Sad News: ਘਰ ਦੀ ਛੱਤ ਡਿੱਗਣ ਨਾਲ ਔਰਤ ਦੀ ਮੌਤ 

Sad-News
ਭੀਖੀ : ਛੱਤ ਦੇ ਮਲਬੇ ਹੇਠ ਦਬਿਆ ਸਮਾਨ ਅਤੇ ਮ੍ਰਿਤਕ ਮਨਿੰਦਰਜੀਤ ਕੌਰ (ਇਨਸੈੱਟ)।

(ਡੀਪੀ ਜ਼ਿਦਲ) ਭੀਖੀ। ਸਥਾਨਕ ਡਾਕਖਾਨੇ ਵਾਲੀ ਗਲੀ ਵਾਰਡ ਨੰਬਰ 3 ਵਿਖੇ ਇੱਕ ਘਰ ਦੀ ਛੱਤ ਡਿੱਗਣ ਕਾਰਨ ਇੱਕ ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਮ੍ਰਿਤਕ ਮਨਿੰਦਰਜੀਤ ਕੌਰ (19) ਪਤਨੀ ਜੱਗਾ ਸਿੰਘ ਦੀ ਚਾਚੀ ਮੇਲੋ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਵੇਰੇ ਲਗਭਗ 5:30 ਵਜੇ ਉਹਨਾਂ ਨੂੰ ਕਾਫੀ ਉੱਚੀ ਅਵਾਜ਼ ’ਚ ਖੜਕਾ ਸੁਣਾਈ ਦਿੱਤਾ ਜਦੋਂ ਕਮਰੇ ਅੰਦਰ ਵੇਖਿਆ ਤਾਂ ਕਮਰੇ ਦੀ ਛੱਤ ਡਿੱਗੀ ਪਈ ਸੀ ਜਿਸਦੇ ਮਲਬੇ ਹੇਠਾਂ ਮਨਿੰਦਰਜੀਤ ਕੌਰ ਦਬ ਗਈ ਰੌਲਾ ਪਾਉਣ ’ਤੇ ਉਸਨੂੰ ਮਲਬੇ ਹੇਠੋਂ ਕੱਢਿਆ ਗਿਆ ਅਤੇ ਸਥਾਨਕ ਇੱਕ ਡਾਕਟਰ ਕੋਲ ਲਿਜਾਇਆ ਗਿਆ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। Sad News

ਇਹ ਵੀ ਪੜ੍ਹੋ: Fire: ਕਰਿਆਨਾ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ

ਮੇਲੋ ਕੌਰ ਨੇ ਦੱਸਿਆ ਕਿ ਸਾਲ ਕੁ ਪਹਿਲਾਂ ਹੀ ਮਨਿੰਦਰਜੀਤ ਕੌਰ ਤੇ ਜੱਗਾ ਸਿੰਘ ਦਾ ਵਿਆਹ ਹੋਇਆ ਸੀ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਗੁਰਨਾਮ ਸਿੰਘ ਭੀਖੀ, ਨਗਰ ਪੰਚਾਇਤ ਕਮੇਟੀ ਭੀਖੀ ਦੇ ਸਾਬਕਾ ਪ੍ਰਧਾਨ ਵਿਨੋਦ ਕੁਮਾਰ ਸਿੰਗਲਾ ਅਤੇ ਸਾਬਕਾ ਐਮ.ਸੀ. ਵਿਜੈ ਕੁਮਾਰ ਗਰਗ ਨੇ ਦੱਸਿਆ ਕਿ ਪਰਿਵਾਰ ਆਰਥਿਕ ਤੌਰ ’ਤੇ ਬਿਲਕੁਲ ਟੁੱਟਿਆ ਹੋਇਆ ਹੈ ਅਤੇ ਕੜੀ-ਬਾਲੇ ਦੀ ਛੱਤ ਡਿੱਗਣ ਨਾਲ ਜਿੱਥੇ ਮਨਿੰਦਰਜੀਤ ਕੌਰ ਦੀ ਮੌਤ ਹੋ ਗਈ ਹੈ ਉੱਥੇ ਘਰ ’ਚ ਜੋ ਵੀ ਸਮਾਨ ਸੀ ਮਲਬੇ ਹੇਠ ਦਬ ਗਿਆ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਕਤ ਗਰੀਬ ਪਰਿਵਾਰ ਨੂੰ ਇੱਕ ਘਰ ਬਣਾ ਕੇ ਦਿੱਤਾ ਜਾਵੇ ਅਤੇ ਨਗਦ ਰਾਸ਼ੀ ਦਿੱਤੀ ਜਾਵੇ। Sad-News