ਸਾਡੇ ਨਾਲ ਸ਼ਾਮਲ

Follow us

14.6 C
Chandigarh
Thursday, February 12, 2026
More
    Home Breaking News ਜੋਤ ਜਗਾ ਕੇ ਮਹ...

    ਜੋਤ ਜਗਾ ਕੇ ਮਹਿਲਾ ਗਈ ਸੀ ਖਰੀਦਦਾਰੀ ਕਰਨ, ਪਿੱਛੋਂ ਵਾਪਰ ਗਿਆ ਵੱਡਾ ਹਾਦਸਾ

    Fire

    ਅੱਗ ਲੱਗਣ ਨਾਲ ਕਮਰੇ ਅੰਦਰ ਪਿਆ ਸਾਰਾ ਸਮਾਨ ਸੜ ਕੇ ਹੋਇਆ ਸੁਆਹ

    (ਵਨਰਿੰਦਰ ਸਿੰਘ ਮਣਕੂ) ਲੁਧਿਆਣਾ। Fire Accident ਦੁੱਗਰੀ ਵਿਖੇ ਸ਼ਹੀਦ ਭਗਤ ਸਿੰਘ ਨਗਰ ਨੇੜੇ ਜੈਨ ਮੰਦਿਰ ਲਾਗੇ ਹੀ ਅੱਗ ਨਾਲ ਘਰ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਹਿਲਾ ਨੇ ਆਪਣਾ ਪਹਿਲਾ ਨਰਾਤਾ ਹੋਣ ਕਰਕੇ ਘਰ ਅੰਦਰ ਜੋਤ ਜਗਾਈ ਅਤੇ ਖੁਦ ਘਰੋਂ ਕਿਧਰੇ ਬਾਹਰ ਚਲੀ ਗਈ।

    ਇਹ ਨੀ ਪੜ੍ਹੋ: Road Accident: ਬੇਕਾਬੂ SUV ਨੇ ਹਵਾ ’ਚ ਲਗਾਈਆਂ ਕਈ ਪਲਟੀਆਂ, ਪੰਜ ਜਣਿਆਂ ਦੀ ਮੌਤ

    ਪੀੜਤ ਮਹਿਲਾ ਰਾਜ ਕੁਮਾਰੀ ਨੇ ਦੱਸਿਆ ਕਿ ਪਹਿਲਾ ਨਰਾਤਾ ਹੋਣ ਕਰਕੇ ਉਸਨੇ ਆਪਣੇ ਘਰ ’ਚ ਜੋਤ ਜਗਾਈ ਸੀ, ਜਿਸ ਨੂੰ ਚੱਲਦੇ ਛੱਡ ਘਰ ਨੂੰ ਤਾਲਾ ਲਗਾ ਕੇ ਉਹ ਬਾਜ਼ਾਰ ’ਚ ਖਰੀਦਦਾਰੀ ਕਰਨ ਚਲੀ ਗਈ। ਪਿੱਛੋਂ ਇਹ ਹਾਦਸਾ ਵਾਪਰ ਗਿਆ ਜਿਸ ਕਾਰਨ ਉਨ੍ਹਾਂ ਦੇ ਘਰ ਅੰਦਰ ਕਮਰੇ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਮਹਿਲਾ ਨੇ ਸ਼ੱਕ ਪ੍ਰਗਟਾਇਆ ਕਿ ਜੋਤ ਦੇ ਨੇੜੇ ਪਏ ਗੱਤੇ ਨੂੰ ਅੱਗ ਨੇ ਆਪਣੀ ਲਪੇਟ ’ਚ ਲੈ ਲਿਆ, ਜਿਸ ਤੋਂ ਬਾਅਦ ਅੱਗ ਕਮਰੇ ਵਿੱਚ ਫੈਲ ਗਈ ਜਿਸ ਕਾਰਨ ਕਮਰੇ ’ਚ ਪਿਆ ਗੈਸ ਸਿਲੰਡਰ ਵੀ ਫਟ ਗਿਆ ਅਤੇ ਭੜਕੀ ਅੱਗ ਕਾਰਨ ਘਰ ਦਾ ਸਾਰਾ ਸਮਾਨ ਜਿਸ ਵਿੱਚ ਕੱਪੜੇ, ਫਰਿੱਜ਼, ਵਾਸ਼ਿੰਗ ਮਸ਼ੀਨ, ਬੈੱਡ, ਚਾਰਜਿੰਗ ਤੇ ਮੋਬਾਇਲ ਵੀ ਸੜ ਕੇ ਸੁਆਹ ਹੋ ਗਿਆ।

    LEAVE A REPLY

    Please enter your comment!
    Please enter your name here