Punjab News: ਪੰਜਾਬ ਦੇ ਇਸ ਡਿਪਟੀ ਕਮਿਸ਼ਨਰ ਵੱਲੋਂ ਨਿਵੇਕਲੀ ਪਹਿਲਕਦਮੀ, ਪੜ੍ਹੋ ਤੇ ਲਵੋ ਪੂਰੀ ਜਾਣਕਾਰੀ

Punjab News
Punjab News: ਪੰਜਾਬ ਦੇ ਇਸ ਡਿਪਟੀ ਕਮਿਸ਼ਨਰ ਵੱਲੋਂ ਨਿਵੇਕਲੀ ਪਹਿਲਕਦਮੀ, ਪੜ੍ਹੋ ਤੇ ਲਵੋ ਪੂਰੀ ਜਾਣਕਾਰੀ

Punjab News: ਸਰਹੱਦੀ ਪਿੰਡ ਮੋਦੇ ਵਿੱਚ ਜਾ ਕੇ ਜ਼ਿਲ੍ਹਾ ਅਧਿਕਾਰੀਆਂ ਨੇ ਕੀਤੀ ਬੱਚਿਆਂ ਦੀ ਕੌਂਸਲਿੰਗ

  • ਆਪਣੀ ਕੁਰਸੀ ਉੱਤੇ ਬਿਠਾ ਕੇ ਬੱਚਿਆਂ ਦੀ ਕੀਤੀ ਹੌਸਲਾ ਅਫਜਾਈ

Punjab News: ਅੰਮ੍ਰਿਤਸਰ (ਰਾਜਨ ਮਾਨ) ਭਾਰਤ ਪਾਕਿਸਤਾਨ ਦੀ ਐਨ ਸਰਹੱਦ ਤੇ ਵੱਸੇ ਪਿੰਡ ਮੋੜਦੇ ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਵੱਲੋਂ ਮਾਡਲ ਪਿੰਡ ਵਜੋਂ ਵਿਕਸਿਤ ਕਰਨ ਦੀਆਂ ਦਿੱਤੀਆਂ ਹਦਾਇਤਾਂ ਅਨੁਸਾਰ ਜਿੱਥੇ ਜਿਲ੍ਹਾ ਪ੍ਰਸ਼ਾਸਨ ਨੇ ਪਿੰਡ ਵਿੱਚ ਲੋਕਾਂ ਲਈ ਬੁਨਿਆਦੀ ਸਹੂਲਤਾਂ ਦਿੱਤੀਆਂ ਅਤੇ ਨੌਜਵਾਨਾਂ ਲਈ ਵਾਲੀਬਾਲ, ਕਬੱਡੀ ਤੇ ਕ੍ਰਿਕਟ ਦੇ ਖੇਡ ਮੈਦਾਨ ਤਿਆਰ ਕਰਵਾਏ ਉੱਥੇ ਪਿੰਡ ਦੇ ਬੱਚਿਆਂ ਦੀ ਕੌਂਸਲਿੰਗ ਵੀ ਜ਼ਿਲਾ ਅਧਿਕਾਰੀਆਂ ਨੇ ਪਿੰਡ ਜਾ ਕੇ ਕੀਤੀ। ਇਹਨਾਂ ਵਿੱਚ ਜ਼ਿਲ੍ਹਾ ਰੁਜ਼ਗਾਰ ਬਿਊਰੋ ਦੇ ਡਿਪਟੀ ਡਾਇਰੈਕਟਰ ਸ ਤੀਰਥਪਾਲ ਸਿੰਘ ਅਤੇ ਰੈਡ ਕ੍ਰਾਸ ਦੇ ਸੈਕਟਰੀ ਸ੍ਰੀ ਸੈਮਸਨ ਮਸੀਹ ਕਈ ਦਿਨ ਬੱਚਿਆਂ ਨੂੰ ਪਿੰਡ ਮਿਲਣ ਜਾਂਦੇ ਰਹੇ। ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਤੋਂ ਇਲਾਵਾ ਦਸਵੀਂ, ਬਾਰਵੀਂ ਜਾਂ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਚੁੱਕੇ ਬੱਚਿਆਂ ਨੂੰ ਵੀ ਮਿਲਿਆ ਗਿਆ।

ਡੀਸੀ ਬਣਨ ਦਾ ਸੁਪਨਾ ਲੈਣ ਵਾਲੇ ਬੱਚਿਆਂ ਨੂੰ ਮਿਲੇ ਡਿਪਟੀ ਕਮਿਸ਼ਨਰ

ਤੀਰਥ ਪਾਲ ਸਿੰਘ ਨੇ ਦੱਸਿਆ ਕਿ ਉਹ ਪਿੰਡ ਦੇ ਲੜਕੇ- ਲੜਕੀਆਂ ਦੀ ਸਿਹਤ ਅਤੇ ਕੱਦ ਕਾਠ ਤੋਂ ਬਹੁਤ ਪ੍ਰਭਾਵਿਤ ਹੋਏ ਪਰ ਇਸ ਗੱਲ ਨੂੰ ਲੈ ਕੇ ਮਾਯੂਸ ਵੀ ਹੋਏ ਕਿ ਬੱਚਿਆਂ ਵਿੱਚ ਰੋਜ਼ਗਾਰ ਦੇ ਮੌਕਿਆਂ ਨੂੰ ਲੈ ਕੇ ਜਾਣਕਾਰੀ ਬਹੁਤ ਘੱਟ ਹੈ। ਉਹਨਾਂ ਦੱਸਿਆ ਕਿ ਹਾਲ ਹੀ ਵਿੱਚ ਪੁਲਿਸ ਅਤੇ ਕੇਂਦਰੀ ਸੁਰੱਖਿਆ ਬਲਾਂ ਵਿੱਚ ਭਰਤੀ ਨਿਕਲੀ ਸੀ ਪਰ ਇਹ ਬੱਚੇ ਜਾਣਕਾਰੀ ਦੀ ਅਣਹੋਂਦ ਕਾਰਨ ਅਪਲਾਈ ਹੀ ਨਹੀਂ ਕਰ ਸਕੇ ਜਦਕਿ ਇਹਨਾਂ ਕੋਲ ਬਹੁਤ ਵਧੀਆ ਮੌਕਾ ਇਹਨਾਂ ਦੀ ਸਰੀਰਕ ਫਿਟਨੈਸ ਕਰਕੇ ਸੀ। ਉਹਨਾਂ ਨੇ ਗਰੈਜੂਏਸ਼ਨ ਕਰ ਚੁੱਕੀਆਂ ਬੱਚੀਆਂ ਨੂੰ ਬੀ ਐਡ ਕਰਨ ਦੀ ਸਲਾਹ ਦਿੱਤੀ ਤਾਂ ਕਿ ਉਹ ਅਧਿਆਪਕ ਬਣਨ ਲਈ ਆਪਣੀ ਯੋਗਤਾ ਪੂਰੀ ਕਰ ਸਕਣ। Punjab News

Read Aoso: Ludhiana Encounter News: ਵੱਡੀ ਖਬਰ: ਲੁਧਿਆਣਾ ਦੇ ਪਿੰਡ ’ਚ ਪੁਲਿਸ ਮੁਕਾਬਲਾ

ਇਸੇ ਦੌਰਾਨ ਜਦ ਉਹ ਸਰਕਾਰੀ ਸਕੂਲ ਪੜ੍ਹਦੇ ਬੱਚਿਆਂ ਨੂੰ ਮਿਲੇ ਤਾਂ ਉਹਨਾਂ ਵਿੱਚੋਂ ਕੁਝ ਬੱਚਿਆਂ ਨੇ ਡਿਪਟੀ ਕਮਿਸ਼ਨਰ ਬਣਨ ਦਾ ਸੁਪਨਾ ਅਧਿਕਾਰੀਆਂ ਨਾਲ ਸਾਂਝਾ ਕੀਤਾ। ਤੀਰਥ ਪਾਲ ਸਿੰਘ ਉਕਤ ਬੱਚਿਆਂ ਨੂੰ ਡੀਸੀ ਦਫਤਰ ਅੰਮ੍ਰਿਤਸਰ ਲੈ ਕੇ ਆਏ, ਉਹਨਾਂ ਨੂੰ ਡਿਪਟੀ ਕਮਿਸ਼ਨਰ ਦੇ ਕੰਮਾਂ , ਜਿੰਮੇਵਾਰੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਡੀਸੀ ਦਫਤਰ ਵਿਖਾਇਆ ਜਿੱਥੇ ਡਿਪਟੀ ਕਮਿਸ਼ਨਰ ਵਿਸ਼ੇਸ਼ ਤੌਰ ਤੇ ਉਹਨਾਂ ਬੱਚਿਆਂ ਨੂੰ ਮਿਲੇ।

Punjab News

ਡਿਪਟੀ ਕਮਿਸ਼ਨਰ ਨੇ ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਬੱਚਿਆਂ ਨੂੰ ਆਪਣੀ ਕੁਰਸੀ ਉੱਤੇ ਬਿਠਾ ਕੇ ਹੌਸਲਾ ਅਫ਼ਜ਼ਾਈ ਕਰਦੇ ਹੋਏ ਮਾਰਗਦਰਸ਼ਨ ਕੀਤਾ। ਡਿਪਟੀ ਕਮਿਸ਼ਨਰ ਨੇ ਸ ਤੀਰਥਪਾਲ ਸਿੰਘ ਨੂੰ ਹਦਾਇਤ ਕੀਤੀ ਕਿ ਇਹਨਾਂ ਬੱਚਿਆਂ ਨੂੰ ਆਈ ਐਕਸਪਾਇਰ ਪ੍ਰੋਗਰਾਮ ਵਿੱਚ ਰਜਿਸਟਰਡ ਕਰਨ ਅਤੇ ਨਿਰੰਤਰ ਇਹਨਾਂ ਬੱਚਿਆਂ ਦੀ ਅਗਵਾਈ ਯੂ ਪੀ ਐਸ ਸੀ ਪ੍ਰੀਖਿਆ ਲਈ ਕਰਦੇ ਰਹਿਣ ਤਾਂ ਜੋ ਇਹਨਾਂ ਬੱਚਿਆਂ ਨੂੰ ਪ੍ਰੀਖਿਆ ਲਈ ਤਿਆਰ ਕੀਤਾ ਜਾ ਸਕੇ।

ਦੱਸਣ ਯੋਗ ਹੈ ਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਜ਼ਿਲ੍ਹੇ ਵਿੱਚ ਆਈ ਅਸਪਾਇਰ ਨਾਂ ਦਾ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਉਹ ਬੱਚੇ ਜੋ ਭਵਿੱਖ ਵਿੱਚ ਕੁਝ ਵੀ ਬਣਨਾ ਚਾਹੁੰਦੇ ਹਨ, ਦਾ ਮਾਰਗਦਰਸ਼ਨ ਕੀਤਾ ਜਾਂਦਾ ਹੈ। ਉਹਨਾਂ ਨੂੰ ਉਸ ਖੇਤਰ ਦੀਆਂ ਮਾਹਿਰ ਸ਼ਖਸ਼ੀਅਤਾਂ ਨਾਲ ਮਿਲਾਇਆ ਜਾਂਦਾ ਹੈ ਅਤੇ ਉਸ ਸਿੱਖਿਆ ਲਈ ਉਹਨਾਂ ਦੀ ਤਿਆਰੀ ਕਰਵਾਈ ਜਾਂਦੀ ਹੈ। ਹੁਣ ਤੱਕ ਜਿਲੇ ਵਿੱਚ 150 ਬੱਚਿਆਂ ਨੂੰ ਆਈ ਅਸਪਾਇਰ ਦੇ ਅਧੀਨ ਮੈਂਟਰਸ਼ਿਪ ਦਿੱਤੀ ਜਾ ਚੁੱਕੀ ਹੈ।