ਇਟਾਂ ਦੀ ਭਰੀ ਟਰਾਲੀ ’ਚ ਵੱਜੀ ਗੱਡੀ, ਲੈ ਗਈ ਚਾਰ ਜਾਨਾਂ

Accident

ਬਰਨਾਲਾ ਲਾਗੇ ਹੋਏ ਸੜਕ ਹਾਦਸੇ ’ਚ 4 ਦੀ ਮੌਤ | Accident

ਮਹਿਲ ਕਲਾਂ (ਜਸਵੰਤ ਸਿੰਘ ਲਾਲੀ)। ਬਰਨਾਲਾ-ਲੁਧਿਆਣਾ ਮੁੱਖ ਪਿੰਡ ਭੱਦਲਵੱਢ ਵਿਖੇ ਸੁੱਕਰਵਾਰ ਸਵੇਰੇ 5 ਵਜੇ ਦੇ ਕਰੀਬ ਵਾਪਰੇ ਸੜਕ ਹਾਦਸੇ (Accident) ‘ਚ 4 ਵਿਆਕਤੀਆਂ ਦੀ ਮੌਤ ਹੋ ਜਾਣ ਦੀ ਦੁਖਦਾਇਕ ਖਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਠੁੱਲੀਵਾਲ ਦੇ ਮੁੱਖ ਅਫਸਰ ਬਲਦੇਵ ਸਿੰਘ ਮਾਨ ਨੇ ਦੱਸਿਆ ਕਿ ਵਿਕਾਸ ਪੁੱਤਰ ਦਿਆਨੰਦ ਵਾਸੀ 12 ਕੁਆਟਰ ਰੋਡ ਹਿਸਾਰ, ਅੰਮਿ੍ਰਤਪਾਲ ਪੁੱਤਰ ਚਰਨਜੀਤ ਵਾਸੀ ਹਿਸਾਰ, ਸੋਨੂ ਬਤਰਾ ਵਾਸੀ ਹਿਸਾਰ ਤੇ ਇੱਕ 11 ਸਾਲ ਦੇ ਕਰੀਬ ਉਮਰ ਦੇ ਬੱਚੇ ਨਾਲ ਰਾਤੀ 12 ਵਜੇ ਕਰੀਬ ਹਿਸਾਰ ਤੋਂ ਨਕੋਦਰ ਡੇਰੇ ਮੱਥਾਂ ਟੇਕਣ ਲਈ ਰਵਾਨਾਂ ਹੋਏ ਸਨ।

ਇਹ ਵੀ ਪੜ੍ਹੋ : Petrol Diesel Price: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਮਿਲੇਗੀ ਰਾਹਤ!

ਜਦੋਂ ਸਵੇਰੇ 5 ਵਜੇ ਦੇ ਕਰੀਬ ਉਹ ਪਿੰਡ ਭੱਦਲਵੱਢ ਵਿਖੇ ਪੁੱਜੇ ਤਾਂ ਅੱਗੇ ਜਾ ਰਹੀ ਇੱਟਾਂ ਨਾਲ ਭਰੀ ਟਰਾਲੀ ਨਾਲ ਕਾਰ ਦੀ ਟੱਕਰ ਹੋ ਗਈ। ਇਸ ਹਾਦਸੇ ’ਚ ਕਾਰ ਸਵਾਰ ਚਾਰਾਂ ਵਿਅਕਤੀਆਂ ਦੀ ਮੌਤ ਹੋ ਗਈ। ਉਨ੍ਹਾਂ ਦਾ ਦੱਸਿਆਂ ਮਿ੍ਰਤਕ ਵਿਆਕਤੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਭੇਜ ਦਿੱਤਾ ਗਿਆ। ਮਿ੍ਰਤਕ ਵਿਅਕਤੀਆਂ ਦੇ ਵਾਰਸਾਂ ਦੇ ਬਿਆਨਾਂ ਤੋਂ ਬਾਅਦ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here