Road Accident: ਸੜਕ ਹਾਦਸੇ ਦੌਰਾਨ ਇਕ ਨੌਜਵਾਨ ਦੀ ਮੌਤ

Road Accident
Road Accident: ਸੜਕ ਹਾਦਸੇ ਦੌਰਾਨ ਇਕ ਨੌਜਵਾਨ ਦੀ ਮੌਤ

Road Accident: (ਗੁਰਪ੍ਰੀਤ ਸਿੰਘ) ਬਰਨਾਲਾ। ਬਠਿੰਡਾ- ਚੰਡੀਗੜ੍ਹ ਕੌਮੀ ਮਾਰਗ ਤੇ ਲੰਘੀ ਦੇਰ ਰਾਤ ਧਨੌਲਾ ਵਿਖੇ ਪੁਲ ਚੜਨ ਲੱਗੀ ਗੱਡੀ ਡਿਵਾਈਡਰ ਨਾਲ ਟਕਰਾਉਣ ਕਾਰਨ ਵਾਪਰੇ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਇੱਕ ਨੌਜਵਾਨ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਜੋਧ ਸਿੰਘ (25) ਪੁੱਤਰ ਸੁਖਪਾਲ ਸਿੰਘ ਵਾਸੀ ਬਰਨਾਲਾ ਆਪਣੇ ਦੋਸਤ ਹਰਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਦੀਪਕ ਢਾਬੇ ਤੋਂ ਰੋਟੀ ਖਾ ਕੇ ਗੱਡੀ ’ਤੇ ਵਾਪਸ ਬਰਨਾਲਾ ਆਪਣੇ ਘਰ ਜਾ ਰਹੇ ਸਨ, ਜਦੋਂ ਮਾਨਾ ਪਿੰਡੀ ਧਨੌਲਾ ਨਜਦੀਕ ਪੁੱਲ ਚੜਨ ਲੱਗੇ ਤਾਂ ਬਰਨਾਲਾ ਨੂੰ ਜਾ ਰਹੀ ਇੱਕ ਗੱਡੀ ਦੀ ਫੇਟ ਵੱਜਣ ਕਾਰਨ ਉਨ੍ਹਾਂ ਦੀ ਗੱਡੀ ਪੁਲ ਦੇ ਡਿਵਾਈਡਰ ਵਿੱਚ ਜਾ ਵੱਜੀ।

ਇਹ ਵੀ ਪੜ੍ਹੋ: Arvind Kejriwal: ਦਿੱਲੀ ਵਿਧਾਨ ਸਭਾ ਚੋਣਾਂ ’ਚ ਗਠਜੋਡ਼ ਬਾਰੇ ਅਰਵਿੰਦ ਕੇਜਰੀਵਾਲ ਦਾ ਵੱਡਾ ਬਿਆਨ, ਜਾਣੋ

ਹਾਦਸਾ ਇੰਨਾ ਭਿਆਨਕ ਸੀ ਕਿ ਡਿਵਾਈਡਰ ’ਤੇ ਲੱਗੀ ਲੋਹੇ ਦੀ ਐਂਗਲ ਮੂਹਰਲੇ ਸੀਸੇ ਵਿੱਚ ਦੀ ਪਾਰ ਹੁੰਦੇ ਹੋਏ ਪਿਛਲੇ ਸੀਸੇ ਵਿੱਚ ਦੀ 35-40 ਫੁੱਟ ਦੇ ਕਰੀਬ ਆਰ ਪਾਰ ਹੋ ਗਈ, ਜਿਸ ਨਾਲ ਸਾਈਡ ’ਤੇ ਬੈਠੇ ਮੁੰਡੇ ਜੋਧ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜੋਧ ਸਿੰਘ ਦੋ ਭੈਣਾਂ ਦਾ ਇਕੱਲਾ ਭਰਾ ਅਤੇ ਬਰਨਾਲਾ ਦੀ ਪੀਜਾ ਹੱਟ ’ਤੇ ਮੈਨੇਜਰ ਸੀ। ਥਾਣਾ ਧਨੌਲਾ ਦੇ ਹੌਲਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। Road Accident

LEAVE A REPLY

Please enter your comment!
Please enter your name here