ਸਾਡੇ ਨਾਲ ਸ਼ਾਮਲ

Follow us

11.3 C
Chandigarh
Friday, January 23, 2026
More
    Home Uncategorized ਅਦਾਲਤ ਦਾ ਸਖ਼ਤ ...

    ਅਦਾਲਤ ਦਾ ਸਖ਼ਤ ਸੰਦੇਸ਼

    High Court

    ਸੁਪਰੀਮ ਕੋਰਟ ਨੇ ਨਿਰਭਇਆ ਕਾਂਡ ਦੇ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖ ਕੇ ਸਖ਼ਤ ਸੰਦੇਸ਼ ਦੇਣ ਦਾ ਜਤਨ ਕੀਤਾ ਹੈ ਕਿ ਔਰਤਾਂ ਨਾਲ ਦਰਿੰਦਗੀ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ ਸੋਸ਼ਲ ਮੀਡੀਆ ‘ਤੇ ਵੱਡੇ ਤਬਕੇ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਦਰਿੰਦਗੀ ਦਾ ਸ਼ਿਕਾਰ ਹੋਈ ਲੜਕੀ ਦੇ ਮਾਪਿਆਂ ਨੇ ਵੀ ਇਸ ਫੈਸਲੇ ‘ਤੇ ਤਸੱਲੀ ਪ੍ਰਗਟਾਈ ਹੈ ਫੈਸਲੇ ਪਿੱਛੇ ਵਿਦਵਾਨ ਜੱਜਾਂ ਦਾ ਇਹੀ ਵਿਚਾਰ ਹੋ ਸਕਦਾ ਹੈ ਕਿ ਜੇਕਰ ਦੋਸ਼ੀਆਂ ਨਾਲ ਨਰਮੀ ਵਰਤੀ ਜਾਂਦੀ ਹੈ ਤਾਂ ਭਵਿੱਖ ‘ਚ ਬਲਾਤਕਾਰ ਦੀਆਂ ਘਟਨਾਵਾਂ ਦੀ ਰੋਕਥਾਮ ਦੀਆਂ ਸੰਭਾਵਨਾਵਾਂ ਬੁਰੀ ਤਰ੍ਹਾਂ ਮੱਧਮ ਪੈ ਜਾਣਗੀਆਂ।

    ਨਿਰਭਇਆ ਕਾਂਡ ਤੋਂ ਬਾਦ ਬਲਾਤਕਾਰ ਮਗਰੋਂ ਹੱਤਿਆ ਕਰਨ ‘ਤੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦਾ ਕਾਨੂੰਨ ਪਾਸ ਹੋ ਚੁੱਕਾ ਹੈ ਇਸ ਦੇ ਬਾਵਜੂਦ ਬਲਾਤਕਾਰ ਦੀਆਂ ਘਟਨਾਵਾਂ ਜਾਰੀ ਹਨ ਨਿਰਭਇਆ ਕਾਂਡ ਦੇ ਦੋਸ਼ੀਆਂ ਨਾਲ ਨਰਮੀ ਇਸ ਕਾਨੂੰਨ ਦੀ ਸਖ਼ਤਾਈ ਨੂੰ ਸਿਰਫ਼ ਸਿਧਾਂਤਕ ਤੇ ਰਸਮੀ ਹੀ ਬਣਾ ਦੇਵੇਗੀ ਦਰਅਸਲ ਅਪਰਾਧੀ ਦੇ ਮਨ ‘ਚ ਇੱਕ ਵੱਡਾ ਭਰਮ ਇਹੀ ਹੁੰਦਾ ਹੈ ਕਿ ਉਹ ਕਿਵੇਂ ਨਾ ਕਿਵੇਂ ਕਾਨੂੰਨ ਦੇ ਸ਼ਿਕੰਜੇ ‘ਚੋਂ ਨਿੱਕਲ ਜਾਵੇਗਾ ਨਿਰਭਇਆ ਕਾਂਡ ਤੋਂ ਪਹਿਲਾਂ ਵੀ ਸਖ਼ਤ ਸਜਾਵਾਂ ਦੀ ਤਜਵੀਜ਼ ਸੀ।

    ਪਰ ਪੁਲਿਸ ਕਾਰਵਾਈ ਦੀ ਢਿੱਲੀ-ਮੱਠੀ ਜਾਂਚ , ਸਬੂਤਾਂ ਨਾਲ ਛੇੜਛਾੜ, ਗਵਾਹਾਂ ਦਾ ਮੁੱਕਰਨਾ ਤੇ ਲੰਮੀ ਨਿਆਇਕ ਪ੍ਰਕਿਰਿਆ ਵਰਗੇ ਤੱਤਾਂ ਕਾਰਨ ਅਪਰਾਧੀ ਬਚ ਨਿੱਕਲਦਾ ਸੀ ਖਾਸ ਕਰ ਸਿਆਸੀ ਪਹੁੰਚ ਵਾਲੇ ਅਪਰਾਧੀ ਸਜ਼ਾ ਤੋਂ ਬਚ ਜਾਂਦੇ ਹਨ ਸਵਾਲ ਇਹ ਵੀ ਬੜਾ ਅਹਿਮ ਹੈ ਕਿ ਉਹਨਾਂ ਹਾਲਾਤਾਂ ਨੂੰ ਵੀ ਤਬਦੀਲ ਕੀਤਾ ਜਾਵੇ ਜੋ ਅਪਰਾਧਾਂ ਨੂੰ ਜਨਮ ਦਿੰਦੇ ਹਨ ਦਰਅਸਲ ਅਨੈਤਿਕਤਾ ਨੂੰ ਹਵਾ ਦੇਣ ਵਾਲੇ ਵਾਤਾਵਰਨ ਨੂੰ ਬਦਲਣਾ ਪਵੇਗਾ ਮੀਡੀਆ ਤੇ ਵਿਅਕਤੀਗਤ ਅਜ਼ਾਦੀ ਦੇ ਨਾਂਅ ‘ਤੇ ਅੱਜ ਅਸ਼ਲੀਲਤਾ ਦਾ ਸਮੁੰਦਰ ਵਹਿ ਰਿਹਾ ਹੈ ਜੋ ਨਵੀਂ ਪੀੜ੍ਹੀ ਲਈ ਘਾਤਕ ਹਨ ਨਿਰਭਇਆ ਕਾਂਡ ਤੋਂ ਬਾਦ ਵੀ ਬਲਾਤਕਾਰ ਦੀਆਂ ਘਟਨਾਵਾਂ ਵਧੀਆਂ ਹਨ।

    ਸਮਾਰਟ ਫੋਨ, ਇੰਟਰਨੈੱਟ ਅਤੇ ਸੋਸ਼ਲ ਮੀਡੀਆ ‘ਤੇ ਪੱਛਮੀ ਸੱਭਿਆਚਾਰ ਦਾ ਪ੍ਰਚਾਰ ਹਾਵੀ ਹੈ ਨਵੀਂ ਪੀੜ੍ਹੀ ਲਈ ਇਹ ਚੁਣੌਤੀ ਹੈ ਕਿ ਉਹ ਸੰਚਾਰ ਦੇ ਆਧੁਨਿਕ ਸਾਧਨਾਂ ਦੀ ਸੁਚੱਜੀ ਵਰਤੋਂ ਕਿਵੇਂ ਕਰੇ ਤਾਂ ਕਿ ਅਨੈਤਿਕ ਪਤਨ ਵਾਲੀ ਸਮੱਗਰੀ ਦੇ ਪ੍ਰਭਾਵ ਤੋਂ ਬਚ ਸਕੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਾਰਨ ਅੱਜ ਪੁਲਿਸ ਮਾਮਲਿਆਂ ਦੀ ਭਰਮਾਰ ਹੈ ਦੂਸਰਾ ਪੁਲਿਸ ਢਾਂਚਾ ਵੀ ਏਨਾ ਚੁਸਤ -ਦਰੁੱਸਤ ਤੇ ਮਜ਼ਬੂਤ ਬਣਾਉਣ ਦੀ ਜ਼ਰੂਰਤ ਹੈ ਕਿ ਲੜਕੀਆਂ ਸਮਾਜ ‘ਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਤੇ ਪੁਲਿਸ ਨੂੰ ਆਪਣੀ ਸਮੱਸਿਆ ਤੋਂ ਜਾਣੂ ਕਰਵਾ ਸਕਣ ਕਾਨੂੰਨ ਦਾ ਅਸਰ ਪੁਲਿਸ ਦੀ ਜ਼ਿੰਮਵਾਰੀ ਨਾਲ ਜੁੜਿਆ ਹੋਇਆ ਹੈ।

    ਅਜੇ ਤਾਈਂ ਕਈ ਥਾਣਿਆਂ ‘ਚ ਪੁਲਿਸ ਅਧਿਕਾਰੀਆਂ ਤੋਂ ਹੀ ਲੜਕੀਆਂ ਖੌਫ਼ ਖਾਂਦੀਆਂ ਹਨ ਕਈ ਥਾਣਿਆਂ ‘ਚ ਸ਼ਿਕਾਇਤ ਲਿਖਵਾਉਣ ਗਈ ਲੜਕੀ ਨਾਲ ਹੀ ਛੇੜਛਾੜ ਦੀਆਂ ਘਟਨਾਵਾਂ ਵਾਪਰ ਗਈਆਂ ਅਪਰਾਧੀ ਅਨਸਰ ਵੀ  ਪੁਲਿਸ ਦੀ ਢਿੱਲ-ਮੱਠ ਕਾਰਨ ਬੇਖੌਫ਼ ਹੋ ਕੇ ਘੁੰਮਦੇ ਤੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਪੁਲਿਸ ‘ਚ ਮਹਿਲਾ ਮੁਲਾਜ਼ਮਾਂ ਦੀ ਤਾਇਨਾਤੀ ਇੱਕ ਚੰਗਾ ਕਦਮ ਹੈ ਪੁਲਿਸ ਦਾ ਅਜਿਹਾ ਪ੍ਰਭਾਵ ਹੋਣਾ ਲਾਜ਼ਮੀ ਹੈ ਕਿ ਅਪਰਾਧੀ ਖੌਫ਼ ਖਾਣ ਔਰਤਾਂ ਨੂੰ ਮਾਨਸਿਕ ਤੇ ਸਰੀਰਕ ਤੌਰ ‘ਤੇ ਮਜ਼ਬੂਤ ਕਰਨ ਲਈ ਮਾਰਸ਼ਲ ਆਰਟ ‘ਚ ਸਮਰੱਥ ਬਣਾਉਣ ਦਾ ਫੈਸਲਾ ਵੀ ਇਸ ਦਿਸ਼ਾ ‘ਚ ਕਾਰਗਰ ਸਾਬਤ ਹੋਵੇਗਾ।

    LEAVE A REPLY

    Please enter your comment!
    Please enter your name here