ਘਰ ’ਚ ਅਚਾਨਕ ਲੱਗੀ ਅੱਗ, ਸਮਾਨ ਸੜਕੇ ਹੋਇਆ ਸੁਆਹ

Fire Accident
ਅਬੋਹਰ : ਅੱਗ ਨੂੰ ਬਝਾਉਣ ਲਈ ਫਾਇਰ ਬ੍ਰਿਗੇਡ ਕਰਮਚਾਰੀ ਤੇ ਸਹਿਯੋਗ ਕਰਦੇ ਲੋਕ।

ਫਾਇਰ ਬ੍ਰਿਗੇਡ ਨੇ ਅੱਗ ’ਤੇ ਪਾਇਆ ਕਾਬੂ /Fire Accident

(ਮੇਵਾ ਸਿੰਘ) ਅਬੋਹਰ। ਸ਼ਹਿਰ ਅਬੋਹਰ ਦੇ ਰੇਲਵੇ ਲਾਈਨ ਦੇ ਦੂਸਰੇ ਪਾਸੇ ਪੈਂਦੀ ਠਾਕਰ ਅਬਾਦੀ ਦੀ ਗਲੀ ਨੰ:7 ਵਿੱਚ ਦੁਪਹਿਰ ਦੇ ਸਮੇਂ ਅੱਗ ਲੱਗਣ ਨਾਲ ਘਰ ’ਚ ਪਿਆ ਕਾਫੀ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਅੱਗ ਲੱਗਣ ਦਾ ਕਾਰਨ ਬੀੜੀ ਵਿਚੋਂ ਨਿਕਲੀ ਚੰਗਿਆੜੀ ਦੱਸਿਆ ਜਾ ਰਿਹਾ ਹੈ। Fire Accident

ਜਾਣਕਾਰੀ ਅਨੁਸਾਰ ਠਾਕਰ ਅਬਾਦੀ ਦੇ ਨਿਵਾਸੀ ਤੀਰਥ ਕੁਮਾਰ ਦੇ ਘਰ ਵਿੱਚੋਂ ਧੂੰਆਂ ਨਿਕਲਦਾ ਦੇਖਕੇ ਆਂਢੀਆਂ-ਗੁਆਂਢੀਆਂ ਨੇ ਇਸ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਦੇ ਦਫਤਰ ਕੀਤੀ। ਸੂਚਨਾ ਮਿਲਦੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ਬੁਝਾਉਣ ਲਈ ਤਿੰਨ ਗੱਡੀਆਂ ਲੈ ਕੇ ਪਹੁੰਚ ਗਏ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ। ਇਸ ਮੌਕੇ ਮੌਜੂਦ ਕੁਝ ਲੋਕਾਂ ਨੇ ਦੱਸਿਆ ਕਿ ਇਹ ਘਰ ਤੀਰਥ ਕੁਮਾਰ ਦਾ ਹੈ, ਤੇ ਉਹ ਅੱਗ ਲੱਗਣ ਤੋਂ ਕੁਝ ਸਮਾਂ ਪਹਿਲਾਂ ਘਰੋਂ ਬਾਹਰ ਗਿਆ ਸੀ ਤੇ ਉਸ ਤੋਂ ਬਾਅਦ ਹੀ ਘਰ ਵਿਚੋਂ ਧੂੰਆਂ ਨਿਕਲਣਾ ਸ਼ੁਰੂ ਹੋਇਆ ਤੇ ਅੱਗ ਲੱਗ ਗਈ ਹੈ। Fire Accident

Fire Accident
ਅਬੋਹਰ : ਅੱਗ ਨੂੰ ਬਝਾਉਣ ਲਈ ਫਾਇਰ ਬ੍ਰਿਗੇਡ ਕਰਮਚਾਰੀ ਤੇ ਸਹਿਯੋਗ ਕਰਦੇ ਲੋਕ।

ਇਹ ਵੀ ਪੜ੍ਹੋ: 48 ਘੰਟੇ ਦਿਓ, ਭਾਜਪਾ ਪੰਜਾਬ ’ਚੋਂ ਹਰ ਤਰ੍ਹਾਂ ਦਾ ਮਾਫ਼ੀਆ ਖ਼ਤਮ ਕਰ ਦੇਵੇਗੀ : ਯੋਗੀ

ਅੱਗ ਲੱਗਣ ਨਾਲ ਘਰ ਵਿੱਚ ਪਏ ਬੈੱਡ, ਸੋਫੇ ਤੇ ਹੋਰ ਘਰੇਲੂ ਸਮਾਨ ਬੁਰੀ ਤਰਾਂ ਨੁਕਸਾਨਿਆ ਗਿਆ। ਹਾਲਾਂਕਿ ਫਾਇਰ ਬ੍ਰਿਗੇਡ ਵੱਲੋਂ ਵਰਤੀ ਗਈ ਹੋਸ਼ਿਆਰੀ ਕਰਕੇ ਘਰ ਵਿੱਚ ਪਏ ਗੈਸ ਸਿਲੰਡਰਾਂ ਨੂੰ ਬਾਹਰ ਕੱਢ ਲਿਆ ਗਿਆ, ਜੇ ਕਿਤੇ ਅੱਗ ਸਿਲੰਡਰਾਂ ਨੂੰ ਪੈ ਜਾਂਦੀ ਤਾਂ ਹੋਰ ਵੀ ਨੁਕਸਾਨ ਹੋ ਸਕਦਾ ਸੀ।

LEAVE A REPLY

Please enter your comment!
Please enter your name here