ਬਠਿੰਡਾ ਵੱਲ ਜਾ ਰਹੇ ਇੰਜਨ ਦੀ ਆਇਆ ਲਪੇਟ ’ਚ | Fazilka News
ਫਾਜ਼ਿਲਕਾ (ਸੱਚ ਕਹੂੰ ਨਿਊਜ਼)। ਪੰਜਾਬ ਦੇ ਫਾਜ਼ਿਲਕਾ (Fazilka News) ਜ਼ਿਲ੍ਹੇ ਦੇ ਪਿੰਡ ਚੱਕ ਪੱਖੀ ’ਚ ਟ੍ਰੇਨ ਇੰਜਨ ਦੀ ਲਪੇਟ ’ਚ ਆਉਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਹਾਸਲ ਹੋਏ ਵੇਰਵਿਆਂ ਮੁਤਾਬਿਕ ਬੁੱਧਵਾਰ ਸਵੇਰੇ ਸਾਢੇ 8 ਵਜੇ ਕਰੀਬ ਇੱਕ ਨੌਜਵਾਨ ਰੇਲਵੇ ਸਟੇਸ਼ਨ ’ਤੇ ਪਲੇਟਫਾਰਮ ਦੇ ਹੇਠਾਂ ਰੇਲਵੇ ਲਾਈਨ ਵਾਲੀ ਸਾਈਡ ਜਾ ਰਿਹਾ ਸੀ ਕਿ ਬਠਿੰਡਾ ਵੱਲੋਂ ਆ ਰਹੇ ਇੱਕ ਇੰਜਨ ਦੀ ਲਪੇਟ ’ਚ ਆਉਣ ਨਾਲ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੇ ਕੰਨਾਂ ’ਚ ਲੱਗੇ ਹੋਏ ਸਨ ਹੈਡਫੋਨ | Fazilka News
(Fazilka News) ਮ੍ਰਿਤਕ ਦੇ ਕੰਨਾਂ ’ਚ ਹੈਡਫੋਨ ਲੱਗੇ ਹੋਏ ਸਨ। ਸ਼ਾਇਦ ਉਹ ਸਕੂਲ ਜਾਂ ਕੋਚਿੰਗ ਲਈ ਨਿਕਲਿਆ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮੌਕੇ ’ਤੇ ਲਾਸ਼ ਦੀ ਸ਼ਿਨਾਖਤ ਕੀਤੀ।
ਆਧਾਰ ਕਾਰਡ ਨਾਲ ਹੋਈ ਮ੍ਰਿਤਕ ਦੀ ਪਛਾਣ | Fazilka News
ਉੱਧਰ ਰੇਲਵੇ ਜੀਆਰਪੀ ਦੇ ਏਏਸਆਈ ਭਜਨ ਲਾਲ ਨੇ ਦੱਸਿਆ ਕਿ ਲੜਕੇ ਦੀ ਮੌਤ ਹੋ ਗਈ ਹੈ। ਬੁੱਧਵਾਰ ਸਵੇਰੇ ਕਰੀਬ ਸਾਢੇ 8 ਵਜੇ ਉਨ੍ਹਾਂ ਨੂੰ ਹਾਦਸੇ ਦੀ ਸੂਚਨਾ ਮਿਲੀ। ਮੌਕੇ ’ਤੇ ਪਹੁੰਚ ਕੇ ਉਨ੍ਹਾਂ ਨੇ ਲਾਸ਼ ਨੂੰ ਕਬਜੇ ’ਚ ਲਿਆ। ਲੜਕੇ ਦੀ ਜੇਬ ’ਚੋਂ ਮਿਲੇ ਆਧਾਰ ਕਾਰਡ ਨਾਲ ਉਸ ਦੀ ਪਛਾਣ ਹੋਈ। ਮ੍ਰਿਤਕ ਦਾ ਨਾਂਅ ਆਸ਼ੂ ਕੰਬੋਜ ਸੀ ਜਿਸ ਦੀ ਉਮਰ ਕਰੀਬ 17 ਸਾਲਾਂ ਦੇ ਕਰੀਬ ਦੱਸੀ ਜਾ ਰਹੀ ਹੈ। ਉਹ 12ਵੀਂ ਜਮਾਤ ਦਾ ਵਿਦਿਆਰਥੀ ਸੀ।