ਵੀਜ਼ੇ ਲਈ ਠੱਗੀਆਂ ਦਾ ਜ਼ਾਲ

Fraud

ਪੰਜਾਬ ’ਚ ਕਈ ਆਈਲੈਟਸ ਸੈਂਟਰ ਲਾਇਸੰਸ ਤੇ ਹੋਰ ਕਾਗਜ਼ਾਂ ਦੀ ਘਾਟ ਕਾਰਨ ਬੰਦ ਕਰਵਾ ਦਿੱਤੇ ਗਏ ਹਨ ਪਿਛਲੇ ਸਾਲਾਂ ਅੰਦਰ ਅਜਿਹੀਆਂ ਕਾਰਵਾਈਆਂ ਹੁੰਦੀਆਂ ਰਹੀਆਂ ਹਨ ਪਰ ਇਹ ਰੁਝਾਨ ਬੰਦ ਨਹੀਂ ਹੋ ਸਕਿਆ ਭਾਵੇਂ ਵਿਦੇਸ਼ ਮੰਤਰਾਲੇ ਵੱਲੋਂ ਵੀ ਮਨਜ਼ੂਰਸ਼ੁਦਾ ਸੈਂਟਰਾਂ ਦੀ ਲਿਸਟ ਜਾਰੀ ਕੀਤੀ ਜਾਂਦੀ ਹੈ ਫ਼ਿਰ ਵੀ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਆਪਣਾ ਧੰਦਾ ਚਲਾਉਂਦੇ ਰਹਿੰਦੇ ਹਨ ਵੇਖਣ ਵਾਲੀ ਗੱਲ ਇਹ ਹੈ ਕਿ ਆਖ਼ਰ ਇਹ ਧੰਦਾ ਬੰਦ ਕਿਉਂ ਨਹੀਂ ਹੁੰਦਾ ਅਸਲ ’ਚ ਇਹ ਮਾਮਲਾ ਹੈ ਤਾਂ ਕਾਨੂੰਨੀ ਪਰ ਇਸ ਦੇ ਸਮਾਜਿਕ ਪੱਖ ਵੀ ਹਨ। (Fraud)

ਲੋਕਾਂ ’ਚ ਜਾਗਰੂਕਤਾ ਦੀ ਵੀ ਬਹੁਤ ਘਾਟ ਹੈ ਵਿਦੇਸ਼ ਜਾਣ ਦੇ ਚਾਅ ਜਾਂ ਜਨੂੰਨ ’ਚ ਲੋਕ ਬਿਨਾਂ ਵੇਖੇ -ਪੜਤਾਲੇ ਆਪਣਾ ਪਾਸਪੋਰਟ ਫੜਾ ਵੀਜ਼ੇ ਲਈ ਮੂੰਹ ਮੰਗੀ ਰਾਸ਼ੀ ਦਿੰਦੇ ਹਨ ਨਾ ਤਾਂ ਬਾਹਰ ਜਾਣ ਵਾਲਾ ਨੌਜਵਾਨ ਅਤੇ ਨਾ ਹੀ ਪਰਿਵਾਰ ਦਾ ਕੋਈ ਪੜ੍ਹਿਆ-ਲਿਖਿਆ ਮੈਂਬਰ ਸੈਂਟਰ ਬਾਰੇ ਕੋਈ ਪੁੱਛ-ਪੜਤਾਲ ਕਰਦਾ ਹੈ ਬੱਸ ਕਿਸੇ ਜਾਣਕਾਰ ਦੇ ਜ਼ੁਬਾਨੀ ਕਹਿਣ ’ਤੇ ਵਿਸ਼ਵਾਸ ਕਰ ਲੈਂਦੇ ਹਨ ਇਹ ਵੀ ਤੱਥ ਹਨ ਕਿ ਅੰਧਵਿਸ਼ਵਾਸ ਵੀ ਇਸ ਲਾਪਰਵਾਹੀ ਦਾ ਇੱਕ ਕਾਰਨ ਹੈ ਕਈ ਲੋਕ ਇਹ ਸੋਚਦੇ ਹਨ ਕਿ ਜਿੰਨਾ ਚੁੱਪ-ਚਾਪ ਵੀਜ਼ਾ ਲੱਗ ਜਾਵੇ ਓਨਾ ਹੀ ਚੰਗਾ ਹੈ, ਕਈਆਂ ਨੂੰ ਇਹ ਅੰੰਧਵਿਸ਼ਵਾਸ ਹੁੰਦਾ ਹੈ। (Fraud)

ਇਹ ਵੀ ਪੜ੍ਹੋ : ਸਰਕਾਰ ਦੀ ਨਵੀਂ ਸਕੀਮ ਦਾ 10 ਹਜ਼ਾਰ ਕਿਸਾਨਾਂ ਨੂੰ ਮਿਲੇਗਾ ਲਾਭ

ਕਿ ਜੇਕਸ ਕਿਸੇ ਨੂੰ ਦੱਸਿਆ ਜਾਵੇ ਤਾਂ ਵੀਜ਼ਾ ਨਹੀਂ ਲੱਗਦਾ ਕਈ ਸੁੱਖਾਂ ਵੀ ਸੁੱਖਦੇ ਹਨ ਤੇ ਚੁੱਪ-ਚਾਪ ਜਿੰਨੇ ਪੈਸੇ ਮੰਗੇ ਜਾਂਦੇ ਹਨ ਫੜਾ ਦਿੰਦੇ ਹਨ ਕਈਆਂ ਨੂੰ ਫਰਜ਼ੀ ਏਜੰਟ ਇਹ ਕਹਿ ਕੇ ਭਰਮਾ ਲੈਂਦੇ ਹਨ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਪਰ ਮਗਰੋਂ ਅਪਲਾਈ ਕਰਨ ਤੋਂ ਤੁਰੰਤ ਬਾਅਦ ਪੈਸੇ ਦੀ ਮੰਗ ਕਰ ਲੈਂਦੇ ਹਨ ਫਸਿਆ ਬੰਦਾ ਚੁੱਪਚਾਪ ਪੈਸੇ ਵੀ ਦਿੰਦਾ ਹੈ ਤੇ ਹੈਰਾਨ ਵੀ ਹੁੰਦਾ ਹੈ ਕਿ ਪੈਸੇ ਵੀਜ਼ੇ ਤੋਂ ਬਾਅਦ ਦੇਣ ਵਾਲੀ ਜ਼ੁਬਾਨ ਕਿੱਧਰ ਗਈ ਕਈਆਂ ਦੇ ਗੁਆਂਢੀਆਂ ਤੇ ਰਿਸ਼ਤੇਦਾਰਾਂ ਨੂੰ ਵੀ ਉਦੋਂ ਪਤਾ ਲੱਗਦਾ ਹੈ ਜਦੋਂ ਬੰਦੇ ਨਾਲ ਠੱਗੀ ਵੱਜ ਜਾਂਦੀ ਹੈ ਤੇ ਜੇਕਰ ਕਿਸੇ ਦਾ ਵੀਜ਼ਾ ਲੱਗ ਜਾਂਦਾ ਹੈ ਤਾਂ ਉਸ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਜਹਾਜ਼ ’ਤੇ ਚੜ੍ਹਨ ਦਾ ਸਮਾਂ ਆ ਜਾਂਦਾ ਹੈ। (Fraud)

ਇਹ ਨਾ ਦੱਸਣ ਵਾਲੀ ਸੋਚ ਫਰਜ਼ੀ ਆਈਲੈਟਸ ਸੈਂਟਰ ਵਾਲਿਆਂ ਨੂੰ ਬੜੀ ਰਾਸ ਆਉਂਦੀ ਹੈ ਨਾ ਤਾਂ ਵੀਜ਼ਾ ਲਵਾਉਣ ’ਚ ਚੋਰੀ ਹੋਣੀ ਚਾਹੀਦੀ ਹੈ ਤੇ ਨਾ ਹੀ ਸੈਂਟਰ ਦੀ ਮਾਨਤਾ ਬਾਰੇ ਜਾਣਕਾਰੀ ਹਾਸਲ ਕਰਨ ’ਚ ਕੋਈ ਝਿਜਕ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਫਰਜ਼ੀ ਸੈਂਟਰਾਂ ਦੇ ਸਾਲਾਂਬੱਧੀ ਚੱਲਣ ਦੀ ਬਜਾਇ ਸੈਂਟਰ ਖੁੱਲ੍ਹਣ ਸਾਰ ਜਾਂਚ-ਪੜਤਾਲ ਕੀਤੀ ਜਾਵੇ ਅਕਸਰ ਦਰਜਨਾਂ ਬੰਦਿਆਂ ਨਾਲ ਠੱਗੀ ਵੱਜਣ ਤੋਂ ਬਾਅਦ ਹੀ ਪ੍ਰਸ਼ਾਸਨ ਜਾਗਦਾ ਹੈ ਕੋਈ ਵਿਰਲਾ ਥਾਣਾ ਹੀ ਹੋਵੇਗਾ ਜਿੱਥੇ ਵੀਜ਼ੇ ਲਈ ਠੱਗੀ ਦਾ ਮਾਮਲਾ ਨਾ ਦਰਜ ਹੋਇਆ ਹੋਵੇ ਸਰਕਾਰਾਂ ਠੋਸ ਮੁਹਿੰਮ ਚਲਾਉਣ ਤੇ ਲੋਕ ਵੀ ਜਾਗਰੂਕ ਹੋਣ ਤਾਂ ਠੱਗੀਆਂ ਦਾ ਜਾਲ ਖ਼ਤਮ ਹੋ ਸਕਦਾ ਹੈ। (Fraud)