(ਭੀਮ ਸੈਨ/ਸਰਜੀਵਨ ਕੁਮਾਰ) ਗੋਬਿੰਦਗੜ੍ਹ ਜੇਜੀਆਂ। ਬੀਤੀ ਰਾਤ ਨੇੜਲੇ ਪਿੰਡ ਛਾਜਲੀ ਦੇ ਰੇਲਵੇ ਸਟੇਸ਼ਨ ਨਜ਼ਦੀਕ ਰੇਲਵੇ ਫਾਟਕਾਂ ਕੋਲ ਕਣਕ ਦੇ ਗੱਟਿਆਂ ਨਾਲ ਭਰਿਆ ਟਰਾਲਾ ਘੋੜਾ ਪਲਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਤਹਿਤ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਟਰਾਲੇ ਦਾ 3 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। Road Accident
ਜਾਣਕਾਰੀ ਅਨੁਸਾਰ ਇਸ ਟਰਾਲੇ ਘੋੜੇ ਵਿੱਚ 1000ਤੋਂ ਉੱਪਰ ਕਣਕ ਦੇ ਗੱਟੇ ਲੱਦੇ ਹੋਏ ਸਨ। ਇਹ ਗੱਟੇ ਸੀਲੋ ਪਲਾਂਟ ਵਿੱਚ ਉਤਾਰੇ ਜਾਣੇ ਸਨ ,ਦੇਰ ਰਾਤੀ 12 ਵਜੇ ਦੇ ਕਰੀਬ ਟਰਾਲਾ ਘੋੜਾ ਓਵਰਲੋਡ ਹੋਣ ਕਰਕੇ ਪਲਟ ਗਿਆ ਜਿਸ ਕਾਰਨ ਬਾਡੀ ਦੇ ਵਿੱਚ ਤਰੇੜਾਂ ਆ ਗਈਆਂ। ਡਰਾਈਵਰ ਤੇ ਕੰਡਕਟਰ ਵਾਲ-ਵਾਲ ਬਚ ਗਏ। Road Accident
ਇਹ ਵੀ ਪੜ੍ਹੋ: ਪੰਜਾਬ ਦੇ ਕਿਸਾਨਾਂ ਲਈ ਸਰਕਾਰ ਦੀ ਵਿਸ਼ੇਸ਼ ਹਦਾਇਤ, ਕਰੋ ਇਹ ਕੰਮ
ਮਿਲੀ ਜਾਣਕਾਰੀ ਅਨੁਸਾਰ ਇਸ ਟਰਾਲੇ ਘੋੜੇ ਦੀ ਕੰਪੈਸਟੀ 25 ਟਨ ਦੇ ਕਰੀਬ ਹੁੰਦੀ ਹੈ ਪਰ ਇਸ ਵਿੱਚ 50 ਟਨ ਤੋਂ ਉੱਪਰ ਮਾਲ ਲੱਦਿਆ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ , ਜਿਸ ਕਰਕੇ ਓਵਰਲੋਡ ਹੋਣ ਕਰਕੇ ਇਹ ਹਾਦਸਾ ਵਾਪਰ ਗਿਆ, ਰਾਹਗੀਰਾਂ ਦਾ ਕਹਿਣਾ ਹੈ ਕਿ ਰਾਤੀਂ ਦਾ ਸਮਾਂ ਹੋਣ ਕਰਕੇ ਆਵਾਜਾਈ ਟਰੈਫਿਕ ਨਾ ਹੋਣ ਕਾਰਨ ਵੱਡੇ ਹਾਦਸੇ ਨੂੰ ਅੰਜਾਮ ਦੇਣ ਤੋਂ ਬਚਾਅ ਹੋ ਗਿਆ।