Panchayat Elections Punjab: ਪੰਚਾਇਤੀ ਚੋਣਾਂ ਦੇ ਨੌਮੀਨੇਸ਼ਨ ਮੌਕੇ ਚੱਲੀ ਗੋਲੀ

Panchayat Elections Punjab
Panchayat Elections Punjab: ਪੰਚਾਇਤੀ ਚੋਣਾਂ ਦੇ ਨੌਮੀਨੇਸ਼ਨ ਮੌਕੇ ਚੱਲੀ ਗੋਲੀ

ਕਾਂਗਰਸੀ ਆਗੂ ਕੁਲਬੀਰ ਜ਼ੀਰਾ ਵੀ ਜ਼ਖਮੀ

(ਸੱਚ ਕਹੂੰ ਨਿਊਜ਼) ਫਿਰੋਜ਼ਪੁਰ। Panchayat Elections Punjab: ਪੰਜਾਬ ’ਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਜ਼ੀਰਾ ਤੋਂ ਵੱਡੀ ਘਟਨਾ ਸ਼ਾਹਮਣੇ ਆਈ ਹੈ। ਪੰਚਾਇਤੀ ਚੋਣਾਂ ਦੇ ਨੌਮੀਨੇਸ਼ਨ ਮੌਕੇ ਦੋ ਧਿਰਾਂ ’ਚ ਝਡ਼ਪ ਹੋਈ। ਝੜਪ ਦੌਰਾਨ ਗੋਲੀਬਾਰੀ ਵੀ ਹੋਈ। ਇਸ ਘਟਨਾ ’ਚ ਕਾਂਗਰਸੀ ਆਗੂ ਕੁਲਬੀਰ ਜ਼ੀਰਾ ਜ਼ਖਮੀ ਹੋ ਗਏ।ਰਹੀ ਹੈ। ਭੀੜ ਹਟਾਉਣ ਲਈ ਪੁਲਿਸ ਨੂੰ ਵੀ ਹਵਾਈ ਫਾਇਰ ਕਰਨੇ ਪਏ। ਇਸ ਮੌਕੇ ਪੁਲਿਸ ਵੱਲੋਂ ਹਾਲਾਤਾਂ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਖਬਰ ਲਿਖੇ ਜਾਣ ਤਕ ਮਾਹੌਲ ਤਣਾਅਪੂਰਨ ਹੀ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ: Fire Accident: ਥਾਈਲੈਂਡ ‘ਚ ਭਿਆਨਕ ਹਾਦਸਾ, ਸਕੂਲ ਬੱਸ ’ਚ ਲੱਗੀ ਅੱਗ, 25 ਵਿਦਿਆਰਥੀਆਂ ਦੀ ਮੌਤ

ਕਾਂਗਰਸੀ ਆਗੂ ਕੁਲਬੀਰ ਜ਼ੀਰਾ ਨੇ ਆਪ ਵਿਧਾਇਕ ਨਰੇਸ਼ ਕਟਾਰੀਆ ’ਤੇ ਧੱਕੇਸ਼ਾਹੀ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਸਾਡੇ ਤੋਂ ਧੱਕੇ ਨਾਲ ਫਾਈਲਾਂ ਖੋਹੀਆਂ ਗਈਆਂ ਹਨ। ਜਦੋਂ ਦੋ ਧਿਰਾਂ ’ਚ ਝੜਪ ਹੋਈ ਤਾਂ ਪੁਲਿਸ ਕਾਰਵਾਈ ਕਰਨ ਦੀ ਬਜਾਇ ਮੂਕ ਦਰਸ਼ਕ ਬਣੀ ਵੇਖਦੀ ਰਹੀ।