ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News Murder : ਸਨਅੱ...

    Murder : ਸਨਅੱਤੀ ਸ਼ਹਿਰ ’ਚ ਸਿਰ ’ਚ ਪੱਥਰ ਮਾਰ ਕੇ ਅਧੇੜ ਉਮਰ ਦੇ ਰਿਕਸ਼ਾ ਚਾਲਕ ਦਾ ਕਤਲ

    Crime News
    ਸੰਕੇਤਕ ਫੋਟੋ।

    ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੁਲਿਸ ਜਾਂਚ ’ਚ ਜੁਟੀ | Murder

    ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਨਅੱਤੀ ਸ਼ਹਿਰ ’ਚ ਇੱਕ ਅਧੇੜ ਉਮਰ ਦੇ ਰਿਕਸ਼ਾ ਚਾਲਕ ਨੂੰ ਉਸ ਦੇ ਸਿਰ ’ਚ ਪੱਥਰ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਸੂਚਨਾ ਮਿਲਣ ਤੋਂ ਬਾਅਦ ਪਹੁੰਚੀ ਪੁਲਿਸ ਲਾਸ਼ ਨੂੰ ਕਬਜ਼ੇ ’ਚ ਲੈਣ ਤੋਂ ਬਾਅਦ ਜਾਂਚ ’ਚ ਜੁਟ ਗਈ ਹੈ। ਘਟਨਾ ਭਾਰਤ ਨਗਰ ਚੌਂਕ ਨਜ਼ਦੀਕ ਦੀ ਹੈ। ਜਿੱਥੇ ਅਗਿਆਤ ਵਿਅਕਤੀਆਂ ਵੱਲੋਂ ਸਿਰ ਅਤੇ ਚਿਹਰੇ ’ਤੇ ਬੇਰਹਿਮੀ ਨਾਲ ਪੱਥਰਾਂ ਦੇ ਵਾਰ ਕਰਕੇ ਇੱਕ ਰਿਕਸ਼ਾ ਚਾਲਕ ਦਾ ਕਤਲ ਕਰ ਦਿੱਤਾ ਗਿਆ। ਮਿ੍ਰਤਕ ਦੇ ਉਮਰ 50 ਕੁ ਸਾਲ ਦੇ ਕਰੀਬ ਜਾਪ ਰਹੀ ਹੈ। ਜਿਸ ਦੀ ਫ਼ਿਲਹਾਲ ਪਹਿਚਾਣ ਨਹੀ ਹੋ ਸਕੀ। (Murder)

    Sirsa police ਨੇ ਕੁਝ ਹੀ ਘੰਟਿਆਂ ’ਚ ਸੁਲਝਾਈ ਮੈਡੀਕਲ ਸਟੋਰ ਲੁੱਟ ਦੀ ਗੁੱਥੀ, ਦੋਵੇਂ ਮੁਲਜ਼ਮ ਕਾਬੂ

    ਇਤਲਾਹ ਮਿਲਣ ’ਤੇ ਥਾਣਾ ਡਵੀਜਨ ਨੰਬਰ- 5 ਦੀ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ’ਚ ਰਖਵਾ ਦਿੱਤਾ ਹੈ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੜਤਾਲੀਆ ਅਧਿਕਾਰੀ ਏਐਸਆਈ ਅਮਰਜੀਤ ਸਿੰਘ ਮੁਤਾਬਕ ਮਿ੍ਰਤਕ ਦੇ ਕਬਜ਼ੇ ਚੋਂ ਉਸਦੀ ਸ਼ਨਾਖ਼ਤ ਵਾਲਾ ਕੋਈ ਵੀ ਦਸਤਾਵੇਜ਼ ਬਰਾਮਦ ਨਹੀ ਹੋਇਆ। ਇਸ ਲਈ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈਣ ਪਿੱਛੋਂ ਮ੍ਰਿਤਕ ਦੇਹ ਸੰਭਾਲ ਘਰ ’ਚ ਰਖਵਾ ਦਿੱਤਾ ਹੈ। ਅਮਰਜੀਤ ਸਿੰਘ ਅਨੁਸਾਰ ਮਿ੍ਰਤਕ ਦੀ ਲਾਸ਼ ਕੋਲੋਂ ਸ਼ਰਾਬ ਦੀ ਇੱਕ ਬੋਤਲ ਮਿਲੀ ਹੈ। ਘਟਨਾ ਬੁੱਧਵਾਰ ਰਾਤ ਦੀ ਦੱਸੀ ਜਾ ਰਹੀ ਹੈ, ਜਿਸ ਸਬੰਧੀ ਵੀਰਵਾਰ ਸੁਵੱਖਤੇ ਪਤਾ ਲੱਗਿਆ ਤਾਂ ਨਜ਼ਦੀਕ ਦੀਆਂ ਦੁਕਾਨਾਂ ਵਾਲਿਆਂ ਨੇ ਪੁਲਿਸ ਨੂੰ ਸੂਚਿਤ ਕੀਤਾ। (Murder)

    LEAVE A REPLY

    Please enter your comment!
    Please enter your name here