ਸਾਡੇ ਨਾਲ ਸ਼ਾਮਲ

Follow us

8.8 C
Chandigarh
Sunday, January 18, 2026
More
    Home Breaking News ICC New Rules...

    ICC New Rules 2025: ICC ਨੇ ਬਦਲੇ 8 ਨਿਯਮ, ਹੁਣ ਕੀ ਕੁੱਝ ਬਦਲੇਗਾ ਕ੍ਰਿਕੇਟ ’ਚ? ਪੜ੍ਹੋ…

    ICC New Rules 2025
    ICC New Rules 2025: ICC ਨੇ ਬਦਲੇ 8 ਨਿਯਮ, ਹੁਣ ਕੀ ਕੁੱਝ ਬਦਲੇਗਾ ਕ੍ਰਿਕੇਟ ’ਚ? ਪੜ੍ਹੋ...

    ਸਪੋਰਟਸ ਡੈਸਕ। ICC New Rules 2025: ਅੰਤਰਰਾਸ਼ਟਰੀ ਕ੍ਰਿਕੇਟ ਪਰੀਸ਼ਦ (ਆਈਸੀਸੀ) ਨੇ ਹਾਲ ਹੀ ’ਚ ਪੁਰਸ਼ ਕ੍ਰਿਕੇਟ ਦੇ 6 ਨਿਯਮਾਂ ’ਚ ਬਦਲਾਅ ਕੀਤਾ ਹੈ, ਤਾਂ ਜੋ ਖੇਡ ਨੂੰ ਹੋਰ ਤੇਜ਼, ਨਿਰਪੱਖ ਤੇ ਦਿਲਚਸਪ ਬਣਾਇਆ ਜਾ ਸਕੇ। ਟੈਸਟ ਕ੍ਰਿਕੇਟ ’ਚ, ਇਹ ਨਿਯਮ ਨਵੀਂ ਵਿਸ਼ਵ ਟੈਸਟ ਚੈਂਪੀਅਨਸ਼ਿਪ (2025-27) ਲਈ ਲਾਗੂ ਕੀਤੇ ਗਏ ਹਨ। ਇਸ ਦੇ ਨਾਲ ਹੀ, ਇਹ ਨਿਯਮ 2 ਜੁਲਾਈ 2025 ਤੋਂ ਸੀਮਤ ਓਵਰਾਂ (ਇੱਕਰੋਜ਼ਾ ਤੇ ਟੀ20) ਫਾਰਮੈਟਾਂ ’ਚ ਲਾਗੂ ਹੋਣਗੇ। ਆਈਸੀਸੀ ਨੇ ਨਿਯਮਾਂ ’ਚ ਕੀਤੇ ਗਏ ਬਦਲਾਵਾਂ ਬਾਰੇ ਜਾਣਕਾਰੀ ਸਾਰੇ ਦੇਸ਼ਾਂ ਨਾਲ ਸਾਂਝੀ ਕੀਤੀ ਹੈ। ਆਓ ਜਾਣਦੇ ਹਾਂ ਉਨ੍ਹਾਂ ਨਿਯਮਾਂ ਬਾਰੇ….

    ਇਹ ਖਬਰ ਵੀ ਪੜ੍ਹੋ : Punjab Schools News: ਪੰਜਾਬ ਦੇ ਸਕੂਲਾਂ ’ਚ ਛੁੱਟੀਆਂ ਦੌਰਾਨ ਸਿੱਖਿਆ ਮੰਤਰੀ ਨੇ ਕੀਤਾ ਵੱਡਾ ਐਲਾਨ, ਹੁਣ ਇਨ੍ਹਾਂ ਮੁਲ…

    ਕ੍ਰਿਕੇਟ ਦੇ 6 ਨਿਯਮ ਬਦਲੇ ਗਏ | ICC New Rules 2025

    ਟੈਸਟ ਕ੍ਰਿਕੇਟ ’ਚ ਸਟਾਪ ਕਲਾਕ ਨਿਯਮ

    ਆਈਸੀਸੀ ਨੇ ਹੁਣ ਟੈਸਟ ਕ੍ਰਿਕੇਟ ’ਚ ਸਟਾਪ ਕਲਾਕ ਨਿਯਮ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਤਹਿਤ, ਜੇਕਰ ਫੀਲਡਿੰਗ ਟੀਮ ਓਵਰ ਸ਼ੁਰੂ ਕਰਨ ’ਚ 60 ਸਕਿੰਟਾਂ (ਭਾਵ 1 ਮਿੰਟ ਦੇ ਸਮੇਂ) ਤੋਂ ਜਿਆਦਾ ਸਮਾਂ ਲੈਂਦੀ ਹੈ, ਤਾਂ ਉਸਨੂੰ 2 ਵਾਰ ਚੇਤਾਵਨੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਵੀ, ਜੇਕਰ ਇਹ ਨਿਯਮ ਤੋੜਿਆ ਜਾਂਦਾ ਹੈ, ਤਾਂ 5 ਦੌੜਾਂ ਜੁਰਮਾਨੇ ਵਜੋਂ ਕੱਟੀਆਂ ਜਾਣਗੀਆਂ। ਇਹ ਨਿਯਮ ਇੱਕ ਸਾਲ ਪਹਿਲਾਂ ਟੀ20 ਤੇ ਵਨਡੇ ਕ੍ਰਿਕੇਟ ’ਚ ਲਾਗੂ ਕੀਤਾ ਗਿਆ ਹੈ।

    ਛੋਟੀਆਂ ਦੌੜਾਂ ’ਤੇ ਜੁਰਮਾਨਾ | ICC New Rules 2025

    ਆਈਸੀਸੀ ਨੇ ਤਿੰਨੋਂ ਫਾਰਮੈਟਾਂ ਲਈ ਛੋਟੀਆਂ ਦੌੜਾਂ ਦੇ ਨਿਯਮ ਨੂੰ ਵੀ ਬਦਲ ਦਿੱਤਾ ਹੈ। ਪਹਿਲਾਂ, ਜਾਣਬੁੱਝ ਕੇ ਛੋਟੀਆਂ ਦੌੜਾਂ ਲੈਣ ਲਈ 5 ਦੌੜਾਂ ਦਾ ਜੁਰਮਾਨਾ ਲਾਇਆ ਜਾਂਦਾ ਸੀ। ਹੁਣ, ਜੇਕਰ ਕੋਈ ਬੱਲੇਬਾਜ਼ ਜਾਣਬੁੱਝ ਕੇ ਵਾਧੂ ਦੌੜ ਚੋਰੀ ਕਰਨ ਲਈ ਦੌੜ ਪੂਰੀ ਨਹੀਂ ਕਰਦਾ ਹੈ, ਤਾਂ ਅੰਪਾਇਰ ਫੀਲਡਿੰਗ ਟੀਮ ਨੂੰ ਪੁੱਛੇਗਾ ਕਿ ਉਹ ਪਿੱਚ ’ਤੇ ਮੌਜ਼ੂਦ 2 ਬੱਲੇਬਾਜ਼ਾਂ ’ਚੋਂ ਕਿਸ ਨੂੰ ਸਟ੍ਰਾਈਕ ’ਤੇ ਚਾਹੁੰਦੇ ਹਨ। 5 ਦੌੜਾਂ ਦੇ ਜੁਰਮਾਨੇ ਦਾ ਨਿਯਮ ਵੀ ਲਾਗੂ ਹੋਵੇਗਾ।

    ਜੇਕਰ ਗਲਤੀ ਨਾਲ ਲਾਰ ਲਾਈ, ਤਾਂ ਗੇਂਦ ਨਹੀਂ ਬਦਲੀ ਜਾਵੇਗੀ

    ਗੇਂਦ ’ਤੇ ਲਾਰ ਲਾਉਣ ’ਤੇ ਪਾਬੰਦੀ ਜਾਰੀ ਰਹੇਗੀ। ਹਾਲਾਂਕਿ, ਜੇਕਰ ਗਲਤੀ ਨਾਲ ਲਾਰ ਲਾਈ ਜਾਂਦੀ ਹੈ ਤਾਂ ਗੇਂਦ ਨੂੰ ਬਦਲਣਾ ਲਾਜ਼ਮੀ ਨਹੀਂ ਹੋਵੇਗਾ। ਅੰਪਾਇਰ ਗੇਂਦ ਨੂੰ ਸਿਰਫ਼ ਉਦੋਂ ਹੀ ਬਦਲੇਗਾ ਜਦੋਂ ਇਸ ਦੀ ਸਥਿਤੀ ’ਚ ਬਹੁਤ ਵੱਡਾ ਬਦਲਾਅ ਹੁੰਦਾ ਹੈ, ਜਿਵੇਂ ਕਿ ਗੇਂਦ ਬਹੁਤ ਗਿੱਲੀ ਹੁੰਦੀ ਹੈ ਜਾਂ ਇਸ ’ਚ ਵਾਧੂ ਚਮਕ ਹੁੰਦੀ ਹੈ। ਇਹ ਫੈਸਲਾ ਅੰਪਾਇਰ ਦੇ ਵਿਵੇਕ ’ਤੇ ਅਧਾਰਤ ਹੋਵੇਗਾ। ਜੇਕਰ ਉਸ ਨੂੰ ਲੱਗਦਾ ਹੈ ਕਿ ਗੇਂਦ ਦੀ ਸਥਿਤੀ ’ਚ ਬਹੁਤ ਜ਼ਿਆਦਾ ਬਦਲਾਅ ਨਹੀਂ ਹੈ, ਤਾਂ ਇਸ ਨੂੰ ਨਹੀਂ ਬਦਲਿਆ ਜਾਵੇਗਾ। ਇਹ ਨਿਯਮ ਤਿੰਨੋਂ ਫਾਰਮੈਟਾਂ ਲਈ ਵੀ ਹੈ। ICC New Rules 2025

    ਕੈਚ ਰਿਵਿਊ ’ਚ LBW ਦੀ ਵੀ ਜਾਂਚ ਕੀਤੀ ਜਾਵੇਗੀ

    ਆਈਸੀਸੀ ਨੇ ਕੈਚ ਦੇ ਨਿਯਮ ਨੂੰ ਵੀ ਬਦਲ ਦਿੱਤਾ ਹੈ। ਜੇਕਰ ਕੈਚ ਆਊਟ ਰਿਵਿਊ ਗਲਤ ਸਾਬਤ ਹੁੰਦਾ ਹੈ, ਪਰ ਗੇਂਦ ਪੈਡ ਨਾਲ ਲੱਗ ਗਈ ਹੈ, ਤਾਂ ਟੀਵੀ ਅੰਪਾਇਰ ਵੀ ਐੱਲਬੀਡਬਲਯੂ ਦੀ ਵੀ ਜਾਂਚ ਕਰੇਗਾ। ਜੇਕਰ ਬੱਲੇਬਾਜ਼ ਐੱਲਬੀਡਬਲਯੂ ਆਊਟ ਹੁੰਦਾ ਹੈ, ਤਾਂ ਉਸ ਨੂੰ ਆਊਟ ਦਿੱਤਾ ਜਾਵੇਗਾ। ਇਹ ਨਿਯਮ ਤਿੰਨਾਂ ਫਾਰਮੈਟਾਂ ਲਈ ਵੀ ਹੈ।

    ਨੋ ਬਾਲ ’ਤੇ ਕੈਚ | ICC New Rules 2025

    ਜੇਕਰ ਸਾਫਟ ਸਿਗਨਲ (ਅੰਪਾਇਰ ਵੱਲੋਂ ਲਿਆ ਗਿਆ ਰਿਵਿਊ) ਲਿਆ ਜਾਂਦਾ ਹੈ ਤੇ ਨੋ ਬਾਲ ’ਤੇ ਕੈਚ ਸਹੀ ਹੁੰਦਾ ਹੈ, ਤਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਨੋ ਬਾਲ ਲਈ ਇੱਕ ਵਾਧੂ ਦੌੜ ਮਿਲੇਗੀ। ਜੇਕਰ ਕੈਚ ਸਹੀ ਨਹੀਂ ਹੁੰਦਾ, ਤਾਂ ਨੋ ਬਾਲ ਲਈ ਇੱਕ ਦੌੜ ਤੇ ਦੌੜ ਕੇ ਬਣਾਏ ਗਏ ਦੌੜਾਂ ਵੀ ਦਿੱਤੀਆਂ ਜਾਣਗੀਆਂ। ਪਹਿਲਾਂ, ਜੇਕਰ ਕੈਚ ਬਾਰੇ ਸ਼ੱਕ ਹੁੰਦਾ ਸੀ, ਤਾਂ ਫੀਲਡ ਅੰਪਾਇਰ ਤੀਜੇ ਅੰਪਾਇਰ ਦਾ ਹਵਾਲਾ ਦਿੰਦੇ ਸਨ ਤੇ ਟੀਵੀ ਅੰਪਾਇਰ ਕਹਿੰਦੇ ਸਨ ਕਿ ਇਹ ਨੋ ਬਾਲ ਹੈ, ਤਾਂ ਕੈਚ ਦੀ ਜਾਂਚ ਨਹੀਂ ਕੀਤੀ ਜਾਂਦੀ ਸੀ। ਪਰ ਹੁਣ ਇਸਦੀ ਜਾਂਚ ਕੀਤੀ ਜਾਵੇਗੀ। ਇਹ ਨਿਯਮ ਤਿੰਨਾਂ ਫਾਰਮੈਟਾਂ ਲਈ ਹੈ।

    ਟੀ20 ਮੈਚਾਂ ਲਈ ਨਵੇਂ ਪਾਵਰਪਲੇ ਨਿਯਮ

    ਆਈਸੀਸੀ ਨੇ ਟੀ20 ਮੈਚਾਂ ਲਈ ਨਵੇਂ ਪਾਵਰਪਲੇ ਨਿਯਮਾਂ ’ਚ ਬਦਲਾਅ ਕੀਤੇ ਹਨ। ਨਵੇਂ ਨਿਯਮ ਜੁਲਾਈ ਤੋਂ ਲਾਗੂ ਕੀਤੇ ਜਾਣਗੇ ਤੇ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਮੈਚ ਦੇ ਓਵਰ ਮੀਂਹ ਜਾਂ ਕਿਸੇ ਹੋਰ ਕਾਰਨ ਕਰਕੇ ਘਟਾਏ ਜਾਂਦੇ ਹਨ, ਤਾਂ ਪਾਵਰਪਲੇ ਓਵਰ ਵੀ ਉਸੇ ਆਧਾਰ ’ਤੇ ਘਟਾਏ ਜਾਣਗੇ।

    ਨਵੇਂ ਨਿਯਮਾਂ ਅਨੁਸਾਰ… | ICC New Rules 2025

    • 5 ਓਵਰਾਂ ਦੇ ਮੈਚ ’ਚ, 1.3 ਓਵਰ ਪਾਵਰਪਲੇ ਹੋਣਗੇ।
    • 6 ਓਵਰਾਂ ਦੇ ਮੈਚ ’ਚ, 1.5 ਓਵਰ ਪਾਵਰਪਲੇ ਹੋਣਗੇ।
    • 7 ਓਵਰਾਂ ਦੇ ਮੈਚ ’ਚ, 2.1 ਓਵਰ ਪਾਵਰਪਲੇ ਹੋਣਗੇ।
    • 8 ਓਵਰਾਂ ਦੇ ਮੈਚ ’ਚ, 2.2 ਓਵਰ ਪਾਵਰਪਲੇ ਹੋਣਗੇ।
    • 9 ਓਵਰਾਂ ਦੇ ਮੈਚ ’ਚ, 2.4 ਓਵਰ ਪਾਵਰਪਲੇ ਹੋਣਗੇ।
    • 10 ਓਵਰਾਂ ਦੇ ਮੈਚ ’ਚ, 3 ਓਵਰ ਪਾਵਰਪਲੇ ਹੋਣਗੇ।
    • 11 ਓਵਰਾਂ ਦੇ ਮੈਚ ’ਚ, 3.2 ਓਵਰ ਪਾਵਰਪਲੇ ਹੋਣਗੇ।
    • 12 ਓਵਰਾਂ ਦੇ ਮੈਚ ’ਚ, 3.4 ਓਵਰਾਂ ਦਾ ਪਾਵਰਪਲੇ ਹੋਵੇਗਾ।
    • 13 ਓਵਰਾਂ ਦੇ ਮੈਚ ’ਚ, 3.5 ਓਵਰਾਂ ਦਾ ਪਾਵਰਪਲੇ ਹੋਵੇਗਾ।
    • 14 ਓਵਰਾਂ ਦੇ ਮੈਚ ’ਚ, 4.1 ਓਵਰਾਂ ਦਾ ਪਾਵਰਪਲੇ ਹੋਵੇਗਾ।
    • 15 ਓਵਰਾਂ ਦੇ ਮੈਚ ’ਚ, 4.3 ਓਵਰਾਂ ਦਾ ਪਾਵਰਪਲੇ ਹੋਵੇਗਾ।
    • 16 ਓਵਰਾਂ ਦੇ ਮੈਚ ’ਚ, 4.5 ਓਵਰਾਂ ਦਾ ਪਾਵਰਪਲੇ ਹੋਵੇਗਾ।

    ਪਾਵਰਪਲੇ ਦੌਰਾਨ, ਸਿਰਫ਼ ਦੋ ਫੀਲਡਰ 30-ਯਾਰਡ ਸਰਕਲ ਤੋਂ ਬਾਹਰ ਰਹਿ ਸਕਦੇ ਹਨ। ਇਹ ਨਿਯਮ ਛੋਟੇ ਟੀ-20 ਮੈਚਾਂ ਨੂੰ ਵਧੇਰੇ ਸਪੱਸ਼ਟ ਤੇ ਨਿਰਪੱਖ ਬਣਾਉਣ ਲਈ ਲਾਗੂ ਕੀਤੇ ਗਏ ਹਨ।