ਸਾਡੇ ਨਾਲ ਸ਼ਾਮਲ

Follow us

23 C
Chandigarh
Wednesday, February 11, 2026
More
    Home Breaking News ਸਰਕਾਰੀ ਪਿਸਟਲ ...

    ਸਰਕਾਰੀ ਪਿਸਟਲ ਦਾ ਫਾਇਰ ਲੱਗਣ ਨਾਲ ਸਿਪਾਹੀ ਦੀ ਮੌਤ

    Ludhiana News
    ਲੁਧਿਆਣਾ 'ਚ ਹੈੱਡ ਕਾਂਸਟੇਬਲ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

    ਸਫ਼ਾਈ ਕਰਦੇ ਸਮੇਂ ਚੱਲੀ ਗੋਲੀ

    (ਜਸਵੀਰ ਸਿੰਘ ਗਹਿਲ) ਖੰਨਾ/ ਲੁਧਿਆਣਾ। ਖੰਨਾ ਵਿਖੇ ਡੀਐਸਪੀ ਦੇ ਗੰਨਮੈਨ ਦੀ ਪਿਸਟਲ ’ਚੋਂ ਅਚਾਨਕ ਗੋਲੀ ਚੱਲਣ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਸਿਪਾਹੀ ਪਿਸਟਲ ਦੀ ਸਫ਼ਾਈ ਕਰ ਰਿਹਾ ਸੀ, ਜਿਸ ਦੌਰਾਨ ਅਚਾਨਕ ਫਾਇਰ ਹੋ ਗਿਆ।
    ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਸੀਨੀਅਰ ਸਿਪਾਹੀ ਰਸ਼ਪਿੰਦਰ ਸਿੰਘ 200/ਖੰਨਾ ਡੀਐਸਪੀ ਸੀ.ਏ.ਡਬਲਯੂ.ਸੀ.ਡਬਲਯੂ. ਨਾਲ ਬਤੌਰ ਗੰਨਮੈਨ ਤਾਇਨਾਤ ਸੀ ਤੇ ਡੀਪੀਓ ਖੰਨਾ ਵਿਖੇ ਆਪਣੇ ਕਮਰਾ ਨੰਬਰ 27 ਵਿੱਚ ਸਰਕਾਰੀ ਪਿਸਟਲ 9 ਐਮਐਮ ਦੀ ਸਫ਼ਾਈ ਕਰ ਰਿਹਾ ਸੀ।

    ਇਸ ਦੌਰਾਨ ਅਚਾਨਕ ਹੀ ਰਸ਼ਪਿੰਦਰ ਸਿੰਘ ਪਾਸੋਂ ਪਿਸਟਲ ਦਾ ਟਰਾਈਗਰ ਦੱਬਿਆ ਗਿਆ। ਜਿਸ ਕਾਰਨ ਪਿਸਟਲ ’ਚੋਂ ਨਿਕਲਿਆ ਫਾਇਰ ਉਸਦੀ ਛਾਤੀ ’ਚ ਲੱਗਾ ਤੇ ਉਹ ਮੌਕੇੇ ’ਤੇ ਬੇਹੋਸ ਹੋ ਗਿਆ। ਸਹਾਇਕ ਕਰਮਚਾਰੀਆਂ ਦੁਆਰਾ ਗੰਭੀਰ ਜਖ਼ਮੀ ਹਾਲਤ ’ਚ ਰਸ਼ਪਿੰਦਰ ਸਿੰਘ ਨੂੰ ਇਲਾਜ ਲਈ ਆਈ.ਵੀ.ਵਾਈ. ਹਸਪਤਾਲ ਖੰਨਾ ਵਿਖੇ ਲਿਜਾਇਆ ਗਿਆ ਜਿੱਥੇ ਦੌਰਾਨ ਇਲਾਜ਼ ਰਸ਼ਪਿੰਦਰ ਸਿੰਘ ਦੀ ਮੌਤ ਹੋ ਗਈ। ਰਸ਼ਪਿੰਦਰ ਸਿੰਘ ਦੀ ਮੌਤ ਦੇ ਮਾਮਲੇ ’ਚ ਪੁਲਿਸ ਨੇ ਬਣਦੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।

    ਇਹ ਵੀ ਪੜ੍ਹੋ : ਆਈਪੀਐਲ : MI Vs GT ਮੈਚ ਅੱਜ, ਫਾਈਨਲ ਲਈ ਭਿੜਨਗੇ ਗੁਜਰਾਤ ਤੇ ਮੁੰਬਈ

    LEAVE A REPLY

    Please enter your comment!
    Please enter your name here