ਜੰਮੂ-ਕਸ਼ਮੀਰ: ਸੁਰੱਖਿਆ ਫਲਾਂ  ਦੇ ਮੁਕਾਬਲੇ ‘ਚ ਇੱਕ ਅੱਤਵਾਦੀ ਢੇਰ

Terrorist, Kill Security Forces, Jammu, Kashmir

ਪੁਲਿਸ ਅਤੇ ਸੀਆਰਪੀਐਫ਼ ਚਲਾ ਰਹੀ ਐ ਖੋਜ ਮੁਹਿੰਮ

ਸ੍ਰੀਨਗਰ: ਜੰਮੂ-ਕਸ਼ਮੀਰ ਦੇ ਪੁਲਵਾਮਾ ਦੇ ਬਾਮਨੂੰ ਇਲਾਕੇ ਵਿੱਚ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਢੇਰ ਕਰ ਦਿੱਤਾ। ਦੋ ਅੱਤਵਾਦੀਆਂ ਦੀ ਘੇਰਾਬੰਦੀ ਕੀਤੀ ਗਈ ਹੈ। ਐਤਵਾਰ ਰਾਤ ਤੋਂ ਆਰਮੀ, ਪੁਲਿਸ ਅਤੇ ਸੀਆਰਪੀਐਫ਼ ਖੋਜ ਮੁਹਿੰਮ ਚਲਾ ਰਹੀ ਹੈ। ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਅਨੰਤਨਾਗ ਦੇ ਦਿਆਲਗਾਮ ਵਿੱਚ ਸਕਿਉਰਿਟੀ ਫੋਰਸ ਨੇ 6 ਪੁਲਿਸ ਜਵਾਨਾਂ ਦੇ ਕਾਤਲ ਲਸ਼ਕਰ-ਏ-ਤੈਅਬਾ ਕਮਾਂਡਰ ਸਮੇਤ 2 ਅੱਤਵਾਦੀ ਮਾਰੇ ਸਨ।

ਜੰਮੂ-ਕਸ਼ਮੀਰ ਦੇ ਅਨੰਤਨਾਗ ਦੇ ਦਿਆਲਗਾਮ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਰਮਿਆਨ 8 ਘੰਟੇ ਤੱਕ ਮੁਕਾਬਲਾ ਚੱਲਿਆ। ਅੱਤਵਾਦੀ ਇੱਥ ਘਰ ਵਿੱਚ ਲੁਕੇ ਹੋਏ ਸਨ। ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਰਮਿਆਨ ਮੁਕਾਬਲੇ ਦੌਰਾਨ ਮਾਰੇ ਗਏ ਅੱਤਵਾਦੀ ਦੀ ਪਛਾਣ ਕਿਫ਼ਾਇਤ ਵਜੋਂ ਹੋਈ ਹੈ।

LEAVE A REPLY

Please enter your comment!
Please enter your name here