ਸਮਾਣਾ ’ਚ ਸੁਨਿਆਰੇ ਦੀ ਦੁਕਾਨ ਤੇ ਲੁੱਟ ਦਾ ਮਾਮਲਾ ਸੁਲਝਿਆ

9 Sunil 03

ਪਿੰਡ ਦੇ ਹੀ ਵਿਅਕਤੀ ਨੇ ਸਾਥੀਆਂ ਨਾਲ ਮਿਲ ਕੇ ਦਿੱਤਾ ਸੀ ਘਟਨਾ ਨੂੰ ਅੰਜਾਮ

(ਸੁਨੀਲ ਚਾਵਲਾ) ਸਮਾਣਾ। ਸਮਾਣਾ ਦੀ ਕ੍ਰਿਸ਼ਨਾ ਮਾਰਕੀਟ ਵਿਖੇ ਸੁਨਿਆਰੇ ਦੀ ਦੁਕਾਨ ’ਤੇ ਬੀਤੇ ਦਿਨੀਂ ਹੋਈ ਡਕੈਤੀ ਦੇ ਮਾਮਲੇ ਵਿਚ ਦੁਕਾਨਦਾਰ ਦੇ ਪਿੰਡ ਦੇ ਵਿਅਕਤੀ ਨੇ ਹੀ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਘਟਨਾ ਨੂੰ ਅੰਜਾਮ ਦਿੱਤਾ ਸੀ, ਪੁਲਿਸ ਨੇ ਡਕੈਤੀ ਤੇ ਮਾਸਟਰਮਾਈਂਡ ਜਸਵਿੰਦਰ ਸਿੰਘ ਕੁਲਬੁਰਛਾਂ ਨੂੰ ਉਸ ਦੇ ਇੱਕ ਸਾਥੀ ਸਮੇਤ ਗ੍ਰਿਫਤਾਰ ਕਰ ਲਿਆ ਹੈ ਜਦੋਂਕਿ ਉਨ੍ਹਾਂ ਦਾ ਇੱਕ ਸਾਥੀ ਹਾਲੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਪੁਲਿਸ ਨੇ ਉਨ੍ਹਾਂ ਪਾਸੋਂ ਲੁੱਟੀਆਂ 12 ਅੰਗੂਠਿਆਂ ਵਿੱਚੋਂ 6 ਅੰਗੂਠਿਆਂ ਬਰਾਮਦ ਕਰ ਲਈਆਂ ਹਨ ਜਦੋਂਕਿ 6 ਅੰਗੂਠਿਆਂ ਤੀਜੇ ਸਾਥੀ ਕੋਲ ਹਨ ਜਿਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੁਕਾਨਦਾਰ ਨੂੰ ਜਸਵਿੰਦਰ ਸਿੰਘ ਤੇ ਸ਼ੱਕ ਹੋਇਆ ਜੋ ਉਸ ਸਮੇਂ ਉਨਾਂ ਪਾਸੋਂ ਅੰਗੂਠਿਆਂ ਦੇਖ ਰਿਹਾ ਸੀ ਪੁਲਿਸ ਨੇ ਉਸ ਦੀ ਸ਼ਿਕਾਇਤ ’ਤੇ ਜਸਵਿੰਦਰ ਸਿੰਘ ਨੂੰ ਕਾਬੂ ਕਰਕੇ ਉਸ ਤੋਂ ਜਦੋਂ ਪੁੱਛ ਪੜਤਾਲ ਕੀਤੀ ਤਾਂ ਸਾਰੇ ਮਾਮਲੇ ਤੋਂ ਭੇਤ ਖੁੱਲ੍ਹ ਗਿਆ ਕਿ ਜਸਵਿੰਦਰ ਸਿੰਘ ਨੇ ਹੀ ਇਸ ਸਾਰੀ ਲੁੱਟ ਦੀ ਯੋਜਨਾ ਬਣਾਈ ਸੀ। ਉਹ ਖ਼ੁਦ ਅੰਗੂਠੀਆਂ ਦੇਖਣ ਦੇ ਬਹਾਨੇ ਦੁਕਾਨਦਾਰ ਕੋਲ ਗਿਆ ਤੇ ਜਦੋਂ ਉਹ ਅੰਗੂਠੀਆਂ ਦੇਖ ਰਿਹਾ ਸੀ ਤਾਂ ਉਸ ਦੇ ਸਾਥੀ ਪਿੱਛੋਂ ਆਏ ਤੇ ਅੰਗੂਠਿਆਂ ਵਾਲਾ ਡੱਬਾ ਲੁੱਟ ਕੇ ਲੈ ਗਏ। ਇਸ ਤੋਂ ਬਾਅਦ ਪੁਲਿਸ ਨੇ ਉਸ ਦੀ ਨਿਸ਼ਾਨਦੇਹੀ ਤੇ ਤਰਸੇਮ ਸਿੰਘ ਵਾਸੀ ਪਿੰਡ ਬੰਮਣਾ ਨੂੰ ਵੀ ਕਾਬੂ ਕੀਤਾ।

ਪੁਲਿਸ ਨੇ ਦੋਵਾਂ ਕੋਲੋਂ 6 ਅੰਗੂਠਿਆਂ ਬਰਾਮਦ ਕਰ ਲਈਆਂ ਹਨ ਜਦੋਂ ਕਿ ਉਨ੍ਹਾਂ ਦਾ ਤੀਜਾ ਸਾਥੀ ਗਗਨਦੀਪ ਅਜੇ ਫਰਾਰ ਹੈ ਜਿਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਜਸਵਿੰਦਰ ਸਿੰਘ ਪਾਸੋਂ ਪੁੱਛ ਪੜਤਾਲ ਦੌਰਾਨ ਪੁਲਿਸ ਨੂੰ ਦੋ ਪਿਸਟਲ ਤੇ ਚਾਰ ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ