ਨਸ਼ਾ ਰੋਕੂ ਕਮੇਟੀ ਮੈਂਬਰਾਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਪਾਇਆ ਅੱਗ ’ਤੇ ਕਾਬੂ | Sangrur News
ਸ਼ੇਰਪੁਰ (ਰਵੀ ਗੁਰਮਾ)। ਕਸਬਾ ਸ਼ੇਰਪੁਰ ’ਚ ਅੱਜ ਤੜਕਸਾਰ ਹੀ ਇੱਕ ਫਰਨੀਚਰ ਦੇ ਗੁਦਾਮ ਵਿੱਚ ਅੱਗ ਲੱਗਣ ਦਾ ਸਮਾਚਾਰ ਮਿਲਿਆ ਹੈ। ਮੌਕੇ ਤੋਂ ਇੱਕਤਰ ਕੀਤੀ ਜਾਣਕਾਰੀ ਅਨੁਸਾਰ ਮਹਾਂ ਲਕਸ਼ਮੀ ਫਰਨੀਚਰ ਹਾਉਸ ਦੇ ਗੁਦਾਮ ’ਚ ਸਵੇਰੇ 5 ਵਜੇ ਦੇ ਕਰੀਬ ਅੱਗ ਲੱਗ ਗਈ । ਜਿਸ ਨਾਲ ਮਾਲਕ ਦਾ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੋ ਗਿਆ। ਇਸ ਘਟਨਾ ਵਾਰੇ ਜਾਣਕਾਰੀ ਦਿੰਦਿਆਂ ਫਰਨੀਚਰ ਹਾਉਸ ਦੇ ਮਾਲਕ ਨੇ ਮੋਹਿਤ ਕੁਮਾਰ ਤੇ ਪੰਕਜ ਕੁਮਾਰ ਨੇ ਦੱਸਿਆ ਕਿ ਸਾਨੂੰ ਲੋਕਾਂ ਵੱਲੋਂ ਅੱਗ ਲੱਗਣ ਦੀ ਘਟਨਾ ਦੀ ਜਾਣਕਾਰੀ ਮਿਲੀ। ਜਦੋਂ ਅਸੀਂ ਮੌਕੇ ’ਤੇ ਆਏ ਤਾਂ ਕਾਫੀ ਲੋਕ ਇਕੱਠੇ ਹੋਏ ਹੋਏ ਸਨ ਅਤੇ ਇਸ ਅੱਗ ਨਾਲ ਬਿਲਡਿੰਗ ਸਮੇਤ ਕਾਫੀ ਫਰਨੀਚਰ ਸੜ ਕੇ ਸੁਆਹ ਹੋ ਗਿਆ। (Sangrur News)
ਸਕੂਲੀ ਬੱਸ ਪਲਟੀ, ਕਈ ਬੱਚਿਆਂ ਦੇ ਲੱਗੀਆਂ ਸੱਟਾਂ
ਇਸ ਘਟਨਾ ਨਾਲ ਸਾਡਾ 10 ਤੋਂ 12 ਲੱਖ ਰੁਪਏ ਦਾ ਮਾਲੀ ਨੁਕਸਾਨ ਹੋ ਗਿਆ। ਜ਼ਿਕਰਯੋਗ ਹੈ ਕਿ ਕਸਬੇ ਅੰਦਰ ਬਣੀ ਨਸ਼ਾ ਰੋਕੂ ਕਮੇਟੀ ਦੇ ਆਗੂ ਬਲਵਿੰਦਰ ਸਿੰਘ ਬਿੰਦਾ ਦੀ ਅਗਵਾਈ ’ਚ ਨੌਜਵਾਨਾਂ ਨੇ ਘਟਨਾ ਦਾ ਪਤਾ ਲੱਗਦਿਆਂ ਹੀ ਆਪਣੇ ਵੱਲੋਂ ਤਿਆਰ ਕੀਤੀ ਹੋਈ ਮਿਨੀ ਫਾਇਰ ਗ੍ਰੇਡ ਨਾਲ ਕੜਕ ਦੀ ਠੰਡ ’ਚ ਅੱਗ ’ਤੇ ਕਾਬੂ ਪਾਇਆ। ਜਿਸ ਦੀ ਸ਼ਹਿਰ ਵਾਸੀਆਂ ਤੇ ਇਲਾਕੇ ’ਚ ਖੂਬ ਸ਼ਲਾਘਾ ਹੋ ਰਹੀ ਹੈ। ਉੱਥੇ ਹੀ ਦੇਰੀ ਨਾਲ ਪੁੱਜੀ ਫਾਇਰ ਬ੍ਰਿਗੇਡ ’ਚ ਪਾਣੀ ਘੱਟ ਹੋਣ ਦੀਆਂ ਚਰਚਾਵਾਂ ਦਾ ਵੀ ਲੋਕਾਂ ’ਚ ਰੋਸ ਜਾਹਿਰ ਹੋਇਆ। (Sangrur News)