ਫਲਾਇੰਗ ਅਫ਼ਸਰ ਦੇ ਅਹੁਦੇ ’ਤੇ ਹੋਈ ਚੋਣ | Shah Satnam Ji Boy’s School
ਸਰਸਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਬੁਆਇਜ ਸਕੂਲ (Shah Satnam Ji Boy’s School) ਦੇ ਵਿਦਿਆਰਥੀ ਮੋਹਿਤ ਗਿੱਲ ਨੇ ਬਾਰ੍ਹਵੀਂ ਨਾਨ ਮੈਡੀਕਲ ਸਾਲ 221-22 ’ਚ ਪਾਸ ਕੀਤੀ। ਇਸ ਵਿਦਿਆਰਥੀ ਨੇ ਜਮਾਤ ਛੇਵੀਂ ਤੋਂ ਇਸ ਸਕੂਲ ’ਚ ਦਾਖਲਾ ਲਿਆ ਅਤੇ ਬਾਰ੍ਹਵੀਂ ਕਲਾਸ ਤੱਕ ਦੀ ਸਿੱਖਆ ਇੱਥੋਂ ਹੀ ਪੂਰੀ ਕੀਤੀ। ਸ਼ੁਰੂ ਤੋਂ ਹੀ ਇਹ ਵਿਦਿਆਰਥੀ ਬਹੁਮੁਖੀ ਪ੍ਰਤਿਭਾ ਦਾ ਧਨੀ ਰਿਹਾ। ਆਪਣੀ ਮਿਹਨਤ ਦੀ ਬਤੌਲਤ ਬਿਨਾ ਕਿਸੇ ਕੋਚਿੰਗ ਦੇ ਸਿਰਫ਼ ਸਕੂਲ ਤੋਂ ਪੜ੍ਹ ਕੇ ਹੀ ਐੱਨ.ਡੀ.ਏ. (150 ਕੋਰਸ) ਬ੍ਰਾਂਚ ਏਅਰਫੋਰਸ ਫਲਾਇੰਗ, ਪੋਸਟ (ਫਲਾਇੰਗ ਅਫ਼ਸਰ) ਦੇ ਅਹੁਦੇ ਨੂੰ ਪ੍ਰਾਪਤ ਕਰਕੇ ਸਕੂਲ ਤੇ ਮਾਤਾ ਪਿਤਾ ਦਾ ਨਾਂਅ ਰੌਸ਼ਨ ਕੀਤਾ।
ਮੋਹਿਤ ਗਿੱਲ ਨੇ ਆਪਣੀ ਇਸ ਸ਼ਾਨਦਾਰ ਸਫ਼ਲਤਾ ਦਾ ਸਿਹਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੰਦੇ ਹੋਏ ਦੱਸਿਆ ਕਿ ਇਹ ਸਭ ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਤੇ ਸਮੇਂ-ਸਮੇਂ ’ਤੇ ਦਿੱਤੇ ਮਹੱਤਵਪੂਰਨ ਟਿਪਸ ਕਾਰਨ ਹੀ ਸੰਭਵ ਹੋਇਆ ਹੈ। ਮੋਹਿਤ ਗਿੱਲ ਦੀ ਕਾਂਤਾ ਨੇ ਆਪਣੇ ਪੁੱਤਰ ਦੀ ਇਸ ਸਫ਼ਲਤਾ ਬਾਰੇ ਦੱਸਦਿਆਂ ਕਿਹਾ ਕਿ ਇਹ ਸਭ ਸਕੂਲ ਮੈਨੇਜਮੈਂਟ ਕਮੇਟੀ, ਸਕੂਲ ਪ੍ਰਸ਼ਾਸਕ, ਪਿ੍ਰੰਸੀਪਲ ਤੇ ਸਕੂਲ ਸਟਾਫ਼ ਦੀ ਮਿਹਨਤ, ਲਗਨ ਤੇ ਸਹੀ ਮਾਰਗਦਰਸ਼ਨ ਦਾ ਹੀ ਨਤੀਜਾ ਹੈ ਕਿ ਮੋਹਿਤ ਅੱਜ ਸਫ਼ਲਤਾ ਦੇ ਇਸ ਮੁਕਾਮ ’ਤੇ ਪਹੰੁਚ ਗਿਆ ਹੈ। ਇਸ ਲਈ ਇਨ੍ਹਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਮੋਹਿਤ ਗਿੱਲ ਦੀ ਇਸ ਸਫ਼ਲਤਾ ’ਤੇ ਸਕੂਲ ਮੈਨੇਮੈਂਟ ਕਮੇਟੀ, ਸਕੂਲ ਪ੍ਰਸ਼ਾਸਕ ਡਾ. ਹਰਦੀਪ ਸਿੰਘ ਇੰਸਾਂ, ਪਿ੍ਰੰਸੀਪਲ ਰਾਕੇਸ਼ ਧਵਨ ਇੰਸਾਂ ਤੇ ਸਮੂਹ ਸਕੂਲ ਸਟਾਫ਼ ਨੇ ਹਾਰਿਦਕ ਵਧਾਈ ਦਿੱਤੀ।