ਤੂੜੀ ਨਾਲ ਭਰੇ ਗੁਦਾਮ ਨੂੰ ਲੱਗੀ ਅਚਾਨਕ ਅੱਗ

fire
ਕਸਬਾ ਭੁਨਰਹੇੜੀ ਤੂੜੀ ਦੇ ਗੋਦਾਮ ’ਚ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋਈ ਤੂੜੀ। ਤਸਵੀਰ :ਰਾਮ ਸਰੂਪ

ਫਾਇਰ ਬ੍ਰਿਗੇਡ ਵੀ ਨਹੀ ਬਚਾ ਸਕੀ,220 ਏਕੜ ਨਾੜ ਦੀ ਤੂੜੀ, ਸੜ ਕੇ ਸੁਆਹ

(ਰਾਮ ਸਰੂਪ ਪੰਜੋਲਾ) ਸਨੌਰ। ਹਲਕਾ ਸਨੌਰ ਦੇ ਕਸਬਾ ਭੁਨਰਹੇੜੀ ਵਿਖੇ ਇਕ ਤੂੜੀ ਨਾਲ ਭਰੇ ਗੋਦਾਮ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨੂੰ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਵੀ ਨਹੀ ਬਚਾ ਸਕੀਆਂ ਅਤੇ ਸਾਰੀ ਤੂੜੀ ਸੜ ਕੇ ਸੁਆਹ ਹੋ ਗਈ।  (Fire) ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਗੁਰਮੀਤ ਸਿੰਘ ਪੁੱਤਰ ਚੈਨ ਸਿੰਘ ਪਿੰਡ ਰਸੂਲਪੁਰ, ਗੁਰਮੀਤ ਸਿੰਘ ਪੁੱਤਰ ਰਵਿੰਦਰ ਸਿੰਘ ਪਿੰਡ ਠਾਕਰਗੜ੍ਹ ਨੇ ਦੱਸਿਆ ਕਿ 220 ਏਕੜ ਕਣਕ ਦਾ ਨਾੜ ਸਿਰਕੜਾ ਫਾਰਮ ਤੋਂ ਨਾੜ ਖਰੀਦ ਕਰਕੇ ਤੁੂੜੀ ਇਥੇ ਜਮਾਂ ਕੀਤੀ ਸੀ ਤਾਂ ਜੋ ਲੋੜ ਪੈਣ ਤੇ ਇਹ ਵਰਤੀ ਜਾ ਸਕੇ

ਇਹ ਵੀ ਪੜ੍ਹੋ : 15 ਮਈ ਨੂੰ ਇਸ ਜ਼ਿਲ੍ਹੇ ’ਚ ਰਹੇਗੀ ਛੁੱਟੀ

fire
ਕਸਬਾ ਭੁਨਰਹੇੜੀ ਤੂੜੀ ਦੇ ਗੋਦਾਮ ’ਚ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋਈ ਤੂੜੀ। ਤਸਵੀਰ :ਰਾਮ ਸਰੂਪ

ਪਰ ਬਦਕਿਸਮਤੀ ਰਾਤ ਸਮੇਂ ਅਚਾਨਕ ਤੂੜੀ ਦੇ ਗੋਦਾਮ ਨੂੰ ਅੱਗ ਲੱਗ ਗਈ ਅਤੇ ਤੁੂੜੀ ਸੜ ਕੇ ਸੁਆਹ ਹੋ ਗਈ, ਜਿਸ ਕਾਰਨ ਵੱਡਾ ਨੁਕਸਾਨ ਹੋ ਗਿਆ ਹੈ। ਅੱਗ ਬਝਾਉਣ ਲਈ ਫਾਇਰ ਬਿ੍ਰਗੇਡ ਅਤੇ ਕਿਸਾਨ ਨੇ ਬਹੁਤ ਮਦਦ ਕੀਤੀ, ਪਰੰਤੂ ਅੱਗ ਜਿਆਦਾ ਵੱਧ ਜਾਣ ਕਰਕੇ ਤੁੂੜੀ ਨੂੰ ਬਚਾਇਆ ਨਹੀਂ ਜਾ ਸਕਿਆ। ਜਿਸ ਕਰਕੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਜਿਸ ਦੀ ਭਰਵਾਈ ਕਰਨੀ ਬਹੁਤ ਔਖੀ ਹੈ।