ਸਾਡੇ ਨਾਲ ਸ਼ਾਮਲ

Follow us

21.4 C
Chandigarh
Thursday, March 19, 2026
More
    Home Breaking News ‘ਸ਼ਹਿਰ ’ਚ ਗੁਰਗ...

    ‘ਸ਼ਹਿਰ ’ਚ ਗੁਰਗੱਦੀ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਗਈ’

    Dera Sacha Sauda
    Dera Sacha Sauda: ‘ਸ਼ਹਿਰ ’ਚ ਗੁਰਗੱਦੀ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਗਈ’

    ਸਰਦਾਰ ਹਰਬੰਸ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਦਾ ਪਹਿਲਾ ਨਾਂਅ) ਵੱਲੋਂ ਘਰ-ਬਾਰ ਢਹਾਉਣ ਅਤੇ ਸਾਰੇ ਸਮਾਨ ਨੂੰ ਸਾਧ-ਸੰਗਤ ’ਚ ਵੰਡਵਾਉਣ ਤੋਂ ਕੁਝ ਦਿਨਾਂ ਬਾਅਦ ਹੀ ਪੂਜਨੀਕ ਬੇਪਰਵਾਹ ਜੀ ਨੇ ਡੇਰਾ ਸੱਚਾ ਸੌਦਾ, ਸਰਸਾ (ਹਰਿ.) ਦੇ ਪੰਡਾਲ ’ਚ ਤਿੰਨ ਮੰਜਿਲਾ ਇੱਕ ਬਹੁਤ ਹੀ ਸੁੰਦਰ ਗੋਲ ਤੇਰਾਵਾਸ ਤਿਆਰ ਕਰਵਾਇਆ। ਇਸ ਤੇਰਾਵਾਸ ਦੇ ਨਿਰਮਾਣ ’ਚ ਆਪ ਜੀ ਵੱਲੋਂ ਲਿਆਂਦਾ ਗਿਆ ਸਾਰਾ ਸਮਾਨ ਜਿਵੇਂ ਇੱਟਾਂ, ਗਾਰਡਰ ਆਦਿ ਦੀ ਹੀ ਵਰਤੋਂ ਕੀਤੀ ਗਈ।

    ਪੂਜਨੀਕ ਬੇਪਰਵਾਹ ਜੀ ਨੇ ਵਿਸ਼ੇਸ਼ ਸੰਦੇਸ਼ ਭੇਜ ਕੇ ਪੰਜਾਬ, ਰਾਜਸਥਾਨ, ਦਿੱਲੀ ਅਤੇ ਹਰਿਆਣਾ ਤੋਂ ਸਾਧ-ਸੰਗਤ ਨੂੰ 28 ਫਰਵਰੀ, 1960 ਦੇ ਦਿਨ ਡੇਰਾ ਸੱਚਾ ਸੌਦਾ, ਸਰਸਾ ਸੱਦ ਲਿਆ।ਇਸ ਤੋਂ ਬਾਅਦ ਇਸੇ ਦਿਨ ਪੂਜਨੀਕ ਬੇਪਰਵਾਹ ਜੀ ਦੇ ਆਦੇਸ਼ ਅਨੁਸਾਰ ਆਪ ਜੀ ਨੂੰ ਸਿਰ ਤੋਂ ਪੈਰਾਂ ਤੱਕ ਸੌ-ਸੌ ਰੁਪਏ ਦੇ ਨੋਟਾਂ ਦੇ ਹਾਰ ਪਹਿਨਾਏ ਗਏ। ਇੱਕ ਬਹੁਤ ਸੁੰਦਰ ਬਿਨਾ ਛੱਤ ਵਾਲੀ ਜੀਪ ਮੰਗਵਾਈ ਗਈ, ਜੋ ਚਾਰੇ ਪਾਸਿਓਂ ਖੂਬ ਸਜਾਈ ਹੋਈ ਸੀ।

    Dera Sacha Sauda

    ਉਸ ਗੱਡੀ ਦੇ ਅੰਦਰ ਇੱਕ ਸਜੀ ਹੋਈ ਆਕਰਸ਼ਕ ਕੁਰਸੀ ’ਤੇ ਆਪ ਜੀ ਨੂੰ ਬਿਠਾ ਕੇ ਪੂਜਨੀਕ ਬੇਪਰਵਾਹ ਜੀ ਨੇ ਸਾਧ-ਸੰਗਤ ਦੇ ਮੁਖਾਤਿਬ ਹੋ ਕੇ ਹੁਕਮ ਫ਼ਰਮਾਇਆ, ‘‘ਸਤਿਨਾਮ ਸਿੰਘ ਜੀ ਬਹੁਤ ਹੀ ਬਹਾਦਰ ਹਨ।ਇਨ੍ਹਾਂ ਨੇ ਇਸ ਮਸਤਾਨਾ ਗ਼ਰੀਬ ਦੇ ਹਰ ਹੁਕਮ ਨੂੰ ਮੰਨਿਆ ਹੈ ਅਤੇ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ।ਇਨ੍ਹਾਂ ਦੀ ਜਿੰਨੀ ਤਾਰੀਫ ਕੀਤੀ ਜਾਵੇ, ਓਨੀ ਹੀ ਘੱਟ ਹੈ। ਅੱਜ ਤੋਂ ਅਸੀਂ ਇਨ੍ਹਾਂ ਨੂੰ ਆਪਣਾ ਵਾਰਸ, ਕੁਲ ਮਾਲਕ ਬਣਾ ਦਿੱਤਾ ਹੈ।

    Read Also : ਜਦੋਂ ਪੂਜਨੀਕ ਬੇਪਰਵਾਹ ਜੀ ਨੇ ਫਰਮਾਇਆ ਕਿ ਕਿਸੇ ਦੀ ਅੱਖ ’ਚੋਂ ਇੱਕ ਵੀ ਹੰਝੂ ਆਇਆ ਤਾਂ…

    ਸਾਰੇ ਸ਼ਹਿਰ ਦੀ ਹਰ ਗਲੀ ਅਤੇ ਮੁਹੱਲੇ ’ਚ ਸ਼ੋਭਾ ਯਾਤਰਾ ਕੱਢਣੀ ਹੈ, ਤਾਂ ਕਿ ਸ਼ਹਿਰ ਦੇ ਬੱਚੇ-ਬੱਚੇ ਨੂੰ ਪਤਾ ਲੱਗ ਜਾਵੇ ਕਿ ਸਤਿਨਾਮ ਸਿੰਘ ਜੀ ਨੇ ਗ਼ਰੀਬ ਮਸਤਾਨੇ ਲਈ ਇੰਨੀ ਜ਼ਬਰਦਸਤ ਕੁਰਬਾਨੀ ਦਿੱਤੀ ਹੈ ਅਤੇ ਅੱਜ ਤੋਂ ਇਨ੍ਹਾਂ ਨੂੰ ਸੱਚੇ ਸੌਦੇ ਦਾ ਵਾਰਸ ਬਣਾ ਦਿੱਤਾ ਹੈ’’ ਪੂਜਨੀਕ ਬੇਪਰਵਾਹ ਜੀ ਨੇ ਡੇਰੇ ’ਚ ਆਈ ਹੋਈ ਸਮੂਹ ਸਾਧ-ਸੰਗਤ ਨੂੰ ਸ਼ੋਭਾ ਯਾਤਰਾ ਦੇ ਨਾਲ ਜਾਣ ਦੀ ਆਗਿਆ ਦਿੰਦੇ ਹੋਏ ਬਚਨ ਫ਼ਰਮਾਇਆ, ‘‘ਭਾਈ, ਇਸ ਯਾਤਰਾ ’ਚ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਜ਼ੋਰ-ਸ਼ੋਰ ਨਾਲ ਲਾਉਂਦੇ ਹੋਏ ਇਹ ਵੀ ਦੱਸਣਾ ਹੈ ਕਿ ਅੱਜ ਤੋਂ ਸਾਈਂ ਸਾਵਣ ਸ਼ਾਹ ਜੀ ਦੇ ਹੁਕਮ ਨਾਲ ਸਰਦਾਰ ਸਤਿਨਾਮ ਸਿੰਘ ਸ੍ਰੀ ਜਲਾਲਆਣਾ ਸਾਹਿਬ ਵਾਲਿਆਂ ਨੂੰ ਡੇਰਾ ਸੱਚਾ ਸੌਦਾ ਦਾ ਗੱਦੀਨਸ਼ੀਨ ਬਣਾ ਦਿੱਤਾ ਹੈ’’ ਜਾਰੀ…
    ਸਰੋਤ: ਸੱਚੇ ਰੂਹਾਨੀ ਰਹਿਬਰ, ਭਾਗ-2..