ਅੰਮ੍ਰਿਤਸਰ ਏਅਰਪੋਰਟ ‘ਤੇ ਵਿਦੇਸ਼ ਜਾ ਰਹੀ ਔਰਤ ਨੂੰ ਲੁੱਟਿਆ

Amritsar Airport
ਅੰਮ੍ਰਿਤਸਰ ਏਅਰਪੋਰਟ 'ਤੇ ਵਿਦੇਸ਼ ਜਾ ਰਹੀ ਔਰਤ ਨੂੰ ਲੁਟਣ ਵਾਲੇ ਚੋਰ ਪੁਲਿਸ ਹਿਰਾਸਤ ’ਚ।

(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ (Amritsar Airport ) ਹਵਾਈ ਅੱਡੇ ‘ਤੇ ਇੱਕ ਵਿਦੇਸ਼ ਜਾ ਰਹੀ ਔਰਤ ਨਾਲ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਏਅਰਪੋਰਟ ’ਤੇ ਲੋਡਰ ਨੇ ਬੜੀ ਚਲਾਕੀ ਨਾਲ ਬਜ਼ੁਰਗ ਔਰਤ ਦੇ ਸੋਨੇ ਦੇ ਗਹਿਣੇ ਲੁੱਟ ਲਏ। ਸ਼ਾਤਿਰ ਲੋਡਰ ਨੇ ਇਸ ਗੱਲ ਦਾ ਬਜ਼ੁਰਗ ਔਰਤ ਨੂੰ ਪਤਾ ਵੀ ਨਾ ਚੱਲਣ ਦਿੱਤਾ। ਇਸ ਚੋਰ ਦੀ ਪਛਾਣ ਉਮਰਪੁਰਾ ਅਜਨਾਲਾ ਨਿਵਾਸੀ ਗੁਰਪ੍ਰੀਤ ਸਿੰਘ ਗੋਪੀ ਵਜੋਂ ਹੋਈ ਹੈ। ਹਾਲਾਂਕਿ ਔਰਤ ਦੀ ਸ਼ਿਕਾਇਤ ਤੋਂ ਬਾਅਦ ਏਅਰਪੋਰਟ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਗਹਿਣੇ ਵੀ ਬਰਾਮਦ ਕਰ ਲਏ ਹਨ।  ਜਲਦੀ ਹੀ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।

ਇੰਜ ਮਾਰੀ ਠੱਗੀ (Amritsar Airport )

ਪੀੜਤ ਬਜ਼ੁਰਗ ਔਰਤ ਦੀ ਸ਼ਿਕਾਇਤ ਅਨੁਸਾਰ ਉਹ ਲੰਡਨ ਜਾਣ ਵਾਲੀ ਫਲਾਈਟ ਲੈਣ ਲਈ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚੀ ਸੀ ਪਰ ਚੈੱਕ-ਇਨ ਦੌਰਾਨ ਲੋਡਰ ਉਸ ਦੇ ਸਾਹਮਣੇ ਆ ਗਿਆ। ਲੋਡਰ ਨੇ ਉਸ ਨੂੰ ਗਹਿਣੇ ਪਾ ਕੇ ਫਲਾਈਟ ਵਿਚ ਨਾ ਚੜ੍ਹਨ ਦੀ ਹਦਾਇਤ ਕੀਤੀ ਅਤੇ ਗਹਿਣੇ ਉਤਾਰਨ ਲਈ ਕਿਹਾ। ਲੋਡਰ ਗੋਪੀ ਬਜ਼ੁਰਗ ਔਰਤ ਨੂੰ ਟਰਮੀਨਲ ਦੇ ਹਾਲ ਵਿੱਚ ਲੈ ਗਿਆ ਅਤੇ ਉਸ ਨੂੰ ਸੋਨੇ ਦੀਆਂ ਚੂੜੀਆਂ ਉਤਾਰ ਕੇ ਬੈਗ ਵਿੱਚ ਰੱਖਣ ਲਈ ਕਿਹਾ।

ਇਹ ਵੀ ਪੜ੍ਹੋ : ਸਾਬਕਾ ਸੀਐਮ ਚੰਨੀ ਨੂੰ ਮੁੱਖ ਮੰਤਰੀ ਮਾਨ ਦੀ ਚੇਤਾਵਨੀ, ਰਿਸ਼ਵਤ ਮੰਗਣ ਦੀ ਜਾਣਕਾਰੀ ਸਾਂਝੀ ਕਰੋ

ਇਸ ਤੋਂ ਬਾਅਦ ਮਹਿਲਾ ਨੂੰ ਫਲਾਈਟ ਵੱਲ ਜਾਣ ਲਈ ਕਿਹਾ ਗਿਆ। ਇਹ ਵੀ ਦੱਸਿਆ ਗਿਆ ਕਿ ਉਸ ਦਾ ਸਮਾਨ ਬੈਗ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ। ਲੈਂਡਿੰਗ ਤੋਂ ਬਾਅਦ ਉਹ ਇਸਨੂੰ ਬਾਹਰ ਕੱਢ ਸਕਦੀ ਹੈ। ਔਰਤ ਨੂੰ ਇਸ ਗੱਲ ਦਾ ਪਤਾ ਉਦੋਂ ਚੱਲਿਆ ਜਦੋਂ ਜਦੋਂ ਉਸ ਨੇ ਲੰਡਨ ਪਹੁੰਚ ਕੇ ਆਪਣਾ ਸਾਮਾਨ ਚੈੱਕ ਕੀਤਾ। ਇਸ ਦੀ ਸੂਚਨਾ ਉਸ ਨੇ ਆਪਣੀ ਬੇਟੀ ਨੂੰ ਦਿੱਤੀ। ਬੇਟੀ ਦੀ ਸ਼ਿਕਾਇਤ ਮਿਲਦੇ ਹੀ ਪੁਲਿਸ ਨੇ ਲੋਡਰ ਉਮਰਪੁਰਾ ਅਜਨਾਲਾ ਨਿਵਾਸੀ ਗੁਰਪ੍ਰੀਤ ਸਿੰਘ ਗੋਪੀ ਨੂੰ ਗ੍ਰਿਫਤਾਰ ਕਰ ਲਿਆ।