ਦਿੱਲੀ ਫਤੇਹ ਕਰਕੇ ਵਾਪਸ ਪਰਤੇ ਕਿਸਾਨਾਂ ਦਾ ਨਿੱਘਾ ਸਵਾਗਤ

Warm Welcome of Farmers Sachkahoon

ਦਿੱਲੀ ਫਤੇਹ ਕਰਕੇ ਵਾਪਸ ਪਰਤੇ ਕਿਸਾਨਾਂ ਦਾ ਨਿੱਘਾ ਸਵਾਗਤ

ਚੰਡੀਗੜ੍ਹ। ਕਿਸਾਨਾਂ ਵਲੋਂ ਕੀਤੇ ਵੱਡੇ ਸੰਘਰਸ਼ ਤੇ ਮੋਦੀ ਸਰਕਾਰ ਤੋ ਅਪਣਾ ਹੱਕ ਵਾਪਸ ਲੈ ਪਰਤੇ ਢਾਬ ਗੁਰੂ ਕੀ ਦੇ ਸੰਘਰਸ਼ੀ ਕਿਸਾਨਾਂ (ਸਿੱਧੂਪੁਰ) ਦਾ ਰਾਤ 9:30 ਵਜੇ ਪਿੰਡ ਲਾਲੇਆਣਾ ਪਹੁੰਚਣ ਤੇ ਭਾਰਤੀ ਕਿਸਾਨ ਯੂਨੀਅਨ ਫ਼ਤਹਿ ਵਲੋ ਭਰਮਾਂ ਸਵਾਗਤ ਕੀਤਾ ਗਿਆ, ਇਸ ਦੌਰਾਨ ਢਾਬ ਤੋ ਵੀ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਸਨ। ਫ਼ਤਹਿ ਇਕਾਈ ਵਲੋਂ ਲੱਡੂਆਂ ਦਾ ਲੰਗਰ ਲਗਾਇਆ ਗਿਆ, ਨਾਲ ਹੀ ਆਤਿਸ਼ਬਾਜੀ ਕੀਤੀ ਗਈ। ਢਾਬ ਪਿੰਡ ਵਿਚ ਵੀ ਰੰਗਾਂ ਰੰਗ ਪ੍ਰੋਗਰਾਮ ਕੀਤਾ ਗਿਆ।Warm Welcome of Farmersਮੋਰਚੇ ਚੋ ਵਾਪਸ ਆਏ ਸਿੱਧੂਪੁਰ ਇਕਾਈ ਢਾਬ ਦੇ ਲਸ਼ਮਣ ਸਿੰਘ, ਕੇਵਲ ਸਿੰਘ, ਬੂਟਾ ਸਿੰਘ,ਦਰਸ਼ਨ ਸਿੰਘ ਸਨ ਭਾਰਤੀ ਕਿਸਾਨ ਯੂਨੀਅਨ ਫ਼ਤਹਿ ਵਲੋ ਪ੍ਰਧਾਨ ਗੁਲਾਬ ਸਿੰਘ, ਮੀਤ ਪ੍ਰਧਾਨ ਸੁਖਵਿੰਦਰ ਸਿੰਘ, ਕਾਕਾ, ਸਰਬਣ ਸਿੰਘ, ਜੀਤਾ,ਰਿੰਕਾ ਸਰਪੰਚ, ਲਾਡੀ, ਰਾਜਵਿੰਦਰ ਸਿੰਘ, ਬਹਾਦਰ ਸਿੰਘ,ਗਗਨ, ਪਰਮਿੰਦਰ ਸਿੰਘ, ਸੁੱਖਾ, ਗੋਰਾ ਆਦਿ ਹਾਜ਼ਰ ਸਨ।ਭਾਰਤੀ ਕਿਸਾਨ ਯੂਨਿਅਨ ਏਕਤਾ ਸਿੱਧੂਪੁਰ ਇਕਾਈ ਪ੍ਰਧਾਨ ਬੇਅੰਤ ਸਿੰਘ, ਬੂਟਾ ਸਿੰਘ, ਮਹਿੰਦਰ ਸਿੰਘ, ਰਾਜਾ ਸਿੰਘ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here