ਲਾਪਰਵਾਹੀਆਂ ਦਾ ਸਿਲਸਿਲਾ

ਲਾਪਰਵਾਹੀਆਂ ਦਾ ਸਿਲਸਿਲਾ

ਕੋਰੋਨਾ ਦੀ ਤੀਜੀ ਲਹਿਰ ਦੀਆਂ ਕਿਆਸਅਰਾਈਆਂ ਦੌਰਾਨ ਹਿਮਾਚਲ ਪ੍ਰਦੇਸ਼ ਸਮੇਤ ਹੋਰ ਪਹਾੜੀ ਪ੍ਰਦੇਸ਼ਾਂ ’ਚ ਸੈਲਾਨੀਆਂ ਦੀਆਂ ਭੀੜਾਂ ਜੁੜ ਗਈਆਂ ਹਨ ਸ਼ਿਮਲਾ ’ਚ ਤਾਂ ਇੰਨੀ ਭੀੜ ਹੈ ਕਿ ਉੱਥੇ ਪੀਣ ਨੂੰ ਪਾਣੀ ਵੀ ਨਹੀਂ ਲੱਭ ਰਿਹਾ ਹੈ ਟੈ੍ਰਫ਼ਿਕ ਦੀ ਸਮੱਸਿਆ ਵੱਖਰੀ ਹੈ ਮੈਦਾਨੀ ਸੂਬਿਆਂ ਦੇ ਇਹੀ ਲੋਕ ਮਈ ’ਚ ਕੋਰੋਨਾ ਦੀ ਦੂਜੀ ਲਹਿਰ ਜਦੋਂ ਸਿਖਰ ’ਤੇ ਸੀ ਤਾਂ ਬੁਰੀ ਤਰ੍ਹਾਂ ਦਹਿਸ਼ਤ ’ਚ ਸਨ ਉਦੋਂ ਹਸਪਤਾਲਾਂ ’ਚ ਕਿਧਰੇ ਬੈੱਡ ਨਹੀਂ ਮਿਲ ਰਹੇ ਸੀ ਤਾਂ ਕਿਧਰੇ ਆਕਸੀਜਨ ਦੀ ਕਮੀ ਸੀ, ਕਿਧਰੇ ਵੈਂਟੀਲੇਟਰ ਦੀ ਕਮੀ ਜੂਨ ’ਚ ਕੋਰੋਨਾ ਦਾ ਕਹਿਰ ਘਟਿਆ ਤਾਂ ਪਾਬੰਦੀਆਂ ’ਚ ਛੋਟ ਮਿਲਣ ਲੱਗੀ ਤਾਂ ਲਾਪਰਵਾਹੀ ਵੀ ਚਾਲੂ ਹੋ ਗਈ

ਲਾਕਡਾਊਨ ਦੌਰਾਨ ਠੱਪ ਹੋਈ ਅਰਥਵਿਵਸਥਾ ਨੂੰ ਦੁਬਾਰਾ ਰੇੜ੍ਹਨ ਲਈ ਪਾਬੰਦੀਆਂ ’ਚ ਢਿੱਲ ਜ਼ਰੂਰੀ ਸੀ, ਲਾਪਰਵਾਹੀ ਨਹੀਂ ਉੱਤੋਂ ਵਾਇਰਸ ਦੇ ਡੈਲਟਾ ਰੂਪ ਦੀ ਭਿਆਨਕਤਾ ਦੀ ਚਰਚਾ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਤੀਜੀ ਲਹਿਰ ਖਤਰਨਾਕ ਹੋਵੇਗੀ ਜਾਂ ਕਮਜ਼ੋਰ ਇਹ ਤਾਂ ਅਜੇ ਪੱਕਾ ਨਹੀਂ ਪਰ ਇਹ ਤਾਂ ਅਜੇ ਤੱਕ ਹਕੀਕਤ ਹੈ ਕਿ ਬਿਮਾਰੀ ਘਟੀ ਹੈ, ਗਈ ਨਹੀਂ ਬਾਹਰਲੇ ਕਈ ਮੁਲਕ ਜਿੱਥੇ ਦੂਜੀ ਲਹਿਰ ’ਚ ਕੋਰੋਨਾ ਦਾ ਕਹਿਰ ਸਾਡੇ ਮੁਲਕ ਨਾਲੋਂ ਘੱਟ ਰਿਹਾ ਹੈ, ਉੱਥੇ ਵੀ ਨਿਯਮਾਂ ਦੀ ਪਾਲਣਾ ਦਾ ਵਧੀਆ ਸੱਭਿਆਚਾਰ ਹੈ

ਉੱਥੇ ਲੋਕ ਸਾਵਧਾਨੀਆਂ ਵਰਤਦੇ ਹੋਏ ਘਰੋਂ ਕੰਮਕਾਰਾਂ ਲਈ ਨਿੱਕਲਦੇ ਹਨ ਸਾਡੇ ਹਾਲ ਦੀ ਘੜੀ ਸਕੂਲ ਕਾਲਜ ਬੰਦ ਹਨ ਦੁੱਖ-ਸੁਖ ਦੇ ਸਮਾਗਮਾਂ ’ਚ ਗਿਣਤੀ ਅਜੇ ਤੈਅ ਹੈ, ਵੈਕਸੀਨੇਸ਼ਨ ’ਤੇ ਵੀ ਪੂਰਾ ਜ਼ੋਰ ਹੈ, ਮੌਤਾਂ ਅਜੇ ਵੀ ਹੋ ਰਹੀਆਂ ਹਨ ਤੇ ਨਵੇਂ ਮਰੀਜ਼ ਭਾਵੇਂ ਘੱਟ ਹਨ, ਮਿਲ ਰਹੇ ਹਨ ਇਹ ਸਾਰਾ ਕੁਝ ਦੱਸਦਾ ਹੈ ਕਿ ਅਜੇ ਸਾਵਧਾਨੀਆਂ ਤਿਆਗਣ ਦੀ ਗੁੰਜਾਇਸ਼ ਬਿਲਕੁਲ ਨਹੀਂ ਜਿੱਥੋਂ ਤੱਕ ਪਹਾੜੀ ਪ੍ਰਦੇਸ਼ਾਂ ਦਾ ਸਬੰਧ ਹੈ

ਇਹਨਾਂ ਸੂਬਿਆਂ ਦੀਆਂ ਸਰਕਾਰਾਂ ਵੀ ਸੈਲਾਨੀਆਂ ਦੀ ਆਮਦ ਸਬੰਧੀ ਕੋਈ ਕਾਨੂੰਨ-ਕਾਇਦੇ ਬਣਾਉਣ ਲਈ ਫੇਲ੍ਹ ਰਹੀਆਂ ਹਨ ਕੇਂਦਰ ਵੀ ਇਸ ਬਾਰੇ ਚੁੱਪ ਰਿਹਾ ਕੋਈ ਗਿਣਤੀ ਤੈਅ ਕੀਤੀ ਜਾਂਦੀ ਤਾਂ ਲੋਕਾਂ ਨੂੰ ਵੀ ਮੰਨਣ ਲਈ ਮਜ਼ਬੂਰ ਹੋਣਾ ਪੈਂਦਾ ਹੁਣ ਕਿਤੇ ਅਜਿਹਾ ਨਾ ਹੋਵੇ ਕਿ ਜਿਸ ਤਰ੍ਹਾਂ ਬੰਗਾਲ ਦੀਆਂ ਚੋਣਾਂ ਦੀਆਂ ਰੈਲੀਆਂ ਮਹਿੰਗੀਆਂ ਸਾਬਤ ਹੋਈਆਂ ਸਨ ਉਸੇ ਤਰ੍ਹਾਂ ਹੁਣ ਪਹਾੜਾਂ ਦੀ ਸੈਰ ਵੀ ਬਿਮਾਰੀ ਦਾ ਹੜ੍ਹ ਨਾ ਲੈ ਆਵੇ ਉਂਜ ਵੀ ਸਰਕਾਰਾਂ ਲਈ ਇਹ ਗੱਲ ਮਸ਼ਹੂਰ ਹੋ ਗਈ ਹੈ ਕਿ ਪਹਿਲਾਂ ਲਾਪਰਵਾਹੀਆਂ ਹੋਣ ’ਤੇ ਚੁੱਪ ਰਹਿੰਦੀਆਂ ਹਨ ਫ਼ਿਰ ਗੱਲ ਵਿਗੜਨ ’ਤੇ ਦੁਹਾਈ ਦਿੱਤੀ ਜਾਂਦੀ ਹੈ ਸਰਕਾਰਾਂ ਨਹੀਂ ਰੋਕਦੀਆਂ ਤਾਂ ਲੋਕਾਂ ਨੂੰ ਖੁਦ ਵੀ ਰੁਕਣਾ ਚਾਹੀਦਾ ਹੈ ਜਾਨ ਤਾਂ ਆਪਣੀ ਹੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।