ਸਿਵਲ ਹਸਪਤਾਲ ਲੁਧਿਆਣਾ ‘ਚੋਂ ਤਿੰਨ ਦਿਨਾਂ ਦਾ ਬੱਚਾ ਚੋਰੀ, ਘਟਨਾ ਸੀਸੀਟੀਵੀ ਕੈਮਰੇ ’ਚ ਕੈਦ

ਦੁੱਧ ਪਿਲਾਉਣ ਦੇ ਬਹਾਨੇ ਗੋਦੀ ‘ਚ ਚੁੱਕ ਕੇ ਫਰਾਰ (Civil Hospital Ludhiana)

(ਸੱਚ ਕਹੂੰ ਨਿਊਜ਼) ਲੁਧਿਆਣਾ । ਜ਼ਿਲ੍ਹਾ ਲੁਧਿਆਣਾ ’ਚ ਹਸਪਤਾਲ ’ਚੋਂ ਤਿੰਨ ਦਿਨ ਦਾ ਬੱਚਾ ਚੋਰੀ ਹੋਣ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਇੱਕ ਸ਼ਾਤਿਰ ਔਰਤ ਬੱਚਾ ਚੁੱਕ ਕੇ ਹਸਪਤਾਲ ਚੋਂ ਬੜੀ ਚਲਾਕੀ ਨਾਲ ਫਰਾਰ ਹੋ ਜਾਂਦੀ ਹੈ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਜਾਣਕਾਰੀ ਅਨੁਸਾਰ ਇਹ ਘਟਨਾ ਸਿਵਲ ਹਸਪਤਾਲ ਵਿੱਚੋਂ ਸੋਮਵਾਰ ਸਵੇਰ  3:15 ਵਜੇ ਵਾਪਰੀ। (Civil Hospital Ludhiana)

ਹਸਪਤਾਲ ਵਿੱਚ ਲੱਗੇ ਕੈਮਰਿਆਂ ਦਿਸ ਰਿਹਾ ਹੈ ਕਿ 12:04 ਵਜੇ ਇੱਕ ਆਦਮੀ ਅਤੇ ਇੱਕ ਔਰਤ ਓਟੀ ਕੰਪਲੈਕਸ ਵਿੱਚ ਆਰਾਮ ਕਰਨ ਦੇ ਬਹਾਨੇ ਆ ਕੇ ਰੁਕਦੇ ਹਨ। ਇਸ ਤੋਂ ਬਾਅਦ ਕਰੀਬ 3:15 ਵਜੇ ਔਰਤ ਇਹ ਕਹਿ ਕੇ ਵਾਰਡ ‘ਚ ਦਾਖਲ ਹੋਈ ਕਿ ਉਹ ਇਕ ਮਰੀਜ਼ ਨੂੰ ਮਿਲਣ ਜਾ ਰਹੀ ਹੈ, ਜਿਸ ਦਾ ਆਪਰੇਸ਼ਨ ਹੋਇਆ ਹੈ। ਜਦੋਂ ਸਟਾਫ ਨੇ ਉਸ ਨੂੰ ਮਰੀਜ਼ ਦਾ ਨਾਂਅ ਪੁੱਛਿਆ ਤਾਂ ਉਹ ਆਨਾਕਾਨੀ ਕਰਨ ਲੱਗੀ ਤੇ ਮਰੀਜ਼ ਦਾ ਵੈਸੇ ਹੀ ਨਾਂਅ ਦੱਸ ਦਿੱਤਾ ਜਦੋਂ ਕਿ ਉਕਤ ਨਾਂਅ ਦਾ ਮਰੀਜ਼ ਵਾਰਡ ’ਚ ਦਾਖਲ ਨਹੀਂ ਸੀ, ਪਰ ਫਿਰ ਵੀ ਉਹ ਕਿਵੇਂ ਨਾ ਕਿਵੇਂ ਵਾਰਡ ਵਿਚ ਦਾਖਲ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਔਰਤ ਖੇਡਣ ਦੇ ਬਹਾਨੇ ਬੱਚੇ ਨੂੰ ਚੁੱਕ ਕੇ ਲੈ ਗਈ ਅਤੇ ਮੌਕਾ ਦੇਖ ਕੇ ਰਾਤ ਨੂੰ ਉਕਤ ਵਿਅਕਤੀ ਸਮੇਤ ਫਰਾਰ ਹੋ ਗਈ। ਕੁਝ ਸਮੇਂ ਬਾਅਦ ਜਦੋਂ ਵਾਰਡ ’ਚ ਆਪਣੇ ਬੱਚੇ ਨਾਲ ਸੌਂ ਰਹੀ ਮਹਿਲਾ ਸ਼ਬਨਮ ਬੈੱਡ ਤੋਂ ਉੱਠੀ ਤਾਂ ਉਹ ਹੈਰਾਨ ਰਹਿ ਗਈ। ਉਸ ਦਾ ਬੱਚਾ ਗਾਇਬ ਸੀ। ਉਸ ਨੇ ਰੌਲਾ ਪਾਉਣਾ ਸ਼ੁਰੂਰ ਕਰ ਦਿੱਤੀ ਇੰਨੇ ਨੂੰ ਹਸਪਤਾਲ ਦਾ ਸਟਾਫ ਇਕੱਠਾ ਹੋ ਗਿਆ ।

ਏਸੀਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੱਚੇ ਦਾ ਜਨਮ ਸ਼ੁੱਕਰਵਾਰ ਨੂੰ ਹੋਇਆ ਸੀ। ਸੀਸੀਟੀਵੀ ਫੁਟੇਜ ਮੁਤਾਬਿਕ ਬੱਚਾ ਚੋਰੀ ਕਰਨ ਵਾਲੀ ਔਰਤ ਦੀ ਪਛਾਣ ਕੀਤੀ ਜਾ ਰਹੀ ਹੈ। ਵਿਸ਼ੇਸ਼ ਟੀਮਾਂ ਬੱਚੇ ਦੀ ਭਾਲ ਵਿੱਚ ਜੁਟ ਗਈਆਂ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਬੱਚੇ ਨੂੰ ਸੁਰੱਖਿਅਤ ਉਸ ਦੀ ਮਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here