ਮਹਿੰਦਰ ਭਗਤ ਨੂੰ ਬਣਾਇਆ ਗਿਆ ਜਿਮਨੀ ਚੋਣ ਦਾ ਉਮੀਦਵਾਰ | Aam Aadmi Party candidate
ਚੰਡੀਗੜ੍ਹ (ਅਸ਼ਵਨੀ ਚਾਵਲਾ)। Aam Aadmi Party candidate : ਜਲੰਧਰ ਪੱਛਮੀ ਦੀ ਜਿਮਨੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਆਪਣੇ ਉਮੀਦਵਾਰ ਦੀ ਘੋਸ਼ਣਾ ਕਰ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਵੱਲੋਂ ਮਹਿੰਦਰ ਭਗਤ ਨੂੰ ਜਲੰਧਰ ਪੱਛਮੀ ਤੋਂ ਉਮੀਦਵਾਰ ਬਣਾਇਆ ਗਿਆ ਹੈ। ਮਹਿੰਦਰ ਭਗਤ ਸਾਬਕਾ ਕੈਬਿਨੇਟ ਮੰਤਰੀ ਚੁੰਨੀ ਲਾਲ ਭਗਤ ਦੇ ਪੁੱਤਰ ਹਨ ਅਤੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਵੀ ਰਹੇ ਹਨ। ਮਹਿੰਦਰ ਭਗਤ ਲੋਕ ਸਭਾ ਚੋਣਾਂ ਤੋਂ ਪਹਿਲਾਂ 15 ਅਪ੍ਰੈਲ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸਨ। ਮਹਿੰਦਰ ਭਗਤ ਦੀ ਜਲੰਧਰ ਵਿੱਚ ਕਾਫੀ ਜਿਆਦਾ ਪਕੜ ਦੱਸੀ ਜਾਂਦੀ ਹੈ ਜਿਸ ਕਾਰਨ ਹੀ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਜਲੰਧਰ ਪੱਛਮੀ ਤੋਂ ਉਮੀਦਵਾਰ ਐਲਾਨਿਆ ਗਿਆ ਹੈ।
ਜਲੰਧਰ ਪੱਛਮੀ ਦੀ ਵਿਧਾਨ ਸਭਾ ਸੀਟ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਸ਼ੀਤਲ ਅੰਗੂਰਾਲ ਵੱਲੋਂ ਅਸਤੀਫਾ ਦੇਣ ਦੇ ਚਲਦੇ ਖਾਲੀ ਹੋਈ ਸੀ। ਜਿਸ ਕਾਰਨ ਇਸ ਸੀਟ ਤੇ 10 ਜੁਲਾਈ ਨੂੰ ਜਿਮਨੀ ਚੋਣ ਹੋਣ ਜਾ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ ਹੀ ਸਭ ਤੋਂ ਪਹਿਲਾਂ ਇਸ ਸੀਟ ਤੇ ਉਮੀਦਵਾਰ ਦੀ ਘੋਸ਼ਣਾ ਕੀਤੀ ਗਈ ਹੈ ਹੁਣ ਤੱਕ ਕਿਸੇ ਵੀ ਪਾਰਟੀ ਵੱਲੋਂ ਜਲੰਧਰ ਪੱਛਮੀ ਸੀਟ ਲਈ ਆਪਣੇ ਉਮੀਦਵਾਰ ਦੀ ਘੋਸ਼ਣਾ ਨਹੀਂ ਕੀਤੀ ਗਈ ਹੈ। (Aam Aadmi Party candidate)
Also Read : Welfare Work: ਮਾਪਿਆਂ ਤੋਂ ਵਿੱਛੜੇ ਮੰਦਬੁੱਧੀ ਲਈ ਮਸੀਹਾ ਬਣੇ ਡੇਰਾ ਸ਼ਰਧਾਲੂ