ਗਲੋਬਲ ਹੰਗਰ ਇੰਡੈਕਸ ਦੀ ਰਿਪੋਰਟ ਦੇਸ਼ ਅੰਦਰ ਚਰਚਾ ਦੇ ਨਾਲ-ਨਾਲ ਵਿਵਾਦਾਂ ਦਾ ਵਿਸ਼ਾ ਬਣੀ ਹੋਈ ਹੈ ਹੰਗਰ ਇੰਡੇਕਸ ’ਚ ਭੁੱਖਮਰੀ ’ਚ 125 ਦੇਸ਼ਾਂ ’ਚੋਂ ਭਾਰਤ ਦਾ ਸਥਾਨ 111ਵਾਂ ਦੱਸਿਆ ਜਾ ਰਿਹਾ ਹੈ ਜੋ ਕੌਮਾਂਤਰੀ ਦਰਜਾਬੰਦੀ ਦੇ ਮੁਤਾਬਿਕ ਬਹੁਤ ਮਾੜੀ ਸਥਿਤੀ ਹੈ ਤੇ ਦੂਜੇ ਪਾਸੇ ਭਾਰਤ ਸਰਕਾਰ ਦੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮਿ੍ਰਤੀ ਇਰਾਨੀ ਨੇ ਇੱਕ ਸਮਾਗਮ ਦੌਰਾਨ ਇਸ ਰਿਪੋਰਟ ਨੂੰ ਬਕਵਾਸ ਕਰਾਰ ਦਿੱਤਾ ਹੈ ਦਰਅਸਲ ਇਸ ਰਿਪੋਰਟ ’ਤੇ ਸਵਾਲ ਉਸ ਵੇਲੇ ਉਠਦਾ ਹੈ ਜਦੋਂ ਪਾਕਿਸਤਾਨ ਨੂੰ ਇਸ ਦਰਜਾਬੰਦੀ ’ਚ ਭਾਰਤ ਨਾਲੋਂ ਬਿਹਤਰ ਦੱਸਿਆ ਜਾ ਰਿਹਾ ਹੈ ਅਰਥਸ਼ਾਸਤਰੀਆਂ, ਦੇ ਤੱਥ, ਅੰਕੜੇ ਅਤੇ ਦਲੀਲਾਂ (ਤਰਕ) ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਆਰਥਿਕਤਾ ਤੇ ਸਰਕਾਰ ਦੀਆਂ ਅਨਾਜ ਵੰਡ ਸਕੀਮਾਂ ਦੇ ਮਾਮਲੇ ’ਚ ਭਾਰਤ ਦੀ ਸਥਿਤੀ ਪਾਕਿਸਤਾਨ ਨਾਲੋਂ ਕਿਤੇ ਬਿਹਤਰ ਹੈ। (Report)
ਇਸ ਹਾਲਾਤ ’ਚ ਭਾਰਤ ਦੀ ਸਥਿਤੀ ਪਾਕਿਸਤਾਨ ਨਾਲੋਂ ਮਾੜੀ ਹੋਣ ਦਾ ਅਨੁਮਾਨ ਕਾਫ਼ੀ ਬੇਯਕੀਨੀ ਵਾਲਾ ਲੱਗਦਾ ਹੈ ਪਾਕਿਸਤਾਨ ਦੀ ਡਾਵਾਂਡੋਲ ਆਰਥਿਕਤਾ ਦੇ ਹਾਲਾਤ ਇਹ ਹਨ ਕਿ ਉਥੇ ਆਟੇ ਦੀ ਕੀਮਤ ਪ੍ਰਤੀ ਕਿਲੋ ਡੇਢ ਸੌ ਰੁਪਏ ਤੱਕ ਪਹੰੁਚ ਗਈ ਸੀ ਅਤੇ ਲੋਕ ਰਾਸ਼ਨ ਲਈ ਮਾਰਾਮਾਰੀ ਕਰਦੇ ਨਜ਼ਰ ਆ ਰਹੇ ਸਨ ਪਾਕਿਸਤਾਨ ਬੁਰੀ ਤਰ੍ਹਾਂ ਕਰਜ਼ਾਈ ਹੋ ਕੇ ਅਰਬ ਮੁਲਕਾਂ ਤੋਂ ਮੱਦਦ ਮੰਗ ਰਿਹਾ ਸੀ ਦੂਜੇ ਪਾਸੇ ਭਾਰਤ ਕੋਲ ਖੁਰਾਕ ਸੁਰੱਖਿਆ ਗਾਰੰਟੀ ਕੇਂਦਰੀ ਸਕੀਮਾਂ ਦੇ ਨਾਲ-ਨਾਲ ਸੂਬਿਆਂ ਦੀਆਂ ਆਪਣੀਆਂ ਵੱਖਰੀਆਂ ਸਕੀਮਾਂ ਹਨ ਤਾਮਿਲਨਾਡੂ, ਰਾਜਸਥਾਨ, ਹਰਿਆਣਾ ਵਰਗੇ ਰਾਜਾਂ ’ਚ ਸਰਕਾਰੀ ਰਸੋਈ ਦੀਆਂ ਸਕੀਮਾਂ ਹਨ। (Report)
ਇਹ ਵੀ ਪੜ੍ਹੋ : ਪੁਲਾੜ ਤੋਂ ਆਈ ਕਿਸਮਤ ਬਦਲਣ ਵਾਲੀ ਚੀਜ਼, ਕਰੋੜਪਤੀ ਬਣਿਆ ਸਖਸ਼!
ਜਿੱਥੇ 10 ਰੁਪਏ ਤੱਕ ਥਾਲੀ ਵੀ ਮੌਜੂਦ ਹੈ ਇਹਨਾਂ ਸਕੀਮਾਂ ਦੇ ਮੱਦੇਨਜ਼ਰ ਹੰਗਰ ਇੰਡੇਕਸ ਦੀ ਰਿਪੋਰਟ ਨਾਲ ਸਹਿਮਤ ਹੋਣਾ ਕਾਫ਼ੀ ਔਖਾ ਹੈ ਬਿਨਾਂ ਸ਼ੱਕ ਦੇਸ਼ ਅੰਦਰ ਭਿ੍ਰਸ਼ਟਾਚਾਰ ਅਜੇ ਮੁਕੰਮਲ ਤੌਰ ’ਤੇ ਖਤਮ ਨਹੀਂ ਹੋਇਆ ਅਤੇ ਸਰਕਾਰੀ ਸਕੀਮਾਂ ਦਾ 100 ਫੀਸਦੀ ਲਾਭ ਹੱਕਦਾਰਾਂ ਤੱਕ ਨਹੀਂ ਪਹੰੁਚਦਾ, ਫਿਰ ਵੀ ਆਬਾਦੀ ਦੇ ਵੱਡੇ ਹਿੱਸੇ ਤੱਕ ਅਨਾਜ ਦੀ ਕਿਸੇ ਨਾ ਕਿਸੇ ਤਰ੍ਹਾਂ ਪਹੰੁਚ ਹੋ ਰਹੀ ਹੈ ਭੁੱਖਮਰੀ ਦੀ ਸਮੱਸਿਆ ਕਿਸੇ ਹੱਦ ਤੱਕ ਹੋਣ ਦੀ ਸੰਭਾਵਨਾ ਹੁੰਦੀ ਹੈ ਪਰ ਭਾਰਤ ਦੀ ਪਾਕਿਸਤਾਨ ਨਾਲੋਂ ਮਾੜੀ ਹਾਲਤ ਦੱਸਣਾ ਇਸ ਗੱਲ ਵੱਲ ਸਪੱਸ਼ਟ ਸੰਕੇਤ ਕਰਦਾ ਹੈ। (Report)
ਕਿ ਗਲੋਬਲ ਹੰਗਰ ਇੰਡੈਕਸ ਵਰਗੀਆਂ ਏਜੰਸੀਆਂ ਦੇ ਮੁਕਾਬਲੇ ਭਾਰਤ ਸਰਕਾਰ ਨੂੰ ਆਪਣੀ ਏਜੰਸੀ ਜ਼ਰੂਰ ਬਣਾਉਣੀ ਚਾਹੀਦੀ ਹੈ ਜੋ ਖੁਰਾਕ ਸਬੰਧੀ ਸਹੀ ਅੰਕੜੇ ਦੇ ਸਕੇ ਇਹ ਗੱਲ ਵੀ ਹਕੀਕਤ ਹੈ ਕਿ ਇੱਕ ਬੰਦਾ ਭੁੱਖਾ ਨਹੀਂ ਰਹਿਣਾ ਚਾਹੀਦਾ ਤੇ ਅਨਾਜ ਹਰ ਹਾਲਾਤ ’ਚ ਕਤਾਰ ’ਚ ਖੜੇ ਆਖਰੀ ਵਿਅਕਤੀ ਤੱਕ ਪਹੰੁਚਣਾ ਚਾਹੀਦਾ ਹੈ ਭਾਰਤ ਕੋਲ ਅਨਾਜ ਦੇ ਅੰਬਾਰ ਹਨ ਅਨਾਜ ਨੂੰ ਸਭ ਤੱਕ ਪੁੱਜਦਾ ਕਰਨ ਦੇ ਨਾਲ-ਨਾਲ ਇਸ ਦੀ ਸਹੀ ਰਿਪੋਰਟ ਵੀ ਦੇਸ਼ ਨੂੰ ਖੁਦ ਤਿਆਰ ਕਰਨੀ ਚਾਹੀਦੀ ਹੈ ਤਾਂ ਕਿ ਗੁਮਰਾਹਕੁਨ ਪ੍ਰਚਾਰ ਤੋਂ ਬਚਿਆ ਜਾ ਸਕੇ ਤੇ ਸਰਕਾਰ ਭੁੱਖਮਰੀ ਖਤਮ ਕਰਨ ਸਬੰਧੀ ਚੁਣੌਤੀਆਂ ਨੂੰ ਦੂਰ ਕਰ ਸਕੇ। (Report)