American University: ਅਮਰੀਕੀ ਯੂਨੀਵਰਸਿਟੀ ਦੇ ਵਿਗਿਆਨੀ ਵੱਲੋਂ ਪੀਏਯੂ ਦਾ ਦੌਰਾ

American University
 ਪੀਏਯੂ ਲੁਧਿਆਣਾ ਵਿਖੇ ਡਾ. ਵਿਨਾਇਕ ਸ਼ੈਡੇਕਰ ਦਾ ਸਨਮਾਨ ਕਰਦੇ ਹੋਏ ਡਾ. ਸਤਿਬੀਰ ਸਿੰਘ ਗੋਸਲ।

American University: (ਜਸਵੀਰ ਸਿੰਘ ਗਹਿਲ) ਲੁਧਿਆਣਾ। ਅਮਰੀਕਾ ਦੀ ਓਹੀਓ ਰਾਜ ਯੂਨੀਵਰਸਿਟੀ ਦੇ ਵਿਗਿਆਨੀ ਡਾ. ਵਿਨਾਇਕ ਸ਼ੈਡੇਕਰ ਸਹਾਇਕ ਪ੍ਰੋਫੈਸਰ (ਖੇਤੀਬਾੜੀ ਜਲ ਪ੍ਰਬੰਧਨ) ਅਤੇ ਡਾਇਰੈਕਟਰ ਓਵਰਹੋਲਟ ਡਰੇਨੇਜ ਐਜੂਕੇਸ਼ਨ ਐਂਡ ਰਿਸਰਚ ਪ੍ਰੋਗਰਾਮ ਕਾਲਜ ਆਫ ਫੂਡ ਐਗਰੀਕਲਚਰਲ ਐਂਡ ਐਨਵਾਇਰਮੈਂਟਲ ਸਾਇੰਸਜ਼ ਨੇ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦਾ ਦੌਰਾ ਕੀਤਾ। ਇਸ ਮੋਕੇ ਡਾ. ਸ਼ੈਡੇਕਰ ਨੇ ਖੇਤੀਬਾੜੀ ਲਈ ਵਰਤੇ ਜਾਣ ਵਾਲੇ ਪਾਣੀ ਦੇ ਪ੍ਰਬੰਧਨ ਬਾਰੇ ਭਾਸ਼ਣ ਦਿੱਤਾ।

ਪੀਏਯੂ ਦੇ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਦੇ ਕਮੇਟੀ ਰੂਮ ਵਿੱਚ ਆਯੋਜਿਤ ਚਰਚਾ ਦੌਰਾਨ ਉਨ੍ਹਾਂ ਨੇ ਪੀਏਯੂ ਦੇ ਨਾਲ ਓਹੀਓ ਰਾਜ ਯੂਨੀਵਰਸਿਟੀ ਦੇ ਮੌਜੂਦਾ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਖੇਤੀਬਾੜੀ ਜਲ ਪ੍ਰਬੰਧਨ, ਖਾਸ ਕਰਕੇ ਖੇਤੀਬਾੜੀ ਲਈ ਪਾਣੀ ਦੀ ਵਰਤੋਂ ਅਤੇ ਮਿੱਟੀ ਦੀ ਸਿਹਤ ਦੇ ਖੇਤਰ ਵਿੱਚ ਖੋਜ ਸਹਿਯੋਗ ਆਦਿ ਮੁੱਦਿਆਂ ’ਤੇ ਸਾਂਝੇ ਤੌਰ ’ਤੇ ਕੰਮ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਓਹੀਓ ਯੂਨੀਵਰਸਿਟੀ ਵਿਖੇ ਗ੍ਰੈਜੂਏਟ ਅਤੇ ਪੋਸਟ- ਗ੍ਰੈਜੂਏਟ ਵਿਦਿਆਰਥੀਆਂ ਲਈ ਸੰਭਾਵਿਤ ਮੌਕਿਆਂ ਬਾਰੇ ਵੀ ਚਰਚਾ ਕੀਤੀ।

ਇਹ ਵੀ ਪੜ੍ਹੋ: MSP Prices: ਮੋਦੀ ਸਰਕਾਰ ਨੇ ਐਮਐਸਪੀ ’ਚ ਕੀਤਾ ਵਾਧਾ, ਕਣਕ ਦੇ ਭਾਅ ਵਿੱਚ 150 ਰੁਪਏ ਪ੍ਰਤੀ ਕੁਇੰਟਲ ਦਾ ਕੀਤਾ ਵਾਧਾ 

ਵਿਭਾਗ ਦੇ ਮੁਖੀ ਡਾ. ਜੇ.ਪੀ. ਸਿੰਘ ਨੇ ਪੰਜਾਬ ਦੇ ਦੱਖਣ- ਪੱਛਮੀ ਜ਼ਿਲ੍ਹੇ ਵਿੱਚ ਲੂਣ ਪ੍ਰਭਾਵਿਤ ਸੇਮ ਪ੍ਰਭਾਵਿਤ ਖੇਤਰਾਂ ਵਿਚ ਖਾਸ ਕਰਕੇ ਖੇਤੀਬਾੜੀ ਦੇ ਖੇਤਰ ਵਿੱਚ ਭੂਮੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ ਦੁਆਰਾ ਕੀਤੇ ਗਏ ਕਾਰਜਾਂ ਬਾਰੇ ਗੱਲਬਾਤ ਕੀਤੀ। ਇਸ ਵਿਭਾਗ ਦੇ ਮਾਹਿਰਾਂ ਅਤੇ ਵਿਦਿਆਰਥੀਆਂ ਨੇ ਵੀ ਚਰਚਾ ਵਿਚ ਸ਼ਿਰਕਤ ਕੀਤੀ।

ਡਾ. ਵਿਨਾਇਕ ਨੇ ਖੇਤੀ ਵਿਗਿਆਨ ਵਿਭਾਗ ਦਾ ਵੀ ਦੌਰਾ ਕੀਤਾ, ਜਿੱਥੇ ਡਾ. ਅਜਮੇਰ ਸਿੰਘ ਬਰਾੜ ਨੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਤੋਂ ਇਮਦਾਦ ਪ੍ਰਾਪਤ ਪ੍ਰੋਜੈਕਟ ਅਧੀਨ ਕੀਤੀਆਂ ਗਈਆਂ ਵੱਖ- ਵੱਖ ਜਲ ਪ੍ਰਬੰਧਨ ਪਹਿਲਕਦਮੀਆਂ ਨੂੰ ਦਿਖਾਇਆ। ਉਪਰੰਤ ਡਾ. ਸਤਿਬੀਰ ਸਿੰਘ ਗੋਸਲ ਵਾਈਸ ਚਾਂਸਲਰ, ਡਾ. ਵਿਸ਼ਾਲ ਬੈਕਟਰ ਐਸੋਸੀਏਟ ਡਾਇਰੈਕਟਰ (ਸੰਸਥਾ ਸਬੰਧ) ਨਾਲ ਵਿਸ਼ੇਸ਼ ਮੁਲਾਕਾਤ ਹੋਈ। ਮੁਲਾਕਾਤ ਦੌਰਾਨ ਓਹੀਓ ਰਾਜ ਯੂਨੀਵਰਸਿਟੀ ਅਤੇ ਪੀ ਏ ਯੂ ਵਿਚਕਾਰ ਸੰਭਾਵੀ ਸਹਿਯੋਗ ਬਾਰੇ ਵੀ ਚਰਚਾ ਕੀਤੀ ਗਈ। ਪ੍ਰੋਗਰਾਮ ਦਾ ਸੰਚਾਲਨ ਇਸ ਵਿਭਾਗ ਦੇ ਵਿਗਿਆਨੀ ਡਾ. ਸੰਜੇ ਸੱਤਪੁਤੇ ਨੇ ਕੀਤਾ। American University