ਸੁਨਾਮ ਵਾਲਾ ਪੁਲ ਬਣਿਆ ਹਾਦਸਿਆਂ ਦਾ ਅੱਡਾ, ਸਮਾਨ ਦਾ ਭਰਿਆ ਟਰਾਲਾ ਪਲਟਿਆ

Sunam News

ਇਸ ਪੁਲ ਤੋਂ ਪਹਿਲਾਂ ਵੀ ਵਾਪਰ ਚੁੱਕੇ ਹਨ ਕਈ ਹਾਦਸੇ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਬੀਤੀ ਰਾਤ ਸਥਾਨਕ ਸ਼ਹਿਰ ਦੇ ਸੰਗਰੂਰ ਰੋਡ ’ਤੇ ਸਰਹਿੰਦ ਚੋਅ ਦੇ ਪੁਲ ਤੇ ਇੱਕ ਹੋਰ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ 2 ਵਜੇ ਦੇ ਕਰੀਬ ਸੰਗਰੂਰ ਵੱਲੋਂ ਆ ਰਿਹਾ ਟਰਾਲਾ ਚੋਏ ਦੇ ਵਿੱਚ ਜਾ ਡਿੱਗਿਆ। ਟਰੱਕ ਡਰਾਈਵਰ ਨੂੰ ਇਲਾਜ ਲਈ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। (Sunam News)

ਪ੍ਰਾਪਤ ਜਾਣਕਾਰੀ ਅਨੁਸਾਰ ਸੰਗਰੂਰ ਵੱਲ ਤੋਂ ਇੱਕ ਟਰਾਲਾ ਆ ਰਿਹਾ ਸੀ ਅਤੇ ਜਿਉਂ ਹੀ ਉਹ ਚੋਏ ਦੇ ਪੁਲ ਤੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਇੱਕ ਪਿਕਅਪ ਗੱਡੀ ਦੇ ਕਾਰਨ ਟਰਾਲਾ ਬੇਕਾਬੂ ਹੋ ਕੇ ਪੁਲ ਤੋਂ ਚੋਏ ਦੇ ਵਿੱਚ ਪਲਟ ਗਿਆ, ਡਰਾਈਵਰ ਦੇ ਸੱਟਾਂ ਲੱਗੀਆਂ ਹਨ ਜਿਸ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਲੈ ਜਾਇਆ ਗਿਆ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹ ਪੁਲ ਪਿਛਲੇ ਸਮੇਂ ਬਰਸਾਤਾਂ ਦੇ ਮੌਕੇ ਪੁੱਲ ਦਾ ਇੱਕ ਪਾਸਾ ਦਵ ਗਿਆ ਸੀ ਅਤੇ ਪ੍ਰਸ਼ਾਸਨ ਨੇ ਪੁਲ ਤੇ ਵੱਡੇ-ਵੱਡੇ ਪੱਥਰ ਲਗਾ ਕੇ ਇਸ ਨੂੰ ਬੰਦ ਕਰ ਕੇ ਇਸ ਤੋਂ ਆਵਾਜਾਈ ਬੰਦ ਕਰ ਦਿੱਤੀ ਸੀ, ਪਰ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਪੁਲ ਦੇ ਰਸਤੇ ਨੂੰ ਛੋਟੇ ਵਾਹਨਾਂ ਲਈ ਦੁਬਾਰਾ ਖੋਲ੍ਹ ਦਿੱਤਾ ਗਿਆ।

Sunam News
ਸੁਨਾਮ: ਪੁਲ ਤੋਂ ਥੱਲੇ ਪਲਟਿਆ ਹੋਇਆ ਟਰਾਲਾ ਅਤੇ ਪੁੱਲ ਦੇ ਉੱਪਰ ਪਿਆ ਟੋਆ ਦਿਖਾਉਂਦੇ ਤੇ ਗੱਲਬਾਤ ਕਰਦੇ ਹੋਏ ਮੈਡਮ ਦਮਨ ਥਿੰਦ ਬਾਜਵਾ।

ਜਦੋਂ ਤੋਂ ਪੁੱਲ ਦੇ ਉੱਪਰੋਂ ਆਵਾਜਾਈ ਸ਼ੁਰੂ ਹੋਈ ਹੈ ਉਸ ਤੋਂ ਬਾਅਦ ਹੁਣ ਤੱਕ ਬਹੁਤ ਸਾਰੇ ਹਾਦਸੇ ਵਾਪਰ ਚੁੱਕੇ ਹਨ ਤੇ ਅੱਜ ਫਿਰ ਇੱਕ ਵਾਰ ਪੁਲ ਦੇ ਉਪਰੋਂ ਵੱਡਾ ਹਾਦਸਾ ਵਾਪਰਿਆ ਹੈ, ਪੁਲ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਅਤੇ ਲੋਕਾਂ ਵੱਲੋਂ ਧਰਨੇ ਅਤੇ ਮੁਜ਼ਾਹਰੇ ਵੀ ਕੀਤੇ ਜਾ ਚੁੱਕੇ ਹਨ।

ਪ੍ਰਸ਼ਾਸਨ ਨੂੰ ਦੋ ਦਿਨਾਂ ਦਾ ਸਮਾਂ ਦਿੱਤਾ ਹੈ, ਨਹੀਂ ਆਉਣ ਵਾਲ਼ੇ ਦਿਨਾਂ ਚ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ : ਮੈਡਮ ਦਮਨ

ਇਸ ਪੁਲ ਸਬੰਧੀ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਵੀ ਆਖਿਆ ਗਿਆ ਸੀ ਕਿ ਇਸ ਪੁੱਲ ਦਾ ਦੁਬਾਰਾ ਤੋਂ ਉਸਾਰੀ ਨਿਰਮਾਣ ਕੀਤਾ ਜਾਵੇਗਾ ਅਤੇ ਇਸ ਪੁੱਲ ਦੇ ਲਈ 4 ਕਰੋੜ ਰੁਪਏ ਤੋਂ ਉੱਪਰ ਟੈਂਡਰ ਲੱਗੇ ਹੋਏ ਹਨ, ਪ੍ਰੰਤੂ ਕਈ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਹੁਣ ਤੱਕ ਇਸ ਪੁੱਲ ਦੇ ਉਸਾਰੀ ਨਿਰਮਾਣ ਦਾ ਕੋਈ ਥੂਪ ਪਤਾ ਨਹੀਂ ਹੈ।

Sunam News

ਪੁਲ ਤੇ ਇੱਕ ਵਾਰ ਫਿਰ ਵਾਪਰੇ ਹਾਦਸੇ ਤੋਂ ਬਾਅਦ ਸੁਨਾਮ ਤੋਂ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਨੇ ਮੋਜੂਦਾ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੇ ਰੋਸ਼ ਪ੍ਰਗਟਾਇਆ ਤੇ ਸਵਾਲ ਖੜ੍ਹੇ ਕੀਤੇ । ਇਸ ਮੋਕੇ ਪੰਜਾਬ ਭਾਜਪਾ ਦੀ ਸੂਬਾ ਸਕੱਤਰ ਮੈਡਮ ਦਾਮਨ ਥਿੰਦ ਬਾਜਵਾ ਨੇ ਦੱਸਿਆਂ ਕਿ ਬੀਤੀ ਰਾਤ 2 ਵਜੇ ਵੱਡਾ ਟਰਾਲਾ ਸਮਾਨ ਨਾਲ ਭਰਿਆ ਪੁੱਲ ਤੇ ਉਲਟ ਗਿਆ ਜਿਸ ਕਰਕੇ ਪੁੱਲ ਦੀ ਇੱਕ ਸਾਈਡ ਦੀ ਰੇਲਿੰਗ ਢੇਹ ਕੇ ਹੇਠਾ ਡਿੱਗ ਗਈ ਅਤੇ ਨਾਲ ਹੀ ਇਸ ਹਾਦਸੇ ਦੌਰਾਨ ਇਸ ਪੁੱਲ ਦੇ ਉੱਪਰ ਇਕ ਟੋਆ ਬਣ ਗਿਆ ਹੈ, ਜਿਸ ਕਰਕੇ ਪੁੱਲ ਦੇ ਹੇਠਾਂ ਜਮੀਨ ਤੱਕ ਸਰੀਏ ਦਿਖਾਏ ਦੇ ਰਹੇ ਹਨ,

Sunam News

ਮੈਡਮ ਬਾਜਵਾ ਨੇ ਦੱਸਿਆ ਕਿ ਅੱਜ ਸਾਡੇ ਉੱਥੇ ਮੌਕੇ ‘ਤੇ ਪਹੁੰਚਣ ਸਮੇਂ ਪ੍ਰਸ਼ਾਸਨ ਇਸ ਪੁਲ ਉੱਪਰ ਬਣੇ ਟੋਏ ਨੂੰ ਮਿੱਟੀ ਨਾਲ ਭਰ ਕੇ ਉੱਪਰੋਂ ਲੁੱਕ ਪਾ ਕੇ ਬੰਦ ਕਰ ਰਿਹਾ ਸੀ ਸਿਰਫ ਇੱਕ ਖਾਨਾਪੂਰਤੀ ਲਈ, ਜਦੋਂ ਅਸੀਂ ਉੱਥੇ ਪਹੁੰਚੇ ਤਾਂ ਉਹ ਮਸ਼ੀਨ ਵਾਲੇ ਡਰ ਕੇ ਉਸ ਟੋਏ ਨੂੰ ਉਵੇਂ ਹੀ ਅੱਧ ਵਿਚਕਾਰ ਛੱਡ ਕੇ ਭੱਜ ਗਏ। ਮੈਡਮ ਬਾਜਵਾ ਨੇ ਦੱਸਿਆ ਕਿ ਮੈਂ ਮੋਕੇ ‘ਤੇ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਐਸ.ਡੀ.ਐਮ ਸੁਨਾਮ ਦੇ ਧਿਆਨ ਵਿੱਚ ਲਿਆ ਦਿੱਤਾ ਹੈ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਤੇ ਸਮੁੱਚੇ ਪ੍ਰਸ਼ਾਸਨ ਨੇ ਮੈਨੂੰ ਵਿਸ਼ਵਾਸ ਦਿਵਾਇਆ ਹੈ ਕਿ ਸ਼ਾਮ ਤੱਕ ਪਹਿਲੀਆਂ ਤਿੰਨ ਮੰਗਾਂ ਪੁੱਲ ਤੇ ਬਣੇ ਟੋਏ ਦੀ ਬੈਰੀਕੇਡ ਕੀਤੀ ਜਾਵੇਗੀ, ਪੁੱਲ ਦੀ ਢੇਹ ਗਈ ਰੇਲਿੰਗ ਦੀ ਰਿਪੇਅਰ ਕੀਤੀ ਜਾਵੇਗੀ ਅਤੇ ਸਪੀਡ ਬੈਰੀਕੇਡ ਲਗਾਏ ਜਾਣਗੇ ਤੇ ਇੰਡੀਕੇਟਰ ਅਤੇ ਰਿਫਲੈਕਟਰ ਲਗਾਏ ਜਾਣਗੇ ਤਾਂ ਜੋ ਰਾਤ ਸਮੇਂ ਰਾਹਗੀਰਾਂ ਨੂੰ ਇਸ ਟੁੱਟੇ ਪੁੱਲ ਦਾ ਪਤਾ ਲੱਗ ਸਕੇ ।

Sunam News

ਮੈਡਮ ਬਾਜਵਾ ਨੇ ਕਿਹਾ ਬੇਸ਼ੱਕ ਪਹਿਲਾਂ ਪ੍ਰਸ਼ਾਸਨ ਨੇ ਇਸ ਪੁੱਲ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਬੰਦ ਕਰਨਾ ਇਸ ਪੁੱਲ ਦਾ ਹੱਲ ਨਹੀਂ ਹੈ ਇਸ ਪੁੱਲ ਨੂੰ ਲੰਮੇ ਸਮੇਂ ਤੱਕ ਆਪਾ ਬੰਦ ਨਹੀਂ ਕਰ ਸਕਦੇ ਕਿਉਂਕਿ ਇਹ ਸੁਨਾਮ ਤੋਂ ਸੰਗਰੂਰ ਦਾ ਮੇਨ ਰੋਡ ਹੈ ਤੇ ਹਜਾਰਾਂ ਲੋਕ ਇੱਥੋਂ ਲੰਘਦੇ ਹਨ ਤੇ ਦੋਨਾਂ ਸਾਈਡਾਂ ਤੇ ਲੋਕਾਂ ਦੀਆਂ ਜਮੀਨਾਂ ਲੱਗਦੀਆਂ ਹਨ, ਮੈਡਮ ਬਾਜਵਾ ਨੇ ਕਿ ਅਸੀਂ ਪਿਛਲੇ ਸੱਤ ਅੱਠ ਮਹੀਨਿਆਂ ਤੋਂ ਮੰਗ ਕਰ ਰਹੇ ਹਾਂ ਕਿ ਇੱਥੇ ਆਰਜੀ ਪੁੱਲ ਬਣਾ ਕੇ ਤੇ ਇਸ ਪੁੱਲ ਦੀ ਮੁਰੰਮਤ ਜਾਂ ਨਵੀ ਉਸਾਰੀ ਕੀਤੀ ਜਾਵੇ, ਪਰ ਹਜੇ ਨਾ ਤਾਂ ਕੋਈ ਦੂਜਾ ਪੁੱਲ ਬਣਾਇਆ ਗਿਆ ਅਤੇ ਨਾ ਹੀ ਕੋਈ ਉਸਾਰੀ ਜਾ ਮੁਰੰਮਤ ਦਾ ਕੰਮ ਸ਼ੁਰੂ ਹੋਇਆ ਸਿਰਫ ਇਹ ਕਹਿ ਕੇ ਗੱਲ ਟਾਲ ਦਿੱਤੀ ਗਈ ਕਿ ਟੈਂਡਰ ਲੱਗੇ ਹੋਏ ਹਨ।

Also Read : ਜ਼ਿਲ੍ਹਾ ਚੋਣ ਅਫਸਰ ਵੱਲੋਂ ਪੋਲਿੰਗ ਬੂਥਾਂ ਦਾ ਜਾਇਜਾ, ਬੂਥਾਂ ਤੇ ਸਾਰੀਆਂ ਸਹੂਲਤਾਂ ਮੁਹਈਆ ਕਰਵਾਉਣ ਦੇ ਨਿਰਦੇਸ਼

ਇਸ ਪੁੱਲ ਦੇ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੈਡਮ ਦਾਮਨ ਥਿੰਦ ਬਾਜਵਾ ਤੇ ਸੁਨਾਮ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਨੇ ਪ੍ਰਸ਼ਾਸਨ ਨੂੰ ਦੋ ਦਿਨਾਂ ਦਾ ਸਮਾਂ ਦਿੱਤਾ ਹੈ ਕਿ ਇਸ ਪੁੱਲ ਦੀ ਰਿਪੇਅਰ ਜਾਂ ਨਵੀਂ ਉਸਾਰੀ ਬਾਰੇ ਦੱਸਿਆਂ ਜਾਵੇ ਨਹੀਂ ਆਉਣ ਵਾਲ਼ੇ ਦਿਨਾਂ ‘ਚ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ।