punjab Municipal Elections