ਅਸਟਰੇਲੀਆ ’ਚ ਬੱਚਿਆਂ ਦੇ ਸੋਸ਼ਲ ਮੀਡੀਆ ’ਤੇ ਪਾਬੰਦੀ ਲਾਉਣ ਦੀ ਤਿਆਰੀ, ਜਾਣੋ ਪੂਰਾ ਮਾਮਲਾ | Australia News
- ਸੰਸਦ ’ਚ ਬਿੱਲ ਪੇਸ਼ | Australia News
- ਅਜਿਹਾ ਕਰਨ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣਿਆ
ਕੈਨਬਰਾ (ਏਜੰਸੀ)। Australia News: ਅਸਟਰੇਲੀਆ ਤੇ ਬ੍ਰਿਟੇਨ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਤੇ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਜਲਦੀ ਹੀ ਪਾਬੰਦੀ ਲਾਈ ਜਾ ਸਕਦੀ ਹੈ। ਇਸ ਸਬੰਧੀ ਇੱਕ ਬਿੱਲ ਅਸਟਰੇਲੀਆ ਦੀ ਸੰਸਦ ’ਚ ਵੀ ਪੇਸ਼ ਕੀਤਾ ਗਿਆ ਹੈ। ਬਿੱਲ ਅਨੁਸਾਰ, ਜੇਕਰ ਐੱਕਸ (ਟਵਿੱਟਰ), ਟਿਕਟਾਕ, ਫੇਸਬੁੱਕ, ਇੰਸਟਾਗ੍ਰਾਮ ਵਰਗੇ ਪਲੇਟਫਾਰਮ ਬੱਚਿਆਂ ਨੂੰ ਖਾਤੇ ਰੱਖਣ ਤੋਂ ਰੋਕਣ ’ਚ ਅਸਫਲ ਰਹਿੰਦੇ ਹਨ, ਤਾਂ ਉਨ੍ਹਾਂ ਨੂੰ 32.5 ਮਿਲੀਅਨ ਤੱਕ ਦਾ ਜੁਰਮਾਨਾ ਹੋ ਸਕਦਾ ਹੈ। Australia News
ਇਹ ਖਬਰ ਵੀ ਪੜ੍ਹੋ : Canada News: ਮਾਨਸਾ ਦੇ ਨੌਜਵਾਨ ਦੀ ਕੈਨੇਡਾ ’ਚ ਮੌਤ, 2 ਸਾਲ ਪਹਿਲਾਂ ਗਿਆ ਸੀ ਵਿਦੇਸ਼
ਸੰਚਾਰ ਮੰਤਰੀ ਮਿਸ਼ੇਲ ਰੋਲੈਂਡ ਨੇ ਅਸਟਰੇਲੀਆਈ ਸੰਸਦ ’ਚ ਦੁਨੀਆ ਦਾ ਪਹਿਲਾ ਅਜਿਹਾ ਬਿੱਲ ਪੇਸ਼ ਕੀਤਾ। ਇਸ ਬਿੱਲ ਮੁਤਾਬਕ ਸੁਰੱਖਿਆ ਬਾਰੇ ਫੈਸਲਾ ਕਰਨ ਦੀ ਜ਼ਿੰਮੇਵਾਰੀ ਮਾਪਿਆਂ ਜਾਂ ਬੱਚਿਆਂ ਦੀ ਬਜਾਏ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਹੋਵੇਗੀ। ‘ਸੋਸ਼ਲ ਮੀਡੀਆ ਬਹੁਤ ਸਾਰੇ ਨੌਜਵਾਨਾਂ ਲਈ ਹਾਨੀਕਾਰਕ ਹੋ ਸਕਦਾ ਹੈ,’ ਉਸਨੇ ਸੰਸਦ ਨੂੰ ਦੱਸਿਆ ਕਿ 14 ਤੋਂ 17 ਸਾਲ ਦੀ ਉਮਰ ਦੇ ਲਗਭਗ 66 ਫੀਸਦੀ ਅਸਟਰੇਲੀਅਨਾਂ ਨੇ ਬਹੁਤ ਨੁਕਸਾਨਦੇਹ ਸਮੱਗਰੀ ਦੇਖੀ ਹੈ, ਜਿਸ ’ਚ ਡਰੱਗ ਦੀ ਵਰਤੋਂ, ਖੁਦਕੁਸ਼ੀ ਜਾਂ ਸਵੈ-ਨੁਕਸਾਨ ਸ਼ਾਮਲ ਹੈ।
ਪੱਖ ਤੇ ਵਿਰੋਧੀ ਧਿਰ ਦੋਵਾਂ ਦਾ ਬਿੱਲ ਨੂੰ ਸਮਰਥਨ
ਇਸ ਬਿੱਲ ਨੂੰ ਲੇਬਰ ਪਾਰਟੀ ਤੇ ਵਿਰੋਧੀ ਲਿਬਰਲ ਪਾਰਟੀ ਦਾ ਸਮਰਥਨ ਹਾਸਲ ਹੈ। ਮਾਪਿਆਂ ਦੀ ਸਹਿਮਤੀ ਜਾਂ ਪਹਿਲਾਂ ਤੋਂ ਮੌਜੂਦ ਖਾਤਿਆਂ ਲਈ ਕੋਈ ਛੋਟ ਨਹੀਂ ਹੋਵੇਗੀ। ਇੱਕ ਵਾਰ ਕਾਨੂੰਨ ਲਾਗੂ ਹੋਣ ਤੋਂ ਬਾਅਦ, ਪਲੇਟਫਾਰਮਾਂ ਕੋਲ ਇਹ ਕੰਮ ਕਰਨ ਲਈ ਇੱਕ ਸਾਲ ਦਾ ਸਮਾਂ ਹੋਵੇਗਾ ਕਿ ਪਾਬੰਦੀ ਨੂੰ ਕਿਵੇਂ ਲਾਗੂ ਕੀਤਾ ਜਾਵੇ।