ਮਲੇਰਕੋਟਲਾ (ਗੁਰਤੇਜ ਜੋਸੀ) ਜਿੱਥੇ ਇੱਕ ਪਾਸੇ ਕੇਦਰ ਸਰਕਾਰ ਅਵਾਸ ਯੋਜਨਾ ਦੇ ਤਹਿਤ ਬੇ-ਘਰਿਆ ਨੂੰ ਰਿਹਣ ਲਈ ਘਰ ਬਣਾ ਕੇ ਦੇ ਰਹੀ ਹੈ, ਉੱਥੇ ਦੂਜੇ ਪਾਸੇ ਮਲੇਰਕੋਟਲਾ (Malerkotla News) ਅੰਦਰ ਜਿਲਾ ਪ੍ਰਸਾਸਨ ਨੇ ਬੀਤੇ ਕਰੀਬ ਪੰਜਾਹ ਸਾਲਾਂ ਤੋ ਰਹਿ ਰਹੇ ਝੁੱਗੀ ਝੌਂਪੜੀ ਅਤੇ ਖੋਖਿਆ ਨੂੰ ਢਹਿਢੇਰੀ ਕਰਕੇ ਲੋਕਾਂ ਨੂੰ ਬੇਘਰ ਕਰ ਦਿੱਤਾ ਹੈ।
ਪ੍ਰਸਾਸਨ ਦਾ ਕਹਿਣਾ ਹੈ ਕਿ ਇਹ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਦੇ ਅਦੇਸ਼ਾਂ ਅਨੁਸਾਰ ਹੀ ਨਜਾਇਜ਼ ਕਬਜ਼ੇ ਛੁਡਵਾਏ ਗਏ ਹਨ।ਸਾਰਿਆਂ ਨੂੰ ਪਹਿਲਾਂ ਇਹ ਜਗਾ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਇਸ ਸਬੰਧਤ 6 ਮਾਰਚ ਨੂੰ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਰਿਪੋਰਟ ਪੇਸ਼ ਕਰਨੀ ਹੈ। ਬੇਘਰ ਹੋਏ ਗਰੀਬ ਲੋਕਾਂ ਨੇ ਰੋਦੇ ਕਰਲਾਉਦੇ ਹੋਏ ਦੱਸਿਆ ਕਿ ਸਾਨੂੰ ਪਹਿਲਾਂ ਕਿਸੇ ਨੇ ਕੋਈ ਸੁਚਨਾ ਨਹੀਂ ਦਿੱਤੀ। ਅੱਜ ਆ ਕੇ ਸਾਡੇ ਰੈਣ ਬਸੇਰੇ ਖਤਮ ਕਰ ਦਿੱਤੇ।ਉਨ੍ਹਾਂ ਪ੍ਰਸਾਸਨ ਤੋਂ ਮੰਗ ਕੀਤੀ ਕਿ ਅਸੀਂ ਹੁਣ ਕਿੱਥੇ ਜਾਈਏ, ਸਾਨੰ ਕਿਤੇ ਹੋਰ ਜਗਾ ਦਿੱਤੀ ਜਾਵੇ।