ਸਾਡੇ ਨਾਲ ਸ਼ਾਮਲ

Follow us

13.1 C
Chandigarh
Wednesday, February 11, 2026
More
    Home Breaking News ਚੋਰੀ ਕੀਤੇ ਟਰੈ...

    ਚੋਰੀ ਕੀਤੇ ਟਰੈਕਟਰ ਸਮੇਤ ਇੱਕ ਕਾਬੂ 

    Tractor Stolen
    ਭਾਦਸੋਂ: ਚੋਰੀ ਦੇ ਟਰੈਕਟਰ ਸਮੇਤ ਕਾਬੂ ਕੀਤੇ ਵਿਅਕਤੀ ਨਾਲ ਥਾਣਾ ਮੁਖੀ ਸਬ ਇੰਸਪੈਕਟਰ ਇੰਦਰਜੀਤ ਸਿੰਘ,ਮੁੱਖ ਮੁਣਸ਼ੀ ਵਰਿੰਦਰ ਸਿੰਘ,ਏ.ਐਸ.ਆਈ ਅਮਰਜੀਤ ਸਿੰਘ ਤੇ ਹੋਰ।

    ਦੋ ਦੀ ਭਾਲ ਜਾਰੀ

    (ਸੁਸ਼ੀਲ ਕੁਮਾਰ) ਭਾਦਸੋਂ। ਥਾਣਾ ਭਾਦਸੋਂ ਦੀ ਪੁਲਿਸ ਵਲੋਂ ਇੱਕ ਟਰੈਕਟਰ ਚੋਰੀ ਕਰਨ ਦੇ ਮਾਮਲੇ ਵਿਚ ਇੱਕ ਵਿਅਕਤੀ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਦਕਿ ਦੋ ਦੀ ਭਾਲ ਜਾਰੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸਬ ਇੰਸਪੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਬਲਵਿੰਦਰ ਸਿੰਘ ਆਲੋਵਾਲ ਦੇ ਡੇਰੇ ਵਿਚੋ ਚੋਰਾਂ ਵਲੋਂ ਜਾਨਡੀਅਰ ਕੰਪਨੀ ਦਾ ਕਰੀਬ 8 ਲੱਖ ਦੀ ਕੀਮਤ ਦਾ ਟਰੈਕਟਰ ਚੋਰੀ ਕੀਤਾ ਗਿਆ ਅਤੇ ਥਾਣਾ ਭਾਦਸੋਂ ਵਲੋਂ ਮੁਸਤੈਦੀ ਵਿਖਾਉਂਦੇ ਹੋਏ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਦਕਿ ਦੋ ਵਿਅਕਤੀਆਂ ਦੀ ਭਾਲ ਜਾਰੀ ਹੈ।

    ਇਹ ਵੀ ਪੜ੍ਹੋ: Bollywood News: ‘ਦੰਗਲ’ ਦੀ ਛੋਟੀ ਬਬੀਤਾ ਦੀ 19 ਸਾਲ ਦੀ ਉਮਰ ‘ਚ ਹੋਈ ਮੌਤ

    ਪੁਲਿਸ ਵੱਲੋਂ ਗੁਰਜੋਤ ਸਿੰਘ ਪੁੱਤਰ ਧਰਮਜੀਤ ਸਿੰਘ ਵਾਸੀ ਲਚਕਾਣੀ,ਸੁਖਰਾਜ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਦੌਣ ਖੁਰਦ,ਗੁਰਸੇਵਕ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਰੋੜੇਵਾਲ ਖਿਲਾਫ ਆਈ ਪੀ ਸੀ ਦੀ ਧਾਰਾ 457,380 ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

    LEAVE A REPLY

    Please enter your comment!
    Please enter your name here