ਕੁਵੈਤ ’ਚ ਵੱਡਾ ਹਾਦਸਾ : ਇਮਾਰਤ ‘ਚ ਲੱਗੀ ਅੱਗ, 41 ਮੌਤਾਂ ਤੇ 50 ਤੋਂ ਵੱਧ ਲੋਕ ਜ਼ਖਮੀ

Kuwait

ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ (Kuwait)

ਕੁਵੈਤ। ਕੁਵੈਤ ਦੇ ਮੰਗਾਫ ਸ਼ਹਿਰ ’ਚ ਇੱਕ ਇਮਾਰਤ ’ਚ ਭਿਆਨਕ ਅੱਗ ਲੱਗ ਗਈ। ਜਿਸ ’ਚ 41 ਵਿਅਕਤੀਆਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਜਖਮੀ ਹੋ ਗਏ। ਅੱਗ ਐਨੀ ਭਿਆਨਕ ਸੀ ਕਿ ਇਸ ਦਾ ਧੂੰਆਂ ਦੂਰ-ਦੂਰ ਤੱਕ ਫੈਲ ਗਿਆ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਜੋ ਅੱਗ ਬੁਝਾਉਣ ’ਚ ਜੁਟੀਆਂ ਹੋਈਆਂ ਹਨ। Kuwait

ਇਹ ਵੀ ਪੜ੍ਹੋ: Chandrababu Naidu’s Cabinet: 25 ਮੰਤਰੀਆਂ ’ਚ 17 ਨਵੇਂ ਚਿਹਰੇ, ਦੇਖੋ ਪੂਰੀ ਸੂਚੀ

ਦੱਸਿਆ ਜਾ ਰਿਹਾ ਹੈ ਹਾਦਸੇ ’ਚ ਜਾਨ ਗਵਾਉਣ ਵਾਲਿਆਂ ’ਚ  ਘੱਟੋ-ਘੱਟ 10 ਭਾਰਤੀ ਹਨ। 5 ਕੇਰਲ ਦੇ ਰਹਿਣ ਵਾਲੇ ਹਨ। ਨਿਊਜ਼ ਏਜੰਸੀ ਰਾਇਟਰਜ਼ ਦੀ ਰਿਪੋਰਟ ਮੁਤਾਬਕ ਇਹ ਹਾਦਸਾ ਕੁਵੈਤ ਦੇ ਸਮੇਂ ਮੁਤਾਬਕ ਸਵੇਰੇ ਕਰੀਬ 6 ਵਜੇ ਵਾਪਰਿਆ। ਸਵੇਰੇ ਲੱਗੀ ਅੱਗ ਤੇਜ਼ੀ ਨਾਲ ਪੂਰੀ ਇਮਾਰਤ ਵਿੱਚ ਫੈਲ ਗਈ। ਇਮਾਰਤ ਦੇ ਅੰਦਰ ਕਈ ਲੋਕ ਫਸੇ ਹੋਏ ਸਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਮੇਜਰ ਜਨਰਲ ਈਦ ਰਸ਼ੀਦ ਹਮਾਦ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਇਸ ਇਮਾਰਤ ਵਿੱਚ ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਰਹਿੰਦੇ ਹਨ। Kuwait

Kuwait

ਇਕ ਸੀਨੀਅਰ ਪੁਲਿਸ ਕਮਾਂਡਰ ਨੇ ਦੱਸਿਆ ਕਿ ਇਕ ਹੀ ਕਮਰੇ ‘ਚ ਕਈ ਲੋਕ ਰਹਿੰਦੇ ਹਨ। ਇਹ ਕਰਮਚਾਰੀ ਪੈਸੇ ਬਚਾਉਣ ਲਈ ਅਜਿਹਾ ਕਰਦੇ ਹਨ। ਅਸੀਂ ਸਮੇਂ-ਸਮੇਂ ‘ਤੇ ਇਸ ਬਾਰੇ ਚੇਤਾਵਨੀ ਦਿੰਦੇ ਰਹਿੰਦੇ ਹਾਂ ਤਾਂ ਜੋ ਕੋਈ ਵੀ ਵਿਅਕਤੀ ਬਿਨਾਂ ਜਾਣਕਾਰੀ ਦਿੱਤੇ ਇਮਾਰਤ ਵਿੱਚ ਨਾ ਰਹੇ। Kuwait