ਚੰਡੀਗੜ੍ਹ ਪੜ੍ਹਦੇ ਬੁਢਲਾਡਾ ਦੇ ਨੌਜਵਾਨ ਦੀ ਹਾਦਸੇ ‘ਚ ਮੌਤ

Budhlada,  Dies , Accident,  Chandigarh

ਬੁਢਲਾਡਾ (ਸੰਜੀਵ ਤਾਇਲ)। ਸਥਾਨਕ ਸ਼ਹਿਰ ਦੇ ਚੰਡੀਗੜ੍ਹ ਵਿਖੇ ਪੜ੍ਹਦੇ 18 ਸਾਲਾ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਸ਼ਹਿਰ ਅੰਦਰ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਮੁਤਾਬਕ ਸ਼ਹਿਰ ਦੇ ਆੜ੍ਹਤੀਏ ਤੇ ਸ੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ‘ਚ ਆਪਣੀ ਜਿੰਮੇਦਾਰੀ ਨਿਭਾਉਣ ਵਾਲੇ ਰਜਿੰਦਰ ਕੁਮਾਰ (ਕਾਕਾ ਬੋੜਾਵਾਲੀਆ) ਦਾ ਪੁੱਤਰ ਦੀਪਾਂਸ਼ੂ ਗਰਗ (ਸ਼ੇਰੂ) ਜੋ ਕਿ ਚੰਡੀਗੜ੍ਹ ਵਿਖੇ ਆਪਣੀ ਉਚੇਰੀ ਸਿੱਖਿਆ ਹਾਸਲ ਕਰ ਰਿਹਾ ਸੀ। (Chandigarh)

ਕੱਲ੍ਹ ਸ਼ਾਮ ਜਦੋਂ ਉਹ ਆਪਣੀ ਸਕੂਟਰੀ ‘ਤੇ ਘਰ ਜਾ ਰਿਹਾ ਸੀ ਉਸ ਸਮੇਂ ਜੀਰਕਪੁਰ-ਚੰਡੀਗੜ੍ਹ ਸੜਕ ‘ਤੇ ਇੱਕ ਕਾਰ ਨਾਲ ਹਾਦਸਾ ਹੋ ਗਿਆ ਪ੍ਰਤੱਖ ਦਰਸ਼ੀਆਂ ਮੁਤਾਬਕ ਟੱਕਰ ਇੰਨੀ ਜਬਰਦਸਤ ਸੀ ਕਿ ਦੀਪਾਂਸ਼ੂ ਨੂੰ 15 ਫੁੱਟ ਤੱੱਕ ਉੱਪਰ ਉਛਾਲ ਦਿੱਤਾ ਤੇ ਡਿੱਗਦਿਆਂ ਸਾਰ ਹੀ ਮੌਕੇ ‘ਤੇ ਉਸ ਦੀ ਮੌਤ ਹੋ ਗਈ। ਇਸ ਮੰਦਭਾਗੀ ਘਟਨਾ ਦੀ ਖਬਰ ਸੁਣਦਿਆਂ ਹੀ ਜਿੱਥੇ ਸ਼ਹਿਰ ਵਾਸੀਆਂ ਨੇ ਨੌਜਵਾਨ ਦੀਪਾਂਸ਼ੂ ਗਰਗ ਦੀ ਬੇਵਕਤੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਉੱਥੇ ਹੀ ਸਮੂਹ ਆੜ੍ਹਤੀਏ ਭਾਈਚਾਰੇ ਨੇ ਸਾਰਾ ਦਿਨ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਮ੍ਰਿਤਕ ਦਾ ਅੱਜ ਦੇਰ ਸ਼ਾਮ ਬੁਢਲਾਡਾ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ।

LEAVE A REPLY

Please enter your comment!
Please enter your name here