ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੇ ਨਾਲ ਮਿਲ ਸਖ਼ਤ ਮੁਸ਼ੱਕਤ ਨਾਲ Fire ’ਤੇ ਕਾਬੂ ਪਾਇਆ
ਮੰਡੀ ਗੋਬਿੰਦਗੜ੍ਹ/ਲੁਧਿਆਣਾ (ਅਮਿਤ ਸ਼ਰਮਾ/ਰਘੁਬੀਰ ਸਿੰਘ)। ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਸਨਅਤੀ ਖੇਤਰ ਮੰਡੀ ਗੋਬਿੰਦਗੜ੍ਹ ਦੇ ਸਥਾਨਕ ਅਮਲੋਹ ਰੋਡ ’ਤੇ ਉਸ ਵੇਲੇ ਭਾਜੜ ਪੈ ਗਈ, ਜਦੋਂ ਰਾਹਗੀਰਾਂ ਨੇ ਅੰਸ਼ੂ ਇਲੈਟ੍ਰੋਨਿਕਸ ਦੇ ਗੁਦਾਮ ਵਿੱਚ ਧੂੰਆਂ ਨਿਕਲਦਾ ਦੇਖਿਆ। ਇਸ ਦੌਰਾਨ ਗੁਦਾਮ ਦੇ ਨਾਲ ਦੇ ਦੁਕਾਨਦਾਰਾਂ ਵੱਲੋਂ ਅੱਗ ਲੱਗਣ ਦੀ ਸੂਚਨਾ ਗੁਦਾਮ ਦੇ ਮਾਲਿਕ ਅਤੇ ਸਥਾਨਕ ਫਾਇਰ ਬਿ੍ਰਗੇਡ ਨੂੰ ਦਿੱਤੀ ਗਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼। (Fire)
ਇਸ ਦੌਰਾਨ ਜਦੋਂ ਇਸ ਘਟਨਾ ਦੀ ਜਾਣਕਾਰੀ ਸਥਾਨਕ ਬਲਾਕ ਕਮੇਟੀ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੂੰ ਮਿਲੀ ਤਾਂ ਉਹ ਤੁਰੰਤ ਘਟਨਾ ਸਥਾਨ ’ਤੇ ਪਹੰੁਚੇ ਤੇ ਅੱਗ ਬੁਝਾਉਣ ’ਚ ਜੁਟ ਗਏ ਤੇ ਗੁਦਾਮ ਦੀ ਛੱਤ ਅਤੇ ਸ਼ੀਸ਼ੇ ਤੋੜ ਕੇ ਕਾਫੀ ਸਾਮਾਨ ਬਾਹਰ ਕੱਢ ਲਿਆ। ਫਾਇਰ ਬਿ੍ਰਗੇਡ ਦੀਆਂ ਚਾਰ ਗੱਡੀਆਂ ਨੇ 12 ਗੱਡੀਆਂ ਪਾਣੀ ਦੀਆਂ ਖਰਚ ਕਰਕੇ ਤਕਰੀਬਨ 4 ਘੰਟਿਆਂ ਬਾਅਦ ਅੱਗ ’ਤੇ ਕਾਬੂ ਪਾਇਆ।
ਅੱਗ ਲੱਗਣ ਦੇ ਕਾਰਨ ਦਾ ਕੁਝ ਵੀ ਪਤਾ ਨਹੀਂ ਚੱਲ ਸਕਿਆ
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਲਾਕ ਕਮੇਟੀ ਦੇ ਮੈਂਬਰ ਤਿਰਲੋਚਨ ਇੰਸਾਂ ਅਤੇ ਫਾਇਰ ਬਿ੍ਰਗੇਡ ਦੇ ਅਫਸਰ ਜਗਜੀਤ ਸਿੰਘ ਨੇ ਕਿਹਾ ਕਿ ਇਹ ਗੁਦਾਮ ਬਿਜਲੀ ਅਤੇ ਫਰਨੀਚਰ ਨੂੰ ਸਟੋਰ ਕਰਨ ਲਈ ਬਣਾਇਆ ਹੋਇਆ ਸੀ, ਅੱਗ ਲੱਗਣ ਦੇ ਕਾਰਨ ਦਾ ਕੁਝ ਵੀ ਪਤਾ ਨਹੀਂ ਚੱਲ ਸਕਿਆ। ਇਸ ਅੱਗ ਨੂੰ ਕਾਬੂ ਪਾਉਣ ਲਈ ਸਥਾਨਕ ਨਗਰ ਕੌਂਸਲ ਦੇ ਫਾਇਰ ਬਿ੍ਰਗੇਡ ਵਿਭਾਗ ਦੀਆਂ ਗੱਡੀਆਂ ਤੋਂ ਇਲਾਵਾ ਸਰਹਿੰਦ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਨੂੰ ਵੀ ਬੁਲਾਉਣਾ ਪਿਆ। ਇਸ ਅੱਗ ਨੂੰ ਬੁਝਾਉਣ ਲਈ ਕਰੀਬ 12 ਗੱਡੀਆਂ ਪਾਣੀ ਦੀਆਂ ਲੱਗੀਆਂ ਇਸ ਦੌਰਾਨ ਗੁਦਾਮ ਮਾਲਿਕ ਨਾਲ ਜਦੋਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ।
ਇਸ ਘਟਨਾ ਵਿੱਚ ਕਿੰਨਾ ਨੁਕਸਾਨ ਹੋਇਆ ਹੈ ਇਸ ਸਬੰਧੀ ਕੋਈ ਜਾਣਾਕਰੀ ਨਹੀਂ ਮਿਲ ਸਕੀ। ਇਸ ਦੌਰਾਨ ਇਸ ਅੱਗ ਨੂੰ ਬੁਝਾਉਣ ਲਈ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਦੌਲਤ ਰਾਮ ਰਾਜੂ ਇੰਸਾਂ 85 ਮੈਂਬਰ, ਯੋਗੇਸ ਇੰਸਾਂ 85 ਮੈਂਬਰ, ਮੇਵਾ ਸਿੰਘ ਇੰਸਾਂ, ਹਰਫੂਲ ਸਿੰਘ ਇੰਸਾਂ, ਸੁਸੀਲ ਇੰਸਾਂ, ਸੰਦੀਪ ਇੰਸਾਂ, ਦਲਜੀਤ ਇੰਸਾਂ, ਡਾ. ਬਹਾਦੁਰ ਸਿੰਘ ਇੰਸਾਂ, ਜੋਗਿੰਦਰ ਇੰਸਾਂ, ਸੋਹਣ ਲਾਲ ਇੰਸਾਂ, ਬਬਿਸ ਇੰਸਾਂ, ਗੋਪਾਲ ਇੰਸਾਂ, ਵਿਪਣ ਇੰਸਾਂ, ਦੀਪਕ ਇੰਸਾਂ, ਅਜੈ ਇੰਸਾਂ, ਕਿ੍ਰਸਨ ਮੋਹਨ ਵਰਮਾ , ਦੇਵਿੰਦਰ ਇੰਸਾਂ,ਵਿੱਕੀ ਇੰਸਾਂ, ਹਰਸ, ਸਿਮਰਨ, ਸੁਰਿੰਦਰ ਇੰਸਾਂ ਤੋ ਇਲਾਵਾ ਸਥਾਨਕ ਫਾਇਰ ਬਿ੍ਰਗੇਡ ਦੇ ਕਰਮਚਾਰੀ ਮੌਜ਼ੂਦ ਰਹੇ ।