ਟਰੱਕ ਤੇ ਕਾਰ ਵਿਚਕਾਰ ਭਿਆਨਕ ਟੱਕਰ

Terrible Accident, Truck, Car

ਚਾਰ ਦੀ ਮੌਤ, ਤਿੰਨ ਜਖ਼ਮੀ

ਕਟਿਹਾਰ (ਏਜੰਸੀ)। ਬਿਹਾਰ ਦੇ ਕਟਿਹਾਰ ਜ਼ਿਲ੍ਹੇ ਦੇ ਕੁਰਸੈਲਾ ਥਾਣਾ ਦੇ ਕੁਰਸੈਲਾ ਚੌਂਕ ਪੈਟਰੋਲ ਪੰਪ ਦੇ ਨੇੜੇ ਅੱਜ ਤੜਕੇ ਕਾਰ ਤੇ ਟਰੱਕ ਵਿਚਕਾਰ ਹੋਈ ਟੱਕਰ ‘ਚ ਚਾਰ ਜਣਿਆਂ ਦੀ ਮੌਤ ਹੋ ਗਈ ਤੇ ਤਿੰਨ ਹੋ ਜਖ਼ਮੀ ਹੋ ਗਏ। ਪੁਲਿਸ ਸੂਤਰਾਂ ਨੇ ਦੱਸਿਆ ਕਿ ਕਾਰ ‘ਤੇ ਸਵਾਰ ਲੋਕ ਪੂਰਨੀਆ ਤੋਂ ਖਗੜੀਆ ਜਾ ਰਹੇ ਸਨ ਤਾਂ ਪੇਟਰੋਲ ਪੰਪ ਦੇ ਨੇੜੇ ਰਾਸ਼ਟਰੀ ਮਾਰਗ ਨੰਬਰ 31 ‘ਤੇ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ।

ਇਸ ਹਾਦਸੇ ‘ਚ ਕਾਰ ‘ਤੇ ਸਵਾਰ ਪਤੀ-ਪਤਨੀ ਸਮੇਤ ਤਿੰਨ ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਤਿੰਨ ਹੋਰ ਜਖਮੀ ਹੋ ਗਏ। ਇਸ ਦੌਰਾਨ ਟਰੱਕ ਨੇ ਚਾਹ ਦੀ ਦੁਕਾਨ ‘ਚ ਸੁੱਤੇ ਪਏ ਦੁਕਾਨਦਾਰ ਨੂੰ ਵੀ ਦਰੜ ਦਿੱਤੀ ਜਿਸ ਨਾਲ ਉਸ ਦੀ ਵੀ ਮੌਕੇ ‘ਤੇ ਮੌਤ ਹੋ ਗਈ। ਮ੍ਰਿਤਕ ਦੁਕਾਨਦਾਰ ਦੀ ਪਛਾਣ ਦਿਨੇਸ਼ ਕੁਮਾਰ ਮੰਡਲ (25) ਦੇ ਰੂਪ ‘ਚ ਕੀਤੀ ਗਈ ਹੈ ਜਦੋਂਕਿ ਹੋਰ ਮ੍ਰਿਤਕਾਂ ਦੀ ਪਛਾਣ ਨਹੀਂ ਕੀਤੀ ਜਾ ਸਕੀ। (Terrible Accident)

ਸੂਤਰਾਂ ਨੇ ਦੱਸਿਆ ਕਿ ਜਖ਼ਮੀਆਂ ਨੂੰ ਤੁਰੰਤ ਸਥਾਨਕ ਮੁੱਢਲੇ ਸਿਹਤ ਕੇਂਦਰ ‘ਚ ਭਰਤੀ ਕਰਵਾਇਆ ਗਿਆ ਜਿੱਥੇ ਮੁੱਢਲੇ ਇਲਾਜ਼ ਤੋਂ ਬਾਅਦ ਸਾਰਿਆਂ ਨੂੰ ਬਿਹਤਰ ਇਲਾਜ਼ ਲਈ ਕਟਿਹਾਰ ਸਦਰ ਹਸਪਤਾਲ ਭੇਜਿਆ ਗਿਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here