ਬਲੈਨੋ ਕਾਰ ਤੇ ਹੋਂਡਾ ਸਿਟੀ ਦਰਮਿਆਨ ਹੋਈ ਸਿੱਧੀ ਟੱਕਰ, ਦੋ ਨੌਜਵਾਨ ਜ਼ਖਮੀ
ਚੰਡੀਗੜ੍ਹ। ਅੱਜ ਸਵੇਰੇ ਚੰਡੀਗੜ੍ਹ ਵਿਖੇ ਸੜਕ ਹਾਦਸੇ ‘ਚ ਇੱਕ ਨੌਜਵਾਨ ਦੀ ਜ਼ਿੰਦਾ ਸੜ ਜਾਣ ਨਾਲ ਦਰਦਨਾਕ ਮੌਤ ਹੋ ਗਈ ਹੈ, ਜਦੋਂਕਿ ਦੋ ਜਣੇ ਜ਼ਖਮੀ ਹੋ ਗਏ।

ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ 29 ਸੈਕਟਰ ਲਾਈਟ ਪੁਆਇੰਟ ਚੌਂਕ ‘ਤੇ ਇੱਕ ਹੋਡਾ ਸਿਟੀ ਤੇ ਬਲੈਨੋ ਕਾਰ ‘ਚ ਜ਼ੋਰਦਾਰ ਟੱਕਰ ਹੋ ਗਈ, ਟੱਕਰ ਹੁੰਦੇ ਸਾਰ ਹੀ ਬਲੈਨੋ ਕਾਰ ‘ਚ ਅੱਗ ਲੱਗ ਗਈ ਜਿਸ ‘ਚ ਇੱਕ ਨੌਜਵਾਨ ਦੀ ਅੱਗ ਨਾਲ ਝੁਲਸਣ ਕਾਰਨ ਇਲਾਜ ਦੌਰਾਨ ਦਰਦਨਾਕ ਮੌਤ ਹੋ ਗਈ ਤੇ ਦੋ ਜਣੇ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਗੁਰਦਾਸਪੁਰ ਵਾਸੀ ਅਕਾਸ਼ਦੀਪ (17) ਵਜੋਂ ਹੋਈ ਹੈ। ਹਾਦਸੇ ਦੀ ਸੂਚਨਾ ਮਿਲਣ ‘ਤੇ ਇੰਡਸਟ੍ਰੀਅਲ ਥਾਣਾ ਪੁਲਿਸ ਨੇ ਦੋਵਾਂ ਕਾਰਾਂ ਨੂੰ ਕਬਜ਼ੇ ‘ਚ ਲੈ ਕੇ ਹੋਂਡਾ ਸਿਟੀ ਕਾਰ ਦੇ ਡਰਾਇਵਰ ਸੈਕਟਰ 28 ਵਾਸੀ ਰਜਨੀਸ਼ ਖਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.














