Murder : ਪੰਜਾਬ ਦੇ ਨੌਜਵਾਨ ਦਾ ਮਨੀਲਾ ’ਚ ਗੋਲੀਆਂ ਮਾਰ ਕੇ ਕੀਤਾ ਕਤਲ

Murder
ਸੁਨਾਮ : ਪਰਮਦੇਵ ਦੀਪੂ ਦੀ ਫਾਈਲ ਫੋਟੋ ਤੇ ਪਰਿਵਾਰ ਨੂੰ ਨਾਲ ਦੁੱਖ ਸਾਂਝਾ ਕਰਦੇ ਮੈਡਮ ਦਾਮਨ ਥਿੰਦ ਬਾਜਵਾ।

ਸੁਨਾਮ ਉਧਮ ਸਿੰਘ ਵਾਲਾ (ਕਰਮ ਥਿੰਦ)। ਨੇੜਲੇ ਪਿੰਡ ਕੋਟੜਾ ਅਮਰੂ ਦੇ ਨੌਜਵਾਨ ਪਰਮਦੇਵ ਦੀਪੂ ਦਾ ਮਨੀਲਾ ਵਿਖੇ ਕੁਛ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਦਸ ਕੁ ਦਿਨ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ। ਜਿਸ ਦੀ ਲਾਸ਼ ਅੱਜ ਪਿੰਡ ਵਿਖੇ ਪੂਜੀ ਤੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਸਾਰਾ ਪਿੰਡ ਇਸ ਗੱਲ ਨੂੰ ਲੈ ਕੇ ਬਹੁਤ ਦੁਖੀ ਸੀ ਤੇ ਪੂਰੇ ਪਿੰਡ ਦੇ ’ਚ ਸੋਗ ਦੀ ਲਹਿਰ ਸੀ। ਇਸ ਮੌਕੇ ਭਾਜਪਾ ਸਕੱਤਰ ਮੈਡਮ ਦਾਮਨ ਥਿੰਦ ਬਾਜਵਾ ਤੇ ਉਨਾਂ ਦੇ ਪਤੀ ਹਰਮਨਦੇਵ ਬਾਜਵਾ ਉੱਥੇ ਅੰਤਿਮ ਸੰਸਕਾਰ ਮੌਕੇ ਪੁੱਜੇ। (Murder)

Ben Stokes : ਇੰਗਲੈਂਡ ਟੀਮ ਨੂੰ ਵੱਡਾ ਝਟਕਾ, ਟੀ20 ਵਿਸ਼ਵ ਕੱਪ ਨਹੀਂ ਖੇਡਣਗੇ ਬੇਨ ਸਟੋਕਸ

ਇਸ ਮੌਕੇ ਮੈਡਮ ਦਾਮਨ ਥਿੰਦ ਬਾਜਵਾ ਭਾਜਪਾ ਸਕੱਤਰ ਨੇ ਕਿਹਾ ਕਿ ਅੱਜ ਦੀਪੂ ਸਾਨੂੰ ਵਿਛੋੜਾ ਦੇ ਗਿਆ। ਇਸ ਤੋਂ ਦਰਦਨਾਕ ਗੱਲ ਕੋਈ ਵੀ ਨਹੀਂ ਹੋ ਸਕਦੀ, ਉਸ ਦੀ ਬੜੀ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ। ਅਸੀਂ ਸਾਰੇ ਮਿਲ ਕੇ ਉਸ ਨੂੰ ਇਨਸਾਫ ਦਿਲਵਾਉਣ ਲਈ ਕੇਂਦਰੀ ਮੰਤਰੀ ਤੇ ਅਮਬੈਸੀ ਨਾਲ ਸੰਪਰਕ ਕਰਾਂਗੇ ਤਾਂ ਕਿ ਉਸ ਦੇ ਕਾਤਲਾਂ ਨੂੰ ਸਜਾ ਮਿਲ ਸਕੇ। ਸਾਡਾ ਦੀਪੂ ਤਾਂ ਵਾਪਸ ਨਹੀਂ ਆ ਸਕਦਾ ਪਰ ਅਜਿਹੇ ਵਿਅਕਤੀਆਂ ਨੂੰ ਸਜਾ ਦਿਲਵਾ ਕੇ ਅਸੀਂ ਇਨਸਾਫ ਜਰੂਰ ਦਵਾਵਾਂਗੇ। (Murder)

LEAVE A REPLY

Please enter your comment!
Please enter your name here