ਦੋਵਾਂ ਧਿਰਾਂ ਨੇ ਇੱਕ ਦੂਜੇ ’ਤੇ ਲਾਏ ਕੁੱਟਮਾਰ ਕਰਨ ਦੇ ਦੋਸ਼
- ਜਖ਼ਮੀ ਏਐਸਆਈ ਤੇ ਰੇਹੜੀ ਮਾਲਕ ਦੀ ਪਤਨੀ ਹਸਪਤਾਲ ’ਚ ਦਾਖਲ | Abohar News
Abohar News: ਅਬੋਹਰ (ਮੇਵਾ ਸਿੰਘ)। ਅਬੋਹਰ ਦੇ ਮਲੋਟ ਚੌਂਕ ’ਚ ਟਰੈਫਿਕ ਵਿਗੜਨ ਦੀ ਸੂਚਨਾ ਮਿਲਣ ’ਤੇ ਸੜਕ ਕਿਨਾਰੇ ਲੱਗੇ ਵੈਂਡਰ ਨੂੰ ਹਟਾਉਣ ਗਏ ਟਰੈਫਿਕ ਪੁਲਿਸ ਦੇ ਇੰਚਾਰਜ ’ਤੇ ‘ਹਮਲਾ’ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਜਾਣਕਾਰੀ ਅਨੁਸਾਰ ਏਐਸਆਈ ਸੁਰਿੰਦਰ ਸਿੰਘ ਨੂੰ ਸੂਚਨਾ ਮਿਲੀ ਕਿ ਮਲੋਟ ਚੌਂਕ ਵਿਖੇ ਕੁਝ ਰੇਹੜੀ ਵਾਲਿਆਂ ਨੇ ਆਪਣੇ ਰੇਹੜੀਆਂ ਉੱਪਰ ਵੱਡੀਆਂ ਛੱਤਰੀਆਂ ਲਾਈਆਂ ਹੋਈਆਂ ਹਨ।
ਇਹ ਖਬਰ ਵੀ ਪੜ੍ਹੋ : Mining Policy: Action ’ਚ ਪੰਜਾਬ ਸਰਕਾਰ, ਇਸ ਮੁੱਦੇ ’ਤੇ ਲੋਕਾਂ ਤੋਂ ਮੰਗੇ ਸੁਝਾਅ
ਜੋ ਕਿ ਊਥੋਂ ਬੱਸਾਂ ਦੇ ਆਉਣ-ਜਾਣ ਸਮੇਂ ਬੱਸਾਂ ਨਾਲ ਟਕਰਾ ਜਾਂਦੀਆਂ ਹਨ। ਜਾਣਕਾਰੀ ਅਨੁਸਾਰ ਜਦੋਂ ਏਐਸਆਈ ਉਕਤ ਗਲੀ ਦੇ ਵੈਂਡਰ ਕੋਲ ਆਪਣੀਆਂ ਛਤਰੀਆਂ ਉਤਾਰ ਕੇ ਗਲੀ ਦੇ ਵੈਂਡਰ ਨੂੰ ਪਿੱਛੇ ਹਟਾਉਣ ਲਈ ਗਿਆ ਤਾਂ ਉਕਤ ਰੇਹੜੀ ਵਾਲੇ ਨੇ ਉਨ੍ਹਾਂ ਨਾਲ ‘ਧੱਕਾ-ਮੁੱਕੀ’ ਤੇ ਮੰਦੀ ਸ਼ਬਦਾਵਲੀ’ ਦੀ ਵਰਤੋਂ ਕਰਨ ਤੋਂ ਇਲਾਵਾ ਉਕਤ ਰੇਹੜੀ ਵਾਲੇ ਦੇ ਪਰਿਵਾਰ ਨੇ ਗੁੱਸੇ ’ਚ ਆਉਂਦਿਆਂ ਸੁਰਿੰਦਰ ਸਿੰਘ ਨਾਲ ਲੜਾਈ-ਝਗੜਾ ਕਰਨਾ ਸ਼ੁਰੂ ਕਰ ਦਿੱਤਾ।
ਸੁਰਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਵੱਲੋਂ ਕੀਤੀ ਗਈ ਕੁੱਟਮਾਰ ਦੌਰਾਨ ਉਸ ਦੇ ਨੱਕ ’ਚੋਂ ਖੂਨ ਵਹਿਣ ਲੱਗਾ ਤੇ ਹਮਲਾਵਰਾਂ ਨੇ ਉਸ ਦਾ ਮੋਬਾਈਲ ਫੋਨ ਅਤੇ ਚਲਾਨ ਕੱਟਣ ਵਾਲੀ ਮਸ਼ੀਨ ਵੀ ਤੋੜ ਦਿੱਤੀ। ਸੁਰਿੰਦਰ ਸਿੰਘ ਦੇ ਨਾਲ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਉਕਤ ਵਿਅਕਤੀਆਂ ਦੇ ਚੁੰਗਲ ’ਚੋਂ ਛੁਡਵਾ ਕੇ ਹਸਪਤਾਲ ’ਚ ਦਾਖ਼ਲ ਕਰਵਾਇਆ। ਉਧਰ ਦੂਜੇ ਪਾਸੇ ਰੇਹੜੀ ਵਾਲੇ ਦੇ ਪਰਿਵਾਰ ’ਚੋਂ ਹਸਪਤਾਲ ਵਿੱਚ ਦਾਖਲ ਸੀਤਾ ਰਾਣੀ ਨੇ ਦੱਸਿਆAbohar News
ਕਿ ਉਹ ਤੇ ਉਸਦਾ ਬੇਟੇ ਜਦੋਂ ਉਸ ਦੇ ਪਤੀ ਨੂੂੰੰ ਖਾਣਾ ਦੇਣ ਆਏ ਤਾਂ ਉਸ ਮੌਕੇ ਟਰੇਫਿਕ ਪੁਲਿਸ ਦੇ ਮੁਲਾਜਮ ਆ ਕੇ ਰੇਹੜੀ ਨੂੰ ਉਥੋਂ ਪਾਸੇ ਕਰਨ ਲਈ ਕਹਿਣ ਲੱਗੇ। ਸੀਤਾ ਰਾਣੀ ਨੇ ਟਰੇਫਿਕ ਪੁਲਿਸ ਮੁਲਾਮਾਂ ਤੇ ਇਹ ਵੀ ਦੋਸ਼ ਲਾਇਆ ਕਿ ਉਹ ਉਨਾਂ ਤੋਂ ਰਿਸ਼ਵਤ ਮੰਗ ਰਹੇ ਸਨ, ਤੇ ਨਾ ਦੇਣ ਦੀ ਸੂਰਤ ਹੀ ਉਨਾਂ ਦਾ ਚਲਾਟ ਕੱਟ ਦਿੱਤਾ ਜਦੋਂ ਉਨ੍ਹਾ ਵਿਰੋਧ ਕੀਤਾ ਤਾਂ ਟਰੇਫਿਕ ਪੁਲਿਸ ਮੁਲਾਜਮਾਂ ਨੇ ਉਸ ਨੂੰ ਤੇ ਉਸ ਦੇ ਬੇਟੇ ਨੂੰ ਸੋਟੀਆਂ ਨਾਲ ਬੁਰੀ ਤਰ੍ਹਾਂ ਕੁੱਟਿਆ। Abohar News
ਟਰੇਫਿਕ ਪੁਲਿਸ ਇੰਚਾਰਜ ਸੁਰਿੰਦਰ ਸਿੰਘ ਦੇ ਕੁਝ ਹੋਰ ਪੁਲਿਸ ਮੁਲਾਜਮ ਤੇ ਰੇੜੀ ਵਾਲੇ ਹੱਥੋਪਾਈ ਹੁੰਦੇ ਹੋਏ।