Punjab Roadways Strike Patiala: ਤੜਕਸਾਰ ਹੀ ਪੁਲਿਸ ਤੇ ਬੱਸਾਂ ਵਾਲਿਆਂ ’ਚ ਹੋਈ ਖਿੱਚ-ਧੂਹ, ਮਾਹੌਲ ਤਣਾਅਪੂਰਨ, ਭਾਰੀ ਗਿਣਤੀ ’ਚ ਪ੍ਰੇਸ਼ਾਨ ਹੋ ਰਹੇ ਯਾਤਰੀ

Punjab Roadways Strike Patiala
Punjab Roadways Strike Patiala: ਤੜਕਸਾਰ ਹੀ ਪੁਲਿਸ ਤੇ ਬੱਸਾਂ ਵਾਲਿਆਂ ’ਚ ਹੋਈ ਖਿੱਚ-ਧੂਹ, ਮਾਹੌਲ ਤਣਾਅਪੂਰਨ, ਭਾਰੀ ਗਿਣਤੀ ’ਚ ਪ੍ਰੇਸ਼ਾਨ ਹੋ ਰਹੇ ਯਾਤਰੀ

Punjab Roadways Strike Patiala: ਖਿੱਚ ਧੂਹ ਦੌਰਾਨ ਕੱਚੇ ਮੁਲਾਜ਼ਮਾਂ ਦੀਆਂ ਪੱਗਾਂ ਲੱਥੀਆਂ

Punjab Roadways Strike Patiala: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੀਆਰਟੀਸੀ ਦੇ ਕੱਚੇ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਸਵੇਰੇ ਸੱਜਰੇ ਹੀ ਪਟਿਆਲਾ ਬੱਸ ਸਟੈਂਡ ਨੂੰ ਬੰਦ ਕਰਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪੀਆਰਟੀਸੀ ਕੱਚੇ ਮੁਲਾਜ਼ਮਾਂ ਦੀ ਪੁਲਿਸ ਵੱਲੋਂ ਖਿੱਚ-ਧੂਹ ਕੀਤੀ ਗਈ ਕਿਉਂਕਿ ਪੀਆਰਟੀਸੀ ਦੇ ਮੁਲਾਜ਼ਮਾਂ ਵੱਲੋਂ ਪਟਿਆਲਾ ਬੱਸ ਸਟੈਂਡ ਨੂੰ ਬੰਦ ਕਰ ਦਿੱਤਾ ਗਿਆ ਸੀ। ਜਿਸ ਕਾਰਨ ਆਮ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। Patiala Roadways Strike News

Punjab Roadways Strike Patiala

ਇਸ ਦੌਰਾਨ ਪੁਲਿਸ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਵਿਚਕਾਰ ਆਪਸੀ ਖਹਿਬਾਜੀ ਹੋਈ ਅਤੇ ਪੁਲਿਸ ਨੇ ਧਰਨੇ ’ਤੇ ਬੈਠੇ ਕੱਚੇ ਕਾਮਿਆਂ ਨੂੰ ਘੜੀਸ ਕੇ ਬਾਹਰ ਕਰ ਦਿੱਤਾ ਅਤੇ ਇਸ ਤੋਂ ਬਾਅਦ ਪਟਿਆਲਾ ਬੱਸ ਸਟੈਂਡ ਦਾ ਗੇਟ ਖੋਲ੍ਹ ਦਿੱਤਾ ਗਿਆ। ਇਸ ਦੌਰਾਨ ਕਿਸਾਨ ਜਥੇਬੰਦੀਆਂ ਵੀ ਇਨ੍ਹਾਂ ਧਰਨਾਕਾਰੀਆਂ ਦੇ ਹੱਕ ਵਿੱਚ ਆ ਗਈਆਂ ਤੇ ਉਹਨਾਂ ਵੱਲੋਂ ਪਟਿਆਲਾ ਬੱਸ ਸਟੈਂਡ ਦੇ ਅੰਦਰ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ। ਖਿੱਚ ਧੂਹ ਦੌਰਾਨ ਕੱਚੇ ਮੁਲਾਜ਼ਮਾਂ ਦੀਆਂ ਪੱਗਾਂ ਲਹਿ ਗਈਆਂ ਅਤੇ ਮਾਹੌਲ ਪੂਰੀ ਤਰ੍ਹਾਂ ਤਨਾਅਪੂਰਨ ਬਣ ਗਿਆ। ਇਸੇ ਦੌਰਾਨ ਹੀ ਸੰਗਰੂਰ ਬਸ ਸਟੈਂਡ ਵਿਖੇ ਵੀ ਪੁਲਿਸ ਅਤੇ ਕੱਚੇ ਮੁਲਾਜ਼ਮਾਂ ਵਿਚਕਾਰ ਆਪਸੀ ਬਹਿਸਬਾਜੀ ਦੀ ਖਬਰ ਸਾਹਮਣੇ ਆਈ ਹੈ। Punjab Roadways Strike Patiala

ਦੱਸਿਆ ਜਾ ਰਿਹਾ ਹੈ ਕਿ ਸੰਗਰੂਰ ਬੱਸ ਸਟੈਂਡ ਦੇ ਸਾਹਮਣੇ ਮੇਨ ਰੋਡ ਨੂੰ ਬੱਸਾਂ ਲਾ ਕੇ ਬੰਦ ਕਰ ਦਿੱਤਾ ਗਿਆ ਅਤੇ ਮੁਲਾਜ਼ਮ ਬੱਸਾਂ ਦੀਆਂ ਛੱਤਾਂ ’ਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ੍ਹ ਗਏ। ਪੁਲਿਸ ਮੌਕੇ ’ਤੇ ਪਹੁੰਚੀ ਹੋਈ ਹੈ ਅਤੇ ਧਰਨਾਕਾਰੀਆਂ ਨੂੰ ਸਮਝਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਸੰਗਰੂਰ ਤੋਂ ਪਤਾ ਲੱਗਿਆ ਹੈ ਕਿ ਮੁਲਾਜ਼ਮ ਆਪਣੇ ਡਿਟੇਨ ਕੀਤੇ ਗਏ ਸਾਥੀਆਂ ਦੀ ਰਿਹਾਈ ਦੀ ਵੀ ਮੰਗ ਕਰ ਰਹੇ ਹਨ। ਇਸ ਤੋਂ ਇਲਾਵਾ ਵਾਰ ਵਾਰ ਮੀਟਿੰਗ ਹੋਣ ਦੇ ਬਾਵਜ਼ੂਦ ਵੀ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ।