ਬਿਜਲੀ ਗਰਿੱਡ ਨੂੰ ਲੱਗੀ ਭਿਆਨਕ ਅੱਗ, ਬਿਜਲੀ ਸਪਲਾਈ ਹੋਈ ਠੱਪ

Fire Accident
ਬਿਜਲੀ ਗਰਿੱਡ ਨੂੰ ਲੱਗੀ ਭਿਆਨਕ ਅੱਗ, ਬਿਜਲੀ ਸਪਲਾਈ ਹੋਈ ਠੱਪ

(ਵਿੱਕੀ ਕੁਮਾਰ) ਮੋਗਾ। ਮੋਗਾ-ਬਘਾਪੁਰਾਣਾ ਮੁੱਖ ਮਾਰਗ ‘ਤੇ ਪਿੰਡ ਸਿੰਘਾਵਾਲਾ ਨੇੜੇ ਬਣੇ ਬਿਜਲੀ 220  ਕੇ. ਵੀ. ਗਰਿੱਡ ਨੂੰ ਅਚਾਨਕ ਸ਼ਾਮ 4 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ ਜਿਸ ਕਰਕੇ ਚਾਰੇ ਪਾਸੇ ਅੱਗ ਦੇ ਭਾਂਬੜ ਉੱਠ ਗਏ। ਅੱਗ ਲੱਗਣ ਦੇ ਕਾਰਨ ਸਾਰੇ ਇਲਾਕੇ ਦੀ ਬਿਜਲੀ ਤੁਰੰਤ ਬੰਦ ਕਰ ਦਿੱਤੀ ਗਈ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ‘ਤੇ ਕਾਬੂ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ।

ਇਹ ਵੀ ਪੜ੍ਹੋ: ਈਡੀ ਦੀ ਵੱਡੀ ਕਾਰਵਾਈ, ਹਰਿਆਣਾ ’ਚ ਕਾਂਗਰਸ ਵਿਧਾਇਕ ਗ੍ਰਿਫ਼ਤਾਰ

ਮੌਕੇ ‘ਤੇ ਮੌਜੂ਼ਦ ਅਧਿਕਾਰੀਆਂ ਨੇ ਦੱਸਿਆ ਕਿ ਬਿਜਲੀ ਗਰਿੱਡ ਅੰਦਰ ਸਥਿਤ 20 ਐੱਮ. ਵੀ. ਏ. ਦੇ ਟਰਾਂਸਫਾਰਮ ਦਾ ਬੁੱਸ਼ ਖਰਾਬ ਹੋ ਗਿਆ ਸੀ, ਜਿਸ ਪਿਛੋਂ ਅਚਾਨਕ ਇਸ ਟਰਾਂਸਫਾਰਮ ਨੇ ਅੱਗ ਫੜ ਲਈ। ਜਿਸ ਕਾਰਨ ਇਸ 220 ਕੇ. ਵੀ. ਬਿਜਲੀ ਗਰਿੱਡ ਤੋਂ ਚੱਲਣ ਵਾਲੀ ਸਾਰੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਜਿਸ ਨਾਲ ਅੱਧੇ ਮੋਗਾ ਜ਼ਿਲ੍ਹੇ ਵਿਚ ਬਲੈਕ ਆਊਟ ਵਰਗਾ ਮਾਹੌਲ ਹੋ ਗਿਆ ਹੈ।

LEAVE A REPLY

Please enter your comment!
Please enter your name here