ਸਾਡੇ ਨਾਲ ਸ਼ਾਮਲ

Follow us

22.1 C
Chandigarh
Thursday, February 12, 2026
More
    Home Breaking News ਦੋ ਦੁਕਾਨਾਂ ਨੂ...

    ਦੋ ਦੁਕਾਨਾਂ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

    Fire Accident
    ਦੋ ਦੁਕਾਨਾਂ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

    (ਮਨੋਜ) ਮਲੋਟ। ਮੰਗਲਵਾਰ ਸਵੇਰੇ ਤੜਕਸਾਰ ਅਬੋਹਰ-ਫਾਜ਼ਿਲਕਾ ਚੌਂਕ ਵਿੱਚ ਦੋ ਦੁਕਾਨਾਂ ਨੂੰ ਅੱਗ ਲੱਗ ਗਈ। ਅੱਗ ਲੱਗਣ ਨਾਲ 8-10 ਮੋਟਰਸਾਈਕਲ ਤੇ ਹੋਰ ਸਮਾਨ ਸੜ ਗਿਆ। ਦੁਕਾਨਦਾਰ ਅਨੁਸਾਰ ਲੱਖਾਂ ਦਾ ਨੁਕਸਾਨ ਹੋ ਗਿਆ।

    ਇਹ ਵੀ ਪੜ੍ਹੋ: ਨੌਜਵਾਨ ਦੀ ਰਜਵਾਹੇ ’ਚ ਡੁੱਬਣ ਕਾਰਨ ਮੌਤ

    ਅਬੋਹਰ-ਫਾਜ਼ਿਲਕਾ ਚੌਂਕ ਵਿੱਚ ਮੋਟਰਸਾਈਕਲ ਰਿਪੇਅਰ ਕਰਨ ਦਾ ਕੰਮ ਕਰਨ ਵਾਲੇ ਦੁਕਾਨਦਾਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 4 ਵਜੇ ਕਿਸੇ ਨੇ ਆ ਕੇ ਅੱਗ ਲੱਗਣ ਬਾਰੇ ਦੱਸਿਆ ਤਾਂ ਉਹ ਮੌਕੇ ’ਤੇ ਪੁੱਜਿਆ ਅਤੇ ਅੱਗ ਲੱਗਣ ਬਾਰੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪੁੱਜ ਕੇ ਅੱਗ ’ਤੇ ਕਾਬੂ ਪਾਇਆ। ਉਸ ਨੇ ਦੱਸਿਆ ਕਿ ਅੱਗ ਲੱਗਣ ਨਾਲ 8-10 ਮੋਟਰਸਾਈਕਲ ਅਤੇ ਹੋਰ ਸਮਾਨ ਸੜ ਗਿਆ। ਦੁਕਾਨਦਾਰ ਅਨੁਸਾਰ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।

    LEAVE A REPLY

    Please enter your comment!
    Please enter your name here