Punjab Fire News: ਬਰਨਾਲਾ (ਗੁਰਪ੍ਰੀਤ ਸਿੰਘ ਚੀਮਾ)। ਬਰਨਾਲਾ ਦੇ ਹੰਡਿਆਇਆ ਬਾਜ਼ਾਰ ਵਿਚ ਇਕ ਪੱਛਮ ਦਾ ਕਾਰੋਬਾਰ ਕਰਦੇ ਵਪਾਰੀ ਦੇ ਘਰ ਉਪਰਲੀ ਮੰਜਿਲ ਵਿਚ ਅਚਾਨਕ ਕਿਸੇ ਤਕਨੀਕੀ ਨੁਕਸ ਪੈ ਜਾਣ ਕਾਰਨ ਅੱਗ ਲਗ ਗਈ। ਇਸ ਦੀ ਜਾਣਕਾਰੀ ਦਿੰਦਿਆਂ ਅੱਗ ਬੁਝਾਊ ਦਫ਼ਤਰ ਦੇ ਕਰਮਚਾਰੀ ਨੇ ਦਸਿਆ ਕਿ ਉਣਾ ਕੋਲ ਸਵੇਰੇ 10 ਕੂ ਵਜੇ ਫੋਨ ਆਇਆ ਸੀ ਕੇ ਹੰਡਿਆਇਆ ਬਾਜ਼ਾਰ ਵਿਚ ਅੱਗ ਲੱਗ ਗਈ ਜਿਸ ਨੁੰ ਬੁਝਾਉਣ ਲਈ ਤੁਰੰਤ ਬਰਨਾਲਾ ਦਫ਼ਤਰ ਦੀਆ ਤਿੰਨ ਗੱਡੀਆਂ ਨੇ ਆ ਕੇ ਇਸ ਲਗੀ ਅੱਗ ਨੂੰ ਕਾਬੂ ਪਾਇਆ। ਇਸ ਲਗੀ ਅਚਾਨਕ ਅੱਗ ਕਾਰਨ ਬੇਸ਼ੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਹੋ ਜਾਣ ਦਾ ਭਾਰੀ ਅਨੁਮਾਨ ਹੈ। ਖਬਰ ਲਿਖੇ ਜਾਣ ਤਕ ਅੱਗ ਉਪਰ ਕਾਬੂ ਪਾਇਆ ਜਾ ਰਿਹਾ ਸੀ।















