ਸਾਡੇ ਨਾਲ ਸ਼ਾਮਲ

Follow us

17 C
Chandigarh
Thursday, February 12, 2026
More
    Home Breaking News Fire Accident...

    Fire Accident: ਲਹਿਰਾਗਾਗਾ ’ਚ ਦੁਕਾਨ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ

    Fire Accident
    Fire Accident: ਲਹਿਰਾਗਾਗਾ ’ਚ ਦੁਕਾਨ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ

    ਮੌਕੇ ’ਤੇ ਨਹੀਂ ਪਹੁੰਚੀ ਫਾਇਰ ਬ੍ਰਿਗੇਡ ਸ਼ਹਿਰ ਨਿਵਾਸੀਆਂ ਦੀ ਮੱਦਦ ਦੇ ਨਾਲ ਅੱਗ ’ਤੇ ਪਾਇਆ ਕਾਬੂ | Fire Accident 

    Fire Accident : (ਰਾਜ ਸਿੰਗਲਾ) ਲਹਿਰਾਂਗਾਗਾ। ਲਹਿਰਾਗਾਗਾ ਦੇ ਬਾਈਪਾਸ ਦੇ ਨੇੜੇ ਕਾਲੀ ਮਾਤਾ ਮੰਦਰ ਦੇ ਨਾਲ ਅਮਰੀਕਨ ਵਾਈਟਸ ਫਾਸਟ ਫੂਡ ਦੀ ਦੁਕਾਨ ’ਤੇ ਅੱਗ ਲੱਗਣ ਕਾਰਨ ਸਾਰੀ ਦੁਕਾਨ ਸੜ ਕੇ ਸੁਆਹ ਹੋ ਗਈ। ਜਾਣਕਾਰੀ ਮੁਤਾਬਿਕ ਦੁਕਾਨ ਦੇ ਮਾਲਿਕ ਜਰਨੈਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ ਦੁਕਾਨ ਦੀ ਸਫਾਈ ਕਰਕੇ ਬਾਜ਼ਾਰ ਦੇ ਵਿੱਚੋਂ ਮੈਂ ਸਬਜ਼ੀ ਲੈਣ ਗਿਆ ਸੀ ਪਿੱਛੋਂ ਆਸ-ਪਾਸ ਦੇ ਦੁਕਾਨਦਾਰਾਂ ਦਾ ਫੋਨ ਆਇਆ ਕਿ ਦੁਕਾਨ ਦੇ ਵਿੱਚੋਂ ਧੂੰਆਂ ਨਿਕਲ ਰਿਹਾ ਹੈ।

    ਇਹ ਵੀ ਪੜ੍ਹੋ: Fazilka News: ਵਿਜੀਲੈਂਸ ਦੀ ਟੀਮ ਨੇ ਵਿਕਾਸ ਕਾਰਜਾਂ ਦੀ ਕੀਤੀ ਜਾਂਚ

    ਜਦੋਂ ਗੁਆਂਢੀਆਂ ਦੀ ਮੱਦਦ ਦੇ ਨਾਲ ਸ਼ਟਰ ਨੂੰ ਖੋਲਿਆ ਤਾਂ ਸਾਰੀ ਦੁਕਾਨ ਅੱਗ ਦੀ ਲਪੇਟ ਦੀ ਵਿੱਚ ਆ ਗਈ ਸੀ ਅੱਗ ਐਨੀ ਭਿਆਨਕ ਸੀ ਲੋਕਾਂ ਨੇ ਸਮਰਸੀਬਲ ਦੀ ਪਾਈਪ ਲਗਾ ਕੇ ਅੱਗ ’ਤੇ ਕਾਬੂ ਪਾਇਆ ਗਿਆ। ਜਾਣਕਾਰੀ ਦਿੰਦਿਆਂ ਜਰਨੈਲ ਸਿੰਘ ਨੇ ਆਖਿਆ ਕਿ ਹਾਲੇ ਮਹੀਨਾ ਹੀ ਹੋਇਆ ਸੀ ਦੁਕਾਨ ਸ਼ੁਰੂ ਕੀਤੇ ਨੂੰ ਮੌਕੇ ਤੇ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਅਤੇ ਨਾ ਹੀ ਫਾਇਰ ਬਿਗਰੇਡ ਪਹੁੰਚੀ।

    ਅੱਗ ਲੱਗਣ ਤੋਂ ਲਗਭਗ ਡੇਢ ਘੰਟੇ ਬਾਅਦ ਪ੍ਰਸ਼ਾਸਨ ਨੇ ਬਾਅਦ ਦੇ ਵਿੱਚ ਕਮੇਟੀ ਦੇ ਵਿੱਚੋਂ ਛੋਟੀ ਪਾਣੀ ਵਾਲੀ ਟੈਂਕੀ ਭੇਜ ਕੇ ਸਿਰਫ ਖਾਨਾ ਪੂਰਤੀ ਕੀਤੀ ਉਸ ਸਮੇਂ ਤੱਕ ਸ਼ਹਿਰ ਨਿਵਾਸੀਆਂ ਦੀ ਮਦਦ ਦੇ ਨਾਲ ਹੀ ਅੱਗ ਬੁਝਾ ਦਿੱਤੀ ਗਈ ਸੀ ਉਦੋਂ ਤੱਕ ਸਾਰੀ ਦੁਕਾਨ ਸੜ ਕੇ ਸਵਾਹ ਹੋ ਗਈ ਸੀ।

    LEAVE A REPLY

    Please enter your comment!
    Please enter your name here