ਹੁਸ਼ਿਆਰਪੁਰ ‘ਚ ਚੱਲਦੀ ਕਾਰ ਨੂੰ ਲੱਗੀ ਭਿਆਨਕ ਅੱਗ

Car Fire

ਹੁਸ਼ਿਆਰਪੁਰ (ਸੱਚ ਕਹੂੰ ਨਿਊਜ਼) ਜਿ਼ਲ੍ਹਾ ਹੁਸ਼ਿਆਰਪੁਰ ‘ਚ ਵੱਡਾ ਹਾਦਸਾ ਹੋਣੋ ਟਲ ਗਿਆ। ਜਦੋਂ  ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਰਾਹਤ ਦੀ ਗੱਲ ਇਹ ਹੈ ਕਿ ਇਸ ’ਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜਿਵੇਂ ਹੀ ਕਾਰ ( Car Fire ) ਚੋਂਂ ਧੂੰਆਂ ਨਿਕਲਣਾ ਸ਼ੁਰੂ ਹੋਇਆ ਤਾਂ ਕਾਰ ‘ਚ ਬੈਠੇ ਤਿੰਨੇ ਵਿਅਕਤੀ ਤੁਰੰਤ ਬਾਹਰ ਨਿਕਲ ਗਏ। ਅੱਗ ਲੱਗਦੇ ਹੀ ਉਸ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਬਾਅਦ ‘ਚ ਪਾਣੀ ਦੀਆਂ ਤੋਪਾਂ ਨਾਲ ਅੱਗ ‘ਤੇ ਕਾਬੂ ਪਾਇਆ ਗਿਆ।

ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਦੂਜੀ ਮੰਜ਼ਿਲ ਤੋਂ ਡਿੱਗੀ ਵਿਦਿਆਰਥਣ ਦੀ ਹੋਈ ਮੌਤ

 Car Fire

ਕਾਰ ਚਾਲਕ ਜਤਿੰਦਰ ਨੇ ਦੱਸਿਆ ਕਿ ਉਹ ਆਪਣੀ ਮਾਤਾ ਨਵਨੀਤ ਕੌਰ, ਨਾਨੀ ਮਨਜੀਤ ਕੌਰ ਨਾਲ ਕਾਰ ਨੰਬਰ ਪੀਬੀ-42-ਐਲ-1155 ਵਿੱਚ ਬਲਗਾਨ ਵਿਖੇ ਰਿਸ਼ਤੇਦਾਰਾਂ ਦੇ ਘਰ ਜਾ ਰਿਹਾ ਸੀ। ਜਿਵੇਂ ਹੀ ਇਹ ਪਿੰਡ ਨੇੜੇ ਪਹੁੰਚੀ ਤਾਂ ਕਾਰ ਦੇ ਬੋਨਟ ‘ਚੋਂ ਅਚਾਨਕ ਧੂੰਆਂ ਨਿਕਲਣ ਲੱਗਾ। ਉਸ ਨੇ ਕਾਰ ਰੋਕ ਕੇ ਫਟਾ ਫਟਾ ਕਾਰ ਵਿਚ ਬੈਠੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਕਾਰ ’ਚ ਭਿਆਨਕ ਅੱਗ ਲੱਗ ਗਈ ਤੇ ਕਾਰ ਸੜ ਕੇ ਸੁਆਹ ਹੋ ਗਈ।  ( Car Fire )

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here